ਜੇਐੱਨਐੱਨ, ਮੁੰਬਈ : ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੂਕੋਨ ਨੇ ਹਾਲ ਹੀ 'ਚ ਮਾਨਸਿਕ ਸਿਹਤ ਨੂੰ ਲੈ ਕੇ ਲੈਕਚਰ ਸੀਰੀਜ਼ ਦੀ ਸ਼ੁਰੂਆਤ ਕੀਤੀ ਹੈ। ਇਕ ਸਮੇਂ 'ਚ ਖੁਦ ਵੀ ਡਿਪ੍ਰੈਸ਼ਨ ਦਾ ਸ਼ਿਕਾਰ ਹੋ ਚੁੱਕੀ ਅਦਾਕਾਰਾ ਦਾ ਮੰਨਣਾ ਹੈ ਕਿ ਚਾਰ ਸਾਲ ਪਹਿਲਾਂ ਡਿਪ੍ਰੈਸ਼ਨ ਨੂੰ ਲੈ ਕੇ ਲੋਕਾਂ ਦੀ ਜੋ ਮਾਨਸਿਕਤਾ ਸੀ ਉਹ ਅੱਜ ਕਾਫੀ ਬਦਲ ਚੁੱਕੀ ਹੈ ਪਰ ਲੋਕਾਂ ਨੂੰ ਅਜੇ ਹੋਰ ਜਾਗਰੂਕ ਹੋਣ ਦੀ ਜ਼ਰੂਰਤ ਹੈ। ਇਸ ਬਾਰੇ 'ਚ ਖੁੱਲ੍ਹ ਕੇ ਗੱਲ ਹੋਣੀ ਚਾਹੀਦੀ ਹੈ।

ਤੁਹਾਨੂੰ ਦੱਸ ਦੇਈਏ ਕਿ ਸਾਲ 2015 'ਚ ਦੀਪਿਕਾ ਨੇ ਮਾਨਸਿਕ ਸਿਹਤ ਨੂੰ ਲੈ ਕੇ ਜਾਗਰੂਕਤਾ ਪੈਦਾ ਕਰਨ ਲਈ 'ਦ ਲਿਵ ਲਵ ਲਾਈਫ ਫਾਊਡੇਸ਼ਨ' ਦੀ ਸਥਾਪਨਾ ਕੀਤੀ ਸੀ। ਇਹ ਫਾਊਡੇਸ਼ਨ ਤਨਾਅ, ਚਿੰਤਾ ਤੇ ਡਿਪ੍ਰੈਸ਼ਨ ਦੇ ਬਾਰੇ 'ਚ ਲੋਕਾਂ 'ਚ ਜਾਗਰੂਕਤਾ ਪੈਦਾ ਕਰਦਾ ਹੈ। ਐਤਵਾਰ ਨੂੰ ਇਸ ਦਾ ਪਹਿਲਾਂ ਵਰਕਸ਼ਾਪ ਈਵੈਂਟ ਰੱਖਿਆ ਗਿਆ ਸੀ। ਜਿਸ 'ਚ ਸ਼ਾਮਲ ਹੋਣ ਲਈ ਖੁਦ ਦੀਪਿਕਾ ਆਪਣੇ ਪਰਿਵਾਰ ਨਾਲ ਦਿੱਲੀ ਪਹੁੰਚੀ। ਇਸ ਦੌਰਾਨ ਉਨ੍ਹਾਂ ਨੇ ਡਿਪ੍ਰੈਸ਼ਨ ਬਾਰੇ ਖੁੱਲ੍ਹ ਕੇ ਗੱਲ ਕੀਤੀ।

ਉਨ੍ਹਾਂ ਕਿਹਾ ਮੇਰਾ ਮੰਨਣਾ ਹੈ ਕਿ ਇਸ 'ਤੇ ਗੱਲਬਾਤ ਸ਼ੁਰੂ ਹੋ ਗਈ ਹੈ। ਮੈਨੂੰ ਨਹੀਂ ਲੱਗਦਾ ਹੈ ਹੁਣ ਇਸ ਨੂੰ ਗਲਤ ਮੰਨਿਆ ਜਾਂਦਾ ਹੈ ਜਿਨ੍ਹਾਂ ਚਾਰ ਸਾਲ ਪਹਿਲਾਂ ਮੰਨਿਆ ਜਾਂਦਾ ਸੀ। ਪਰ ਅਸੀਂ ਇਸ 'ਚ ਹੋਰ ਕੰਮ ਕਰਨਾ ਹੈ। ਅਦਾਕਾਰਾ ਨੇ ਕਿਹਾ, 'ਮੈਨੂੰ ਲੱਗਦਾ ਹੈ ਕਿ ਇਸ 'ਚ ਮੀਡੀਆ ਨੇ ਬਹੁਤ ਵੱਡੀ ਭੂਮਿਕਾ ਨਿਭਾਈ ਹੈ। ਚਾਹੇ ਉਹ ਇੰਟਰਵਿਊ ਦੇ ਜ਼ਰੀਏ ਹੋਵੇ ਚਾਹੇ ਲੇਖ ਦੇ ਜ਼ਰੀਏ।'

ਦੀਪਿਕਾ ਵੀ ਹੋ ਚੁੱਕੀ ਹੈ ਡਿਪ੍ਰੈਸ਼ਨ ਦਾ ਸ਼ਿਕਾਰ

ਤੁਹਾਨੂੰ ਦੱਸ ਦੇਈਏ ਕਿ 2013 'ਚ ਦੀਪਿਕਾ ਡਿਪ੍ਰੈਸ਼ਨ ਦਾ ਸ਼ਿਕਾਰ ਹੋ ਗਈ ਸੀ। ਪਰ ਉਸ ਸਮੇਂ ਉਨ੍ਹਾਂ ਦੀ ਮਾਂ ਨੇ ਉਨ੍ਹਾਂ ਨੂੰ ਬਹੁਤ ਸੰਭਾਲਿਆ ਸੀ ਤੇ ਕਰੀਅਰ 'ਚ ਅੱਗੇ ਵੱਧਣ ਲਈ ਉਨ੍ਹਾਂ ਨੂੰ ਮਜ਼ਬੂਤ ਕੀਤਾ। ਅਦਾਕਾਰਾ ਇਸ ਬਾਰੇ 'ਚ ਖੁੱਲ੍ਹ ਕੇ ਕਈ ਵਾਰ ਗੱਲ ਵੀ ਕਰ ਚੁੱਕੀ ਹੈ ਜਦੋਂ ਉਹ ਡਿਪ੍ਰੈਸ਼ਨ ਤੋਂ ਪੀੜਤ ਸੀ ਤਾਂ ਉਨ੍ਹਾਂ ਦੀ ਮਾਂ ਨੇ ਡਿਪ੍ਰੈਸ਼ਨ 'ਚ ਜਾਣ ਦੇ ਲੱਛਣ ਨੂੰ ਸਭ ਤੋਂ ਪਹਿਲਾਂ ਫੜਿਆ ਸੀ।

Posted By: Amita Verma