ਜੇਐੱਨਐੱਨ, ਨਵੀਂ ਦਿੱਲੀ : ਦੀਪਿਕਾ ਪਾਦੂਕੋਣ ਨੇ ਇਕ ਨਵੀਂ ਵੀਡੀਓ ਸ਼ੇਅਰ ਕੀਤਾ ਹੈ ਜੋ ਕਿ ਭਾਰਤ 'ਚ Acid ਦੀ ਵਿਕਰੀ ਦੀ ਸਮੱਸਿਆ ਦੀ ਅਸਲੀ ਤਸਵੀਰ ਦਿਖਾਉਂਦਾ ਹੈ। ਫਿਲਮ Chhapaak ਦੀ ਟੀਮ ਨਾਲ ਸੋਸ਼ਲ ਐਕਸਪਰੀਮੈਂਟ 'ਚ ਦੀਪਿਕਾ ਪਾਦੂਕੋਣ ਨੇ ਇਹ ਜਾਣਨ ਲਈ ਸਟਿੰਗ ਆਪਰੇਸ਼ਨ ਕੀਤਾ ਕਿ ਕਿੰਨੀ ਆਸਾਨੀ ਨਾਲ ਕੁਝ ਦੁਕਾਨਦਾਰ ਖਰੀਦਾਰ ਦੀ ਬਿਨਾਂ ਆਈਡੀ ਪ੍ਰੂਫ਼ ਦੇ ਐਸਿਡ ਵੇਚ ਦਿੰਦੇ ਹਨ।

ਦੀਪਿਕਾ ਨੇ ਵੀਡੀਓ ਦੀ ਸ਼ੁਰੂਆਤ 'ਚ ਕਿਹਾ, 'ਜੇ ਕੋਈ ਤੁਹਾਨੂੰ ਪ੍ਰੋਪਜ਼ ਕਰਦਾ ਹੈ ਤੇ ਤੁਸੀਂ ਕਹਿੰਦੇ ਹੋ ਕਿ ਨਹੀਂ, ਜਦੋਂ ਤੁਹਾਨੂੰ ਪਰੇਸ਼ਾਨ ਕਰਦਾ ਹੈ, ਜਾਂ ਜੇ ਤੁਸੀਂ ਆਪਣੇ ਅਧਿਕਾਰਾਂ ਲਈ ਲੜਦੇ ਹੋ ਤਾਂ ਆਪਣੀ ਆਵਾਜ਼ ਚੁੱਕੋ... ਤੇ ਕੋਈ ਤੁਹਾਡੇ ਚਿਹਰੇ 'ਤੇ ਤੇਜ਼ਾਬ ਸੁੱਟਦਾ ਹੈ।' ਉਹ ਕਹਿੰਦੀ ਹੈ ਕਿ ਲੋਕਾਂ 'ਤੇ ਤੇਜ਼ਾਬ ਸੁੱਟੇ ਜਾਣ ਦਾ ਸਭ ਤੋਂ ਵੱਡਾ ਕਾਰਨ ਖ਼ੁਦ ਤੇਜ਼ਾਬ ਹੈ। ਉਹ ਵੀਡੀਓ 'ਚ ਕਹਿੰਦੀ ਹੈ, ਜੇ ਇਹ ਵਿਕਦਾ ਨਹੀਂ ਤਾਂ ਫਿਰਦਾ ਨਹੀਂ।

ਦੀਪਿਕਾ ਇਹ ਗੱਲਾਂ ਉਦੋਂ ਕਰਦੀ ਹੈ ਜਦੋਂ ਉਹ ਦੋ ਕੈਮਰਾਮੈਨ ਤੇ ਹੋਰ ਟੀਮ ਦੇ ਮੈਂਬਰਾਂ ਨਾਲ ਕਾਰ 'ਚ ਬੈਠਦੀ ਹੈ, ਜਦਕਿ ਕਈ ਅਦਾਕਾਰਾ ਐਸਿਡ ਖਰੀਦਣ ਲਈ ਮੁੰਬਈ 'ਚ ਕਈ ਦੁਕਾਨਾਂ 'ਤੇ ਪਹੁੰਚੇ। ਕੋਈ ਪਲਮਬਰ ਬਣਿਆ, ਦੂਜਾ ਕਾਰੋਬਾਰੀ, ਇਕ ਵਿਦਿਆਰਥੀ, ਇਕ ਸ਼ਰਾਬੀ, ਇਕ ਪਤਨੀ, ਇਕ ਸੜਕ ਦਾ ਗੁੰਡਾ ਬਣਿਆ। ਉਹ ਸਥਾਨਕ ਕਿਰਾਨੇ ਤੇ ਹਾਰਡਵੇਅਰ ਦੀ ਦੁਕਾਨਾਂ 'ਤੇ ਗਏ, ਐਸਿਡ ਲਈ ਪੁੱਛਿਆ ਤੇ ਉੱਥੇ ਦੀਪਿਕਾ ਆਪਣੀ ਕਾਰ ਤੋਂ ਗੱਲਬਾਤ ਦੇਖਦੀ ਹੈ।

ਕਈ ਅਦਾਕਾਰਾ ਨੇ ਦੁਕਾਨਦਾਰਾਂ ਤੋਂ ਬੇਨਤੀ ਕੀਤੀ ਕਿ ਉਹ ਸਭ ਤੋਂ ਸਟ੍ਰਾਂਗ ਐਸਿਡ ਚਾਹੁੰਦੇ ਹਨ ਜੋ ਕਿਸੇ ਦੀ ਸਕਿਨ ਨੂੰ ਸਾੜ ਸਕੇ। ਜਦਕਿ ਕਈ ਦੁਕਾਨਦਾਰਾਂ ਨੇ ਖਰੀਦਦਾਰਾਂ ਦੇ ਇਰਾਦੇ ਦੇ ਬਾਰੇ 'ਚ ਪੁੱਛਗਿੱਛ ਨਹੀਂ ਕੀਤੀ, ਸਿਰਫ ਇਕ ਵਿਅਕਤੀ ਨੇ ਐਸਿਡ ਵੇਚਣ ਤੋਂ ਪਹਿਲਾਂ ਖਰੀਦਾਰ ਦਾ ਆਈਡੀ ਪ੍ਰੂਫ ਮੰਗਿਆ। ਇਕ ਵਿਦਿਆਰਥੀ ਦੀ ਭੂਮਿਕਾ ਨਿਭਾਉਣ ਵਾਲੇ ਅਦਾਕਾਰ ਨੇ ਉਸ ਨੂੰ ਬਿਨਾਂ ਆਈਡੀ ਦੇਣ ਲਈ ਕਿਹਾ, ਪਰ ਦੁਕਾਨਦਾਰ ਨਹੀਂ ਮੰਨਿਆ।

Posted By: Amita Verma