ਨਵੀਂ ਦਿੱਲੀ, ਜੇਐੱਨਜੇਐੱਨ : ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੂਕੋਣ ਇਸ ਸਮੇਂ ਨਾਰਕੋਟਿਕਸ ਕੰਟਰੋਲ ਬਿਊਰੋ ਦੇ ਨਿਸ਼ਾਨੇ 'ਤੇ ਹੈ। ਸੁਸ਼ਾਂਤ ਸਿੰਘ ਰਾਜਪੂਤ ਦੇ ਕੇਸ 'ਚ ਡਰੱਗ ਐਂਗਲ ਦੀ ਜਾਂਚ ਦੌਰਾਨ ਐੱਨਸੀਬੀ ਨਾਲ ਕੁਝ ਸੈਲੀਬ੍ਰੇਟੀਸ ਦੇ ਨਾਂ ਲੱਗੇ ਹਨ ਜੋ ਡਰੱਗਜ਼ ਲੈਂਦੇ ਹਨ ਜਾਂ ਡਰੱਗ ਪੈਡਲਰ ਨਾਲ ਇਨ੍ਹਾਂ ਦਾ ਸਬੰਧ ਹੈ। ਐੱਨਸੀਬੀ ਨੇ ਹਾਲੇ ਸਾਰੇ ਨਾਵਾਂ ਦਾ ਖੁਲਾਸਾ ਨਹੀਂ ਕੀਤਾ ਹੈ ਪਰ ਚਾਰ ਅਦਾਕਾਰਾਵਾਂ ਸਾਰਾ ਅਲੀ ਖਾਨ, ਰਕੁਲਪ੍ਰੀਤ ਸਿੰਘ, ਸ਼ਰਧਾ ਕਪੂਰ ਤੇ ਦੀਪਿਕਾ ਪਾਦੂਕੋਣ ਨੂੰ ਸੰਮਨ ਭੇਜ ਕੇ ਪੁੱਛਗਿੱਛ ਲਈ ਬੁਲਾਇਆ ਹੈ।

ਬਾਲੀਵੁੱਡ ਅਦਾਕਾਰਾ ਰਕੁਲਪ੍ਰੀਤ ਸਿੰਘ, ਕਵਾਨ ਕੰਪਨੀ ਤੇ ਦੀਪਿਕਾ ਦੀ ਮੈਨੇਜਰ ਕਰਿਸ਼ਮਾ ਪ੍ਰਕਾਸ਼ ਤੋਂ ਐੱਨਸੀਬੀ ਅੱਜ ਪੁੱਛਗਿੱਛ ਕਰੇਗੀ। ਪਹਿਲਾਂ ਦੀਪਿਕਾ ਪਾਦੂਕੋਣ ਤੋਂ ਵੀ 25 ਸਤੰਬਰ ਨੂੰ ਹੀ ਪੁੱਛਗਿੱਛ ਕੀਤੀ ਜਾਣੀ ਸੀ ਪਰ ਅਦਾਕਾਰਾ ਅੱਜ ਐੱਨਸੀਬੀ ਦਫ਼ਤਰ ਨਹੀਂ ਪਹੁੰਚੇਗੀ ਕਿਉਂਕਿ ਹਾਲੇ ਉਨ੍ਹਾਂ ਦਾ ਕੋਰੋਨਾ ਟੈਸਟ ਨਹੀਂ ਹੋਇਆ ਹੈ। ਅੱਜ ਦੀਪਿਕਾ ਦਾ ਕੋਵਿਡ-19 ਦਾ ਟੈਸਟ ਕੀਤਾ ਜਾਵੇਗਾ। ਉਸ ਤੋਂ ਬਾਅਦ ਕੱਲ੍ਹ ਭਾਵ 26 ਸਤੰਬਰ ਨੂੰ ਅਦਾਕਾਰਾ ਤੋਂ ਪੁੱਛਗਿੱਛ ਕੀਤੀ ਜਾ ਸਕਦੀ ਹੈ।

ਜ਼ਿਕਰਯੋਗ ਹੈ ਕਿ ਦੀਪਿਕਾ ਬੀਤੇ ਦਿਨ ਗੋਆ ਗਈ ਹੋਈ ਸੀ ਪਰ ਹੁਣ ਮੁੰਬਈ ਵਾਪਸ ਆ ਗਈ ਹੈ। ਮੁੰਬਈ ਏਅਰਪੋਰਟ ਤੋਂ ਅਦਾਕਾਰਾ ਦੀਆਂ ਕੁਝ ਤਸਵੀਰਾਂ ਤੇ ਫੋਟੋਆਂ ਸਾਹਮਣੇ ਆਈ ਹੈ ਜਿਸ 'ਚ ਉਹ ਪਤੀ ਰਣਵੀਰ ਸਿੰਘ ਦੇ ਨਾਲ ਨਜ਼ਰ ਆ ਰਹੀ ਹੈ। ਤਸਵੀਰਾਂ 'ਚ ਦਿਖ ਰਿਹਾ ਹੈ ਕਿ ਦੋਵਾਂ ਨੇ ਮਾਸਕ ਪਾ ਰੱਖਿਆ ਹੈ ਪਰ ਦੀਪਿਕਾ ਦੀਆਂ ਅੱਖਾਂ ਤੋਂ ਉਨ੍ਹਾਂ ਦੇ ਚਿਹਰੇ ਦੀ ਥਕਾਨ ਤੇ ਮੱਥੇ 'ਤੇ ਸ਼ਿਕਨ ਨਜ਼ਰ ਆ ਰਹੀ ਹੈ। ਤਸਵੀਰਾਂ 'ਚ ਅਦਾਕਾਰਾ ਸਾਫ਼ ਪਰੇਸ਼ਾਨ ਨਜ਼ਰ ਆ ਰਹੀ ਹੈ। ਜ਼ਿਕਰਯੋਗ ਹੈ ਕਿ ਦੀਪਿਕਾ ਦੇਰ ਸ਼ਾਮ ਗੋਆ ਤੋਂ ਆਪਣੇ ਪਤੀ ਰਣਵੀਰ ਸਿੰਘ ਨਾਲ ਚਾਰਟਿਡ ਜਹਾਜ਼ ਰਾਹੀਂ ਮੁੰਬਈ ਪੁੱਜੀ ਹੈ। ਦੀਪਿਕਾ ਤੇ ਰਣਵੀਰ ਜਿਵੇਂ ਹੀ ਮੁੰਬਈ ਏਅਰਪੋਰਟ ਪੁੱਜੇ ਉਨ੍ਹਾਂ ਨੇ ਕੈਮਰਾਮੈਨ ਨੇ ਘੇਰ ਲਿਆ। ਕੁਝ ਸਵਾਲ ਵੀ ਕੀਤੇ ਪਰ ਦੋਵਾਂ 'ਚੋਂ ਕਿਸੇ ਵੀ ਸਵਾਲ ਨਹੀਂ ਦਿੱਤਾ। ਇਸ ਦੌਰਾਨ ਵਕੀਲਾਂ ਦੀ ਟੀਮ ਵੀ ਉਨ੍ਹਾਂ ਦੇ ਨਾਲ ਸੀ। ਦੇਖੋ ਤਸਵੀਰਾਂ

Posted By: Ravneet Kaur