ਜੇਐੱਨਐੱਨ, ਮੁੰਬਈ : ਦੀਪਿਕਾ ਪਾਦੂਕੋਨ ਤੇ ਰਣਵੀਰ ਸਿੰਘ ਆਪਣੇ ਵਿਆਹ ਦੀ ਪਹਿਲੀ ਵਰ੍ਹੇਗੰਢ ਮਨਾ ਰਹੇ ਹਨ। ਆਮ ਤੌਰ 'ਤੇ ਵਿਆਹ ਦੀ ਵਰ੍ਹੇਗੰਢ ਦਾ ਮਤਲਬ ਹੁੰਦਾ ਹੈ, ਕਿਸੇ ਸ਼ਾਨਦਾਰ ਲੋਕੇਸ਼ਨ 'ਤੇ ਜ਼ਸ਼ਨ ਮਨਾਉਣ ਨਿਕਲ ਜਾਣਾ, ਪਰ ਦੀਪਿਕਾ ਤੇ ਰਣਵੀਰ ਨੇ ਇਸ ਦੀ ਧਾਰਮਿਕ ਸ਼ੁਰੂਆਤ ਕੀਤੀ ਹੈ। ਦੋਵੇਂ ਕਲਾਕਾਰ ਵੀਰਵਾਰ ਸਵੇਰੇ ਤਿਰੂਪਤੀ ਬਾਲਾਜੀ ਦੇ ਦਰਸ਼ਨ ਕਰਨ ਲਈ ਪਹੁੰਚੇ, ਜਿੱਥੇ ਉਨ੍ਹਾਂ ਨੇ ਪੂਜਾ-ਅਰਚਨਾ ਕਰ ਸੁਖੀ ਵਿਵਾਹਿਕ ਜੀਵਨ ਦੀ ਕਾਮਨਾ ਕੀਤੀ।

ਦੀਪਿਕਾ ਨੇ ਮੰਦਿਰ ਦਰਸ਼ਨ ਦੀ ਪਹਿਲੀ ਤਸਵੀਰ ਖੁਦ ਆਪਣੇ ਅਕਾਊਂਟ ਤੋਂ ਸ਼ੇਅਰ ਕੀਤੀ ਹੈ ਇਸ ਨਾਲ ਲਿਖਿਆ ਹੈ- 'ਅਸੀਂ ਆਪਣੇ ਵਿਆਹ ਦੀ ਪਹਿਲੀ ਵਰ੍ਹੇਗੰਢ ਮਨਾ ਰਹੇ ਹਾਂ ਤੇ ਭਗਵਾਨ ਵੇਂਕਟੇਸ਼ਵਰ ਦੇ ਆਸ਼ੀਰਵਾਦ ਲਈ ਪਹੁੰਚੇ ਹਾਂ। ਤੁਹਾਡੇ ਪਿਆਰ, ਦੁਆਵਾਂ ਤੇ ਸ਼ੁੱਭਕਾਮਨਾਵਾਂ ਲਈ ਧੰਨਵਾਦ।'

ਇਸ ਮੌਕੇ ਲਈ ਦੀਪਿਕਾ ਤੇ ਰਣਵੀਰ ਪੂਰੀ ਤਰ੍ਹਾਂ ਪਾਰਪਰਿੰਕ ਕਪੜਿਆਂ 'ਚ ਨਜ਼ਰ ਆਏ, ਜਿਵੇਂ ਵਿਆਹ ਦਾ ਦਿਨ ਹੋਵੇ। ਰਣਵੀਰ ਨੇ ਆਫ ਵ੍ਹਾਈਟ ਕਲਰ ਦੀ ਸ਼ੇਰਵਾਨੀ ਪਾਈ ਤਾਂ ਦੀਪਿਕਾ ਗੁਲਾਬੀ ਰੰਗ ਦੀ ਜ਼ਰੀਦਾਰ ਸਾੜ੍ਹੀ 'ਚ ਸੱਜੀ ਦਿਖਾਈ ਦਿੱਤੀ। ਮਾਂਗ 'ਚ ਸੰਧੂਰ, ਵੱਡੇ-ਵੱਡੇ ਝੂਮਕੇ ਤੇ ਭਾਰੀ ਜਿਊਲਰੀ।

Posted By: Amita Verma