ਜੇਐੱਨਐੱਨ, ਨਵੀਂ ਦਿੱਲੀ : ਡਾਂਸ ਇੰਡੀਆ ਡਾਂਸ ਦੇ ਕੰਟੈਸਟੈਂਟ ਰਹੇ ਬੀਕੀ ਦਾਸ ਰੋਡ ਐਕਸੀਡੈਂਟ ’ਚ ਜ਼ਖ਼ਮੀ ਹੋ ਗਏ ਹਨ। ਉਹ ਬਤੌਰ ਫੂਡ ਡਲਿਵਰੀ ਦਾ ਕੰਮ ਕਰ ਰਹੇ ਸਨ। ਡਾਂਸ ਇੰਡੀਆ ਡਾਂਸ ਦੇ ਸੀਜ਼ਨ 4 ’ਚ ਨਜ਼ਰ ਆਏ ਬੀਕੀ ਦਾਸ ਦਾ ਸ਼ੁੱਕਰਵਾਰ ਨੂੰ ਰੋਡ ਐਕਸੀਡੈਂਟ ਹੋ ਗਿਆ। ਉਹ ਕੋਲਕਾਤਾ ’ਚ ਫੂਡ ਡਲਿਵਰੀ ਕਰਮਚਾਰੀ ਦੇ ਤੌਰ ’ਤੇ ਕੰਮ ਕਰ ਰਹੇ ਸਨ। ਉਨ੍ਹਾਂ ਨੂੰ ਡਾਂਸ ਰਿਅਲਟੀ ਸ਼ੋਅ ’ਚ ਸਫ਼ਲਤਾ ਨਹੀਂ ਮਿਲੀ ਸੀ।

ਇਕ ਹਾਲਿਆ ਰਿਪੋਰਟ ਅਨੁਸਾਰ ਬੀਕੀ ਦਾਸ ਜਦੋਂ ਆਪਣੀ ਬਾਈਕ ਰਾਹੀਂ ਕਿਤੇ ਜਾ ਰਹੇ ਸਨ, ਤਾਂ ਉਨ੍ਹਾਂ ਦੀ ਦੂਸਰੀ ਬਾਈਕ ਨਾਲ ਟੱਕਰ ਹੋ ਗਈ। ਉਨ੍ਹਾਂ ਦੀ ਪਤਨੀ ਨੇ ਐਕਸੀਡੈਂਟ ਤੋਂ ਬਾਅਦ ਐੱਫਆਈਆਰ ਦਰਜ ਕਰਵਾਈ ਹੈ। ਬੀਕੀ ਨੂੰ ਸੱਟਾਂ ਲੱਗੀਆਂ ਹਨ ਅਤੇ ਉਨ੍ਹਾਂ ਨੂੰ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਹੈ। ਬੀਕੀ ਦਾਸ ਡਾਂਸ ਇੰਡੀਆ ਡਾਂਸ ਦੇ 2014 ਦੇ ਸੀਜ਼ਨ ’ਚ ਨਜ਼ਰ ਆਏ ਸਨ। ਉਹ ਦੂਸਰੇ ਨੰਬਰ ’ਤੇ ਸੀ ਜਦਕਿ ਸ਼ਾਮ ਯਾਦਵ ਜੇਤੂ ਬਣੇ ਸਨ।

ਬੀਕੀ ਦਾਸ ਅਕਸਰ ਇਵੈਂਟ ’ਤੇ ਪਰਫਾਰਮੈਂਸ ਕਰਦੇ ਸਨ ਅਤੇ ਡਾਂਸ ਗੁਰੂ ਦੇ ਤੌਰ ’ਤੇ ਵੀ ਕੰਮ ਕਰਦੇ ਸਨ ਪਰ ਕੋਰੋਨਾ ਮਹਾਮਾਰੀ ਕਾਰਨ ਉਨ੍ਹਾਂ ਦਾ ਕੰਮ ਖਤਮ ਹੋ ਗਿਆ ਸੀ, ਤਾਂ ਉਨ੍ਹਾਂ ਨੇ ਇਕ ਹਫਤਾ ਪਹਿਲਾਂ ਫੂਡ ਡਲਿਵਰੀ ਦਾ ਕੰਮ ਸ਼ੁਰੂ ਕੀਤਾ ਸੀ। ਦੱਸ ਦੇਈਏ ਮੁੰਬਈ ’ਚ ਕੋਈ ਸਹਾਇਤਾ ਕਰਨ ਵਾਲਾ ਨਹੀਂ ਸੀ, ਇਸ ਲਈ ਅਮਿਤਾਬ ਬੱਚਨ ਨੇ ਉਸਦੀ ਮਦਦ ਕੀਤੀ ਤਾਂਕਿ ਉਹ ਆਪਣੇ ਘਰ ਜਾ ਸਕੇ।

Posted By: Ramanjit Kaur