ਜੇਐੱਨਐੱਨ, ਨਵੀਂ ਦਿੱਲੀ : ਟੀਵੀ ਦੇ ਚਰਚਿਤ ਧਾਰਮਿਕ ਸ਼ੋਅ ‘ਰਾਮਾਇਣ’ ਨੂੰ ਅੱਜ ਵੀ ਕਾਫੀ ਪਸੰਦ ਕੀਤਾ ਜਾਂਦਾ ਹੈ। ਰਾਮਾਨੰਦ ਸਾਗਰ ਦੇ ਇਸ ਸ਼ੋਅ ’ਚ ਮਾਤਾ ਸੀਤਾ ਦਾ ਕਿਰਦਾਰ ਨਿਭਾਉਣ ਵਾਲੀ ਐਕਟਰੈੱਸ ਦੀਪਿਕਾ ਚਿਖਾਲਿਆ ਨੂੰ ਅੱਜ ਵੀ ਓਨਾ ਹੀ ਪਿਆਰ ਦਿੱਤਾ ਜਾਂਦਾ ਹੈ, ਜਿੰਨਾ ਸ਼ੋਅ ਦੀ ਸ਼ੁਰੂਆਤ ’ਚ ਕਰਦੇ ਸਨ। ਸੀਤਾ ਦਾ ਰੋਲ ਪਲੇਅ ਕਰਨ ਤੋਂ ਬਾਅਦ ਦੀਪਿਕਾ ਨੂੰ ਘਰ-ਘਰ ’ਚ ਇਕ ਖ਼ਾਸ ਪਛਾਣ ਮਿਲੀ। ਦੀਪਿਕਾ ਅੱਜ ਵੀ ਫੈਨਜ਼ ਨੂੰ ਕਾਫੀ ਪਸੰਦ ਹੈ। ਦੀਪਿਕਾ ਸੋਸ਼ਲ ਮੀਡੀਆ ’ਤੇ ਕਾਫੀ ਐਕਟਿਵ ਹੈ। ਉਹ ਆਏ ਦਿਨ ਖ਼ੁਦ ਦੀਆਂ ਲੇਟੈਸਟ ਪੋਸਟਾਂ ਸ਼ੇਅਰ ਕਰਦੀ ਰਹਿੰਦੀ ਹੈ। ਉਥੇ ਹੀ ਫੈਨਜ਼ ਵੀ ਉਨ੍ਹਾਂ ਦੇ ਹਰ ਅਪਡੇਟਸ ਦਾ ਬੇਸਬਰੀ ਨਾਲ ਇੰਤਜ਼ਾਰ ਕਰਦੇ ਹਨ। ਇਸੀ ਦੌਰਾਨ ਦੀਪਿਕਾ ਨੇ ਬੇਟੀ ਨਾਲ ਆਪਣੀ ਇਕ ਖ਼ਾਸ ਤਸਵੀਰ ਸ਼ੇਅਰ ਕੀਤੀ ਹੈ। ਇਸ ਤਸਵੀਰ ਨੂੰ ਦੇਖ ਕੇ ਤੁਸੀਂ ਵੀ ਖ਼ੁਸ਼ ਹੋ ਜਾਵੋਗੇ।

ਇਥੇ ਦੇਖੋ ਫੋਟੋ...

ਦੀਪਿਕਾ ਚਿਖਲੀਆ ਨੇ ਹਾਲ ਹੀ 'ਚ ਆਪਣੀ ਇੰਸਟਾਗ੍ਰਾਮ ਸਟੋਰੀ 'ਤੇ ਬੇਟੀ ਨਾਲ ਇਕ ਖਾਸ ਤਸਵੀਰ ਸ਼ੇਅਰ ਕੀਤੀ ਹੈ। ਇਸ ਤਸਵੀਰ 'ਚ ਮਾਂ-ਬੇਟੀ ਦੀ ਇਹ ਜੋੜੀ ਸ਼ਾਨਦਾਰ ਲੱਗ ਰਹੀ ਹੈ। ਤਸਵੀਰ 'ਚ ਤੁਸੀਂ ਦੇਖ ਸਕਦੇ ਹੋ ਕਿ ਦੀਪਿਕਾ ਅਤੇ ਉਨ੍ਹਾਂ ਦੀ ਬੇਟੀ ਜੂਹੀ ਟੋਪੀਵਾਲਾ ਦੋਵੇਂ ਵਾਈਟ ਕਲਰ ਦੀ ਸ਼ਰਟ 'ਚ ਨਜ਼ਰ ਆ ਰਹੀਆਂ ਹਨ। ਦੋਵਾਂ ਦੇ ਖੁੱਲ੍ਹੇ ਵਾਲ ਉਨ੍ਹਾਂ ਦੀ ਲੁੱਕ ਨੂੰ ਹੋਰ ਵੀ ਖੂਬਸੂਰਤ ਬਣਾ ਰਹੇ ਹਨ। ਇਸ ਦੌਰਾਨ ਦੀਪਿਕਾ ਅਤੇ ਉਨ੍ਹਾਂ ਦੀ ਬੇਟੀ ਕੈਮਰੇ ਵੱਲ ਦੇਖ ਕੇ ਪੋਜ਼ ਦਿੰਦੇ ਨਜ਼ਰ ਆ ਰਹੇ ਹਨ। ਇਸ ਤਸਵੀਰ ਨੂੰ ਫੈਨਜ਼ ਕਾਫੀ ਪਸੰਦ ਕਰ ਰਹੇ ਹਨ।

ਤੁਹਾਨੂੰ ਦੱਸ ਦੇਈਏ ਕਿ ਹਾਲ ਹੀ 'ਚ ਦੀਪਿਕਾ ਚਿਖਲੀਆ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਆਪਣੀਆਂ ਕੁਝ ਤਸਵੀਰਾਂ ਪੋਸਟ ਕੀਤੀਆਂ ਹਨ। ਇਨ੍ਹਾਂ ਤਸਵੀਰਾਂ 'ਚ ਉਹ ਰਵਾਇਤੀ ਨਹੀਂ ਸਗੋਂ ਮਾਡਰਨ ਅਵਤਾਰ 'ਚ ਨਜ਼ਰ ਆ ਰਹੀ ਹੈ। ਦੀਪਿਕਾ ਦਾ ਇਹ ਆਧੁਨਿਕ ਅਵਤਾਰ ਉਨ੍ਹਾਂ ਦੇ ਪ੍ਰਸ਼ੰਸਕਾਂ ਨੂੰ ਕਾਫੀ ਪਸੰਦ ਆਇਆ। ਇਨ੍ਹਾਂ ਤਸਵੀਰਾਂ 'ਚ ਦੀਪਿਕਾ ਬਲੈਕ ਸ਼ਰਟ ਪਾਈ ਨਜ਼ਰ ਆ ਰਹੀ ਹੈ। ਇਸ ਦੇ ਨਾਲ ਹੀ ਫੋਟੋ 'ਚ ਉਸ ਨੇ ਆਪਣੇ ਵਾਲ ਵੀ ਇਕ ਪਾਸੇ ਰੱਖੇ ਹੋਏ ਹਨ। ਤਸਵੀਰਾਂ 'ਚ ਦੀਪਿਕਾ ਦੇ ਪਿੱਛੇ ਪਹਾੜਾਂ ਦਾ ਨਜ਼ਾਰਾ ਕਾਫੀ ਖੂਬਸੂਰਤ ਲੱਗ ਰਿਹਾ ਹੈ। ਤਸਵੀਰਾਂ 'ਚ ਦੀਪਿਕਾ ਦੀ ਮੁਸਕਰਾਹਟ ਆਪਣੇ ਪ੍ਰਸ਼ੰਸਕਾਂ ਦਾ ਦਿਲ ਜਿੱਤ ਰਹੀ ਹੈ। ਹਮੇਸ਼ਾ ਦੀ ਤਰ੍ਹਾਂ, ਅਭਿਨੇਤਰੀ ਦੀਆਂ ਇਨ੍ਹਾਂ ਤਸਵੀਰਾਂ 'ਤੇ ਉਸ ਦੇ ਪ੍ਰਸ਼ੰਸਕਾਂ ਨੇ ਪਿਆਰ ਦੀ ਵਰਖਾ ਕੀਤੀ।

Posted By: Ramanjit Kaur