ਜੇਐੱਨਐੱਨ, ਨਵੀਂ ਦਿੱਲੀ : ਸਾਲ ਦੇ ਆਖ਼ਿਰ 'ਚ ਸਲਮਾਨ ਖ਼ਾਨ ਆਪਣੇ ਫੈਨਜ਼ ਲਈ ਦਬੰਗ-3 ਲੈ ਕੇ ਆ ਰਹੇ ਹਨ। 22 ਦਸੰਬਰ ਨੂੰ ਰਿਲੀਜ਼ ਹੋਣ ਵਾਲੀ ਫਿਲਮ ਤੋਂ ਪਹਿਲਾਂ ਇਕ-ਇਕ ਕਰ ਕੇ ਗਾਣੇ ਰਿਲੀਜ਼ ਕੀਤੇ ਜਾ ਰਹੇ ਹਨ। ਪਹਿਲਾਂ ਗਾਣਿਆਂ ਦੀ ਆਡੀਓ ਰਿਲੀਜ਼ ਕੀਤੀ ਗਈ, ਹੁਣ ਇਨ੍ਹਾਂ ਦਾ ਵੀਡੀਓ ਵਰਜ਼ਨ ਵੀ ਰਿਲੀਜ਼ ਕੀਤਾ ਜਾ ਰਿਹਾ ਹੈ। ਇਸ ਦੌਰਾਨ ਇਕ ਹੋਰ ਗਾਣੇ ਦੀ ਵੀਡੀਓ ਸਾਹਮਣੇ ਆਈ ਹੈ। ਇਹ ਗਾਣਾ ਫਿਲਮ ਰਿਲੀਜ਼ ਤੋਂ ਪਹਿਲਾਂ ਹੀ ਇੰਟਰਨੈੱਟ 'ਤੇ ਵਾਇਰਲ ਹੋ ਰਿਹਾ ਹੈ। ਦੋ ਦਿਨਾਂ 'ਚ ਕਰੀਬ ਡੇਢ ਕਰੋੜ ਲੋਕਾਂ ਨੇ ਇਸ ਨੂੰ ਦੇਖ ਲਿਆ ਹੈ।

21 ਨਵੰਬਰ ਨੂੰ ਰਿਲੀਜ਼ ਹੋਏ ਇਸ ਗਾਣੇ ਨੂੰ ਯੂਟਿਊਬ 'ਤੇ 15 ਮਿਲੀਅਨ ਤੋਂ ਜ਼ਿਆਦਾ ਵਿਊਜ਼ ਮਿਲ ਚੁੱਕੇ ਹਨ। ਉੱਥੇ ਹੀ ਇਸ ਦੇ ਆਡੀਓ ਵਰਜ਼ਨ ਨੂੰ 4.5 ਮਿਲੀਅਨ ਵਿਊਜ਼ ਮਿਲ ਚੁੱਕੇ ਹਨ। ਇਹ ਸਿਰਫ਼ ਇਕ ਗਾਣੇ ਦੀ ਗੱਲ ਨਹੀਂ ਹੈ। ਦਬੰਗ 3 ਦੇ ਜਿੰਨੇ ਗਾਣੇ ਰਿਲੀਜ਼ ਹੋਏ, ਸਾਰਿਆਂ ਨੂੰ ਖ਼ੂਬ ਵਿਊਜ਼ ਮਿਲ ਰਹੇ ਹਨ। ਹੁੜ-ਹੁੜ ਦਬੰਗ ਗਾਣੇ ਦੀ ਵੀਡੀਓ ਨੂੰ 19 ਮਿਲੀਅਨ ਵਿਊਜ਼ ਤੇ ਆਡੀਓ ਨੂੰ 10 ਮਿਲੀਅਨ ਵਿਊਜ਼ ਮਿਲ ਚੁੱਕੇ ਹਨ। ਇਸ ਤੋਂ ਇਲਾਵਾ ਮੁੰਨਾ ਬਦਨਾਮ ਹੁਆ ਦੇ ਆਡੀਓ ਨੂੰ 8.7 ਮਿਲੀਅਨ ਵਿਊਜ਼, ਅਵਾਰਾ ਦੇ ਆਡੀਓ ਨੂੰ 5.6 ਮਿਲੀਅਨ ਵਿਊਜ਼ ਮਿਲ ਚੁੱਕੇ ਹਨ। ਫ਼ਿਲਹਾਲ ਕੁਝ ਗਾਣਿਆਂ ਦੀ ਵੀਡੀਓ ਆਉਣੀ ਬਾਕੀ ਹੈ, ਅਜਿਹੇ ਵਿਚ ਫਿਲਮ ਤੋਂ ਪਹਿਲਾਂ ਗਾਣੇ ਕਾਫ਼ੀ ਧਮਾਲਾਂ ਪਾ ਰਹੇ ਹਨ।

ਉੱਥੇ ਹੀ ਜੇਕਰ ਗੱਲ ਕਰੀਏ 'ਯੂੰ ਕਰ ਕੇ' ਗਾਣੇ ਦੀ ਤਾਂ ਇਹ ਖ਼ੁਦ ਸਲਮਾਨ ਨੇ ਗਾਇਆ ਹੈ। ਮਤਲਬ ਇਹ ਕਿ ਗਾਣੇ 'ਚ ਚੁਲਬੁਲ ਪਾਂਡੇ ਨੂੰ ਆਵਾਜ਼ ਸਲਮਾਨ ਨੇ ਦਿੱਤੀ ਹੈ। ਸੋਨਾਕਸ਼ੀ ਸਿਨ੍ਹਾ ਨੂੰ ਪਾਇਲ ਦੇਵ ਨੇ ਆਪਣੀ ਆਵਾਜ਼ ਦਿੱਤੀ ਹੈ। ਇਸ ਗਾਣੇ ਨੂੰ ਸਾਜਿਦ-ਵਾਜਿਦ ਨੇ ਮਿਊਜ਼ਿਕ ਦਿੱਤਾ ਹੈ ਤੇ ਦਾਨਿਸ਼ ਸਾਬਰੀ ਨੇ ਇਸ ਨੂੰ ਲਿਖਿਆ ਹੈ।

ਇਸ ਗਾਣੇ ਦੀ ਵੀਡੀਓ ਆਉਣ ਤੋਂ ਬਾਅਦ ਹੁਣ ਫੈਨਜ਼ ਨੂੰ ਹਬੀਬੀ ਕੇ ਨੈਨ, ਅਵਾਰਾ, ਨੈਨਾ ਲੜੇ ਤੇ ਮੁੰਨਾ ਬਦਨਾਮ ਹੁਆ ਵੀ ਜਲਦ ਰਿਲੀਜ਼ ਹੋਣ ਦੀ ਉਮੀਦ ਹੈ। ਇਨ੍ਹਾਂ ਗਾਣਿਆਂ ਦੀ ਵੀਡੀਓ ਜਲਦ ਰਿਲੀਜ਼ ਕੀਤੀ ਜਾਵੇਗੀ। ਹੁਣ ਦੇਖਣਾ ਹੋਵੇਗਾ ਕਿ ਇਨ੍ਹਾਂ ਗਾਣਿਆਂ ਦੀਆਂ ਵੀਡੀਓਜ਼ ਕਿੰਨੀ ਧਮਾਲ ਪਾਉਂਦੀਆਂ ਹਨ।

Posted By: Seema Anand