ਜੇਐੱਨਐੱਨ, ਨਵੀਂ ਦਿੱਲੀ : ਦੀਪਿਕਾ ਪਾਦੁਕੋਣ ਨੂੰ ਲੰਡਨ ਦੀ ਇਕ ਆਨਲਾਈਨ ਪੋਰਟਲ ਨੇ ਦਹਾਕੇ ਦੀ ਸਭ ਤੋਂ ਖੂਬਸੂਰਤ ਏਸ਼ੀਆਈ ਮਹਿਲਾ ਐਲਾਨਿਆ ਹੈ। ਉਥੇ ਦੀਪਿਕਾ ਪਾਦੁਕੋਣ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਫਿਲਮ ਛਪਾਕ ਸਾਡੀ ਸੁੰਦਰਤਾ ਦੀ ਸਮਝ ਨੂੰ ਫਿਰ ਤੋਂ ਪ੍ਰਭਾਸ਼ਿਤ ਕਰੇਗੀ। ਅਦਾਕਾਰਾ ਦੀਪਿਕਾ ਪਾਦੁਕੋਣ ਨੂੰ ਲੰਡਨ 'ਚ ਇਕ ਆਨਲਾਈਨ ਪੋਰਟਲ ਦਹਾਕੇ ਦੀ ਸਭ ਤੋਂ ਸੁੰਦਰ ਏਸ਼ੀਆਈ ਮਹਿਲਾ ਐਲਾਨਿਆ ਹੈ।

ਇਸ ਬਾਰੇ ਗੱਲ ਕਰਦੇ ਹੋਏ ਦੀਪਿਕਾ ਪਾਦੁਕੋਣ ਨੇ ਕਿਹਾ ਕਿ ਮੈਨੂੰ ਇਹ ਹੈਰਾਨੀ ਵਾਲੀ ਗੱਲ ਲੱਗਦੀ ਹੈ ਕਿ ਇਹ ਅਜਿਹੇ ਸਮੇਂ ਆਇਆ, ਜਦੋਂ ਛਪਾਕ ਜਿਹੀ ਫਿਲਮ ਰਿਲੀਜ਼ ਹੋਣ ਵਾਲੀ ਹੈ। ਇਸ ਤੋਂ ਵਧੀਆ ਸਮੇਂ ਨਹੀਂ ਹੈ ਕਿ ਅਸੀਂ ਸਮਾਜ ਦੇ ਤੌਰ 'ਤੇ ਖੂਬਸੂਰਤੀ ਨੂੰ ਦੁਬਾਰਾ ਪ੍ਰਭਾਸ਼ਿਤ ਕੀਤਾ ਜਾਣਾ ਚਾਹੀਦਾ। ਦੀਪਿਕਾ ਦੀ ਫਿਲਮ ਛਪਾਕ ਦਾ ਟ੍ਰੇਲਰ ਹਾਲ ਹੀ 'ਚ ਜਾਰੀ ਕੀਤਾ ਗਿਆ ਸੀ ਤੇ ਇਸ ਨੂੰ ਦਰਸ਼ਕਾਂ ਵੱਲੋਂ ਪਸੰਦ ਕੀਤਾ ਗਿਆ ਸੀ।

ਦੀਪਿਕਾ ਨੇ ਹਾਲ ਹੀ 'ਚ ਆਪਣੀ ਪਸੰਦੀਦਾ ਫਿਲਮ ਪਹਿਲ ਸ਼ੁਰੂ ਕੀਤੀ। ਇਸ 'ਚ ਉਹ ਆਪਣੇ ਕੁਲੈਕਸ਼ਨ ਨਾਲ ਆਪਣੇ ਕੱਪੜੇ ਨਿਲਾਮ ਕਰਦੀ ਹੈ, ਇਸ ਦਾ ਪੈਸਾ ਲਿਵ ਲਵ ਲਾਫ ਫਾਊਂਡੇਸ਼ਨ ਨੂੰ ਜਾਂਦਾ ਹੈ। ਫਾਊਂਡੇਸ਼ਨ ਦਾ ਟੀਚਾ ਤਨਾਅ, ਚਿੰਤਾ ਤੇ ਡਿਪਰੈਸ਼ਨ ਬਾਰੇ ਜਾਗਰੂਕਤਾ ਫੈਲਾਉਣਾ ਹੈ। ਮੇਘਨਾ ਗੁਲਜ਼ਾਰ ਦੀ ਫਿਲਮ ਛਪਾਕ ਦੇ ਇਲਾਵਾ ਦੀਪਿਕਾ ਪਾਦੁਕੋਣ ਕਬੀਰ ਖਾਨ ਦੀ ਫਿਲਮ 83 'ਚ ਵੀ ਦਿਖਾਈ ਦੇਵੇਗੀ, ਇਸ 'ਚ ਉਹ ਕਪਿਲ ਦੇਵ ਦੀ ਪਤਨੀ ਰੋਮੀ ਦੇਵ ਦੀ ਭੂਮਿਕਾ 'ਚ ਹੋਵੇਗੀ। ਫਿਲਮ ਛਪਾਕ 'ਚ ਦੀਪਿਕਾ ਪਾਦੂਕੋਣ ਐਸਿਡ ਅਟੈਕ ਸਰਵਾਈਵਰ ਦੀ ਭੂਮਿਕਾ ਨਿਭਾਏਗੀ। ਇਸ ਫਿਲਮ 'ਚ ਵਿਕਰਾਂਤ ਮੇਸੀ ਦੀ ਵੀ ਅਹਿਮ ਭੂਮਿਕਾ ਹੈ। ਇਸ ਫਿਲਮ ਦੇ ਟ੍ਰੇਲਰ ਲਾਂਚ 'ਤੇ ਦੀਪਿਕਾ ਪਾਦੁਕੋਣ ਇਮੋਸ਼ਨਲ ਹੋ ਗਈ ਸੀ ਤੇ ਫਿਲਮ ਦੇ ਟ੍ਰੇਲਰ ਨੂੰ ਲੈ ਕੇ ਵੀ ਉਨ੍ਹਾਂ ਨੇ ਆਪਣੀਆਂ ਗੱਲਾਂ ਕਹੀਆਂ ਸੀ। ਫਿਲਮ ਛਪਾਕ ਦਾ ਨਿਰਦੇਸ਼ਨ ਮੇਘਨਾ ਗੁਲਜ਼ਾਰ ਨੇ ਕੀਤਾ ਹੈ। ਦੀਪਿਕਾ ਇਸ ਦੇ ਇਲਾਵਾ ਰਣਵੀਰ ਸਿੰਘ ਦੀ ਫਿਲਮ 'ਚ ਨਜ਼ਰ ਆਵੇਗੀ। ਜੋ ਕਿ ਭਾਰਤ ਦੇ ਪਹਿਲੀ ਵਾਰ ਵਿਸ਼ਵ ਕੱਪ ਜਿੱਤਣ 'ਤੇ ਅਧਾਰਿਤ ਹੈ। ਦੀਪਿਕਾ ਪਾਦੁਕੋਣ ਇਸ ਫਿਲਮ ਨੂੰ ਕੋ-ਪ੍ਰੋਡਿਊਸ ਵੀ ਕਰ ਰਹੀ ਹੈ ਤੇ ਇਸ ਫਿਲਮ ਜ਼ਰੀਏ ਉਹ ਬਤੌਰ ਫਿਲਮ ਨਿਰਮਾਤਾ ਵੀ ਜਾਣੀ ਜਾਵੇਗੀ। ਦੀਪਿਕਾ ਦੀ ਰਣਵੀਰ ਸਿੰਘ ਨਾਲ ਵਿਆਹ ਦੇ ਬਾਅਦ ਰਿਲੀਜ਼ ਹੋਣ ਵਾਲੀ ਇਹ ਪਹਿਲੀ ਫਿਲਮ ਵੀ ਹੋਵੇਗੀ।

Posted By: Sunil Thapa