v style="text-align: justify;"> ਜੇਐੱਨਐੱਨ, ਨਵੀਂ ਦਿੱਲੀ : ਫਿਲਮ ਤੇ ਟੀਵੀ ਇੰਡਸਟਰੀ ’ਤੇ ਇਨ੍ਹੀਂ ਦਿਨੀਂ ਕੋਰੋਨਾ ਵਾਇਰਸ ਦਾ ਜ਼ਬਰਦਸਤ ਕਹਿਰ ਦੇਖਣ ਨੂੰ ਮਿਲ ਰਿਹਾ ਹੈ। ਵੱਡੇ ਤੋਂ ਵੱਡੇ ਸਟਾਰ ਤੋਂ ਲੈ ਕੇ ਕਰੂ ਮੈਂਬਰ ਤਕ ਕੋਈ ਵੀ ਇਸ ਮਾਰ ਤੋਂ ਬਚ ਨਹੀਂ ਸਕਿਆ ਹੈ। ਕੁਝ ਦਿਨ ਪਹਿਲਾਂ ਰਿਐਲਟੀ ਸ਼ੋਅ ‘ਡਾਂਸ ਦੀਵਾਨੇ 2’ ਦੇ ਸੈੱਟ ’ਤੇ ਇਕੱਠੇ 18 ਲੋਕ ਕੋਰੋਨਾ ਪਾਜ਼ੇਟਿਵ ਪਾਏ ਗਏ ਸੀ, ਜਿਸ ਤੋਂ ਬਾਅਦ ਸੈੱਟ ’ਤੇ ਦਹਿਸ਼ਤ ਫੈਲ ਗਈ ਸੀ। ਹੁਣ ‘ਡਾਂਸ ਦੀਵਾਨੇ 3’ ਦੇ ਜੱਜ ਧਰਮੇਸ਼ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ।

ਇਸ ਵਜ੍ਹਾ ਨਾਲ ਕੁਝ ਦਿਨ ਲਈ ਉਨ੍ਹਾਂ ਨੂੰ ਸ਼ੋਅ ਤੋਂ ਰਿਪਲੇਸ ਵੀ ਕਰ ਦਿੱਤਾ ਗਿਆ ਹੈ। ਧਰਮੇਸ਼ ਤੋਂ ਇਲਾਵਾ ਸ਼ੋਅ ਦੇ ਪ੍ਰੋਡਿਊਸਰ ਅਰਵਿੰਦ ਰਾਓ ਵੀ ਇਸ ਸਮੇਂ ਕੋਰੋਨਾ ਦੀ ਚਪੇਟ ’ਚ ਹਨ। ਉਥੇ ਮਾਧੁਰੀ ਦੀਕਸ਼ਿਤ ਦੀ ਰਿਪੋਰਟ ਨੈਗੇਟਿਵ ਆਈ ਹੈ

Posted By: Sunil Thapa