v> ਜੇਐੱਨਐੱਨ, ਭਿਵਾਨੀ : ਕ੍ਰਿਸਮਸ 'ਤੇ ਓਲੰਪੀਅਨ ਪਹਿਲਵਾਨ ਗੀਤਾ ਫੋਗਾਟ ਦੇ ਜੀਵਨ 'ਚ ਨਵੀਂ ਖੁਸ਼ੀ ਆਈ ਹੈ। ਦੰਗਲ ਗਰਲ ਗੀਤਾ ਮਾਂ ਬਣ ਗਈ ਹੈ। ਉਨ੍ਹਾਂ ਪੁੱਤਰ ਨੂੰ ਜਨਮ ਦਿੱਤਾ ਹੈ। ਇਸ ਨਾਲ ਉਨ੍ਹਾਂ ਦੇ ਪਰਿਵਾਰ ਤੇ ਸੂਬੇ ਦੇ ਖੇਡ ਪ੍ਰੇਮੀਆਂ 'ਚ ਖੁਸ਼ੀ ਦਾ ਮਾਹੌਲ ਹੈ। ਹਸਪਤਾਲ 'ਚ ਉਨ੍ਹਾਂ ਪੁੱਤਰ ਨੂੰ ਜਨਮ ਦਿੱਤਾ। ਜਿਉਂ ਹੀ ਨਵੇਂ ਮਹਿਮਾਨ ਦੇ ਆਉਣ ਦੀ ਸੂਚਨਾ ਮਿਲੀ ਪਰਿਵਾਰ 'ਚ ਜਸ਼ਨ ਦਾ ਮਾਹੌਲ ਬਣ ਗਿਆ।

ਪਰਿਵਾਰ ਦੇ ਲੋਕਾਂ ਨੇ ਇਕ-ਦੂਸਰੇ ਦਾ ਮੂੰਹ ਮਿੱਠਾ ਕਰਵਾਇਆ ਤੇ ਵਧਾਈ ਦਿੱਤੀ। ਪਿਤਾ ਪਵਨ ਦੇ ਘਰ ਨਵਾਂ ਮਹਿਮਾਨ ਆਉਣ ਨਾਲ ਹਰ ਕੋਈ ਖ਼ੁਸ਼ ਨਜ਼ਰ ਆਇਆ। ਪਰਿਵਾਰਕ ਮੈਂਬਰ ਅਨੁਸਾਰ ਗੀਤਾ ਰੂਟੀਨ 'ਚ ਜਿਸ ਹਸਪਤਾਲ 'ਚ ਚੈਕਅਪ ਕਰਵਾਉਂਦੀ ਰਹੀ ਹੈ, ਉਸੇ ਹਸਪਤਾਲ 'ਚ ਡਲਿਵਰੀ ਹੋਈ ਹੈ। ਮਾਂ-ਪੁੱਤਰ ਦੋਵੇਂ ਸਿਹਤਮੰਦ ਹਨ।

Posted By: Seema Anand