ਮੁੰਬਈ (ਏਜੰਸੀ) : ਬਾਲੀਵੁੱਡ ਅਭਿਨੇਤਰੀ ਦੀਪਿਕਾ ਪਾਦੁਕੋਣ ਦੇ ਇੰਸਟਾਗ੍ਰਾਮ 'ਤੇ ਫਾਲੋਅਰਜ਼ ਦੀ ਗਿਣਤੀ ਮੰਗਲਵਾਰ ਨੂੰ ਪੰਜ ਕਰੋੜ ਨੂੰ ਪਾਰ ਕਰ ਗਈ। ਦੀਪਿਕਾ ਨੇ ਆਪਣੇ ਪ੍ਰਸ਼ੰਸਕਾਂ ਵੱਲੋਂ ਪਿਆਰ ਤੇ ਸਮਰਥਨ ਪ੍ਰਗਟਾਉਣ ਲਈ ਉਨ੍ਹਾਂ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਪ੍ਰਸੰਸਕਾਂ ਵੱਲੋਂ ਇੰਸਟਾਗ੍ਰਾਮ ਸਟੋਰੀ ਦੀ ਇਕ ਲੜੀ ਫਿਰ ਤੋਂ ਪੋਸਟ ਕੀਤੀ। ਇਸ 'ਚ ਉਨ੍ਹਾਂ ਦੀਆਂ ਤਸਵੀਰਾਂ, ਵੀਡੀਓ ਮਾਂਟੇਜ ਤੇ ਇੱਥੋਂ ਤਕ ਕਿ ਇਸ ਮੌਕੇ 'ਤੇ ਲਿਖੇ ਗਏ ਪੱਤਰ ਵੀ ਸ਼ਾਮਿਲ ਹਨ।

ਦੀਪਿਕਾ ਦੀ ਇਸ ਸਾਲ ਮੇਘਨਾ ਗੁਲਜ਼ਾਰ ਦੇ ਨਿਰਦੇਸ਼ਨ 'ਚ ਇਕ ਫਿਲਮ ਛਪਾਕ ਆਈ ਸੀ। ਇਹ ਫਿਲਮ ਐਸਿਡ ਹਮਲਾ ਪੀੜਤ ਲਕਸ਼ਮੀ ਅਗਰਵਾਲ ਦੀ ਜ਼ਿੰਦਗੀ 'ਤੇ ਆਧਾਰਿਤ ਹੈ। ਉਨ੍ਹਾਂ ਦੀ ਆਉਣ ਵਾਲੀ ਫਿਲਮ ਕਪੂਰ ਐਂਡ ਸਨਜ਼ ਦੇ ਡਾਇਰੈਕਟਰ ਸ਼ਕੁਨ ਬੱਤਰਾ ਨਾਲ ਹੈ। ਇਸ ਫਿਲਮ ਦੇ ਹੋਰ ਅਭਿਨੇਤਾਵਾਂ 'ਚ ਸਿਧਾਂਤ ਚਤੁਰਵੇਦੀ ਤੇ ਅਨਨਯ ਪਾਂਡੇ ਸ਼ਾਮਿਲ ਹਨ। ਸ੍ਰੀਲੰਕਾ 'ਚ ਇਸ ਫਿਲਮ ਦੀ ਸ਼ੂਟਿੰਗ ਦਾ ਪ੍ਰਰੋਗਰਾਮ ਸੀ, ਪਰ ਕੋਰੋਨਾ ਵਾਇਰਸ ਮਹਾਮਾਰੀ ਕਾਰਨ ਇਸ ਨੂੰ ਫਿਲਹਾਲ ਟਾਲ ਦਿੱਤਾ ਗਿਆ ਹੈ।