ਸਲਮਾਨ ਖ਼ਾਨ ਦੀ ਅਪਕਮਿੰਗ ਫਿਲਮ 'ਦਬੰਗ 3' ਦਾ ਲੋਕਾਂ ਨੂੰ ਬੇਸਬਰੀ ਨਾਲ ਇੰਤਜ਼ਾਰ ਹੈ। ਇਸੇ ਵਿਚਕਾਰ ਫਿਲਮ ਦਾ ਪਹਿਲਾ ਮੋਸ਼ਨ ਪੋਸਟਰ ਰਿਲੀਜ਼ ਕਰ ਦਿੱਤਾ ਗਿਆ ਹੈ। ਇਸ ਮੋਸ਼ਨ ਪੋਸਟਰ 'ਚ ਸਲਮਾਨ ਖ਼ਾਨ ਦਬੰਗ ਸਟਾਈਲ 'ਚ ਚੱਲਦੇ ਨਜ਼ਰ ਆ ਰਹੇ ਹਨ ਤੇ ਉਨ੍ਹਾਂ ਨਾਲ ਫਿਲਮ ਦਾ ਟਾਈਟਲ ਮਿਊਜ਼ਿਕ ਵੀ ਚੱਲ ਰਿਹਾ ਹੈ। ਭਾਈਜਾਨ ਨੇ ਆਪਣੇ ਇੰਸਟਾਗ੍ਰਾਮ 'ਤੇ ਵੀ ਪੋਸਟਰ ਸ਼ੇਅਰ ਕੀਤਾ ਹੈ ਜਿਸ 'ਚ ਉਨ੍ਹਾਂ ਨੇ ਫੈਨਜ਼ ਨੂੰ ਸਵਾਗਤ ਕਰਨ ਲਈ ਕਿਹਾ ਹੈ।

ਪੋਸਟਰ ਸ਼ੇਅਰ ਕਰਦਿਆਂ ਸਲਮਾਨ ਨੇ ਲਿਖਿਆ ਹੈ, 'ਆ ਰਹੇ ਹਨ ਚੁਲਬੁਲ ਰਾਬਿਨ ਹੁੱਡ ਪਾਂਡੇ... ਠੀਕ 100 ਦਿਨ ਬਾਅਦ। ਸਵਾਗਤ ਤੋਂ ਕਰੋ ਹਮਾਰਾ!' ਫਿਲਮ ਦਾ ਪਹਿਲਾਂ ਮੋਸ਼ਨ ਪੋਸਟਰ ਸਿਰਫ ਹਿੰਦੀ 'ਚ ਨਹੀਂ ਬਲਕਿ ਤਮਿਲ, ਤੇਲਗੂ ਤੇ ਕੰਨੜ ਭਾਸ਼ਾ 'ਚ ਵੀ ਰਿਲੀਜ਼ ਕੀਤਾ ਗਿਆ ਹੈ। ਤੁਹਾਨੂੰ ਦੱਸ ਦੇਈਏ ਕਿ 'ਦਬੰਗ 3' ਹਿੰਦੀ ਤੋਂ ਇਲਾਵਾ ਤਿੰਨ ਹੋਰ ਭਾਸ਼ਾਵਾਂ 'ਚ ਰਿਲੀਜ਼ ਹੋਵੇਗੀ। ਤਮਿਲ, ਤੇਲਗੂ ਤੇ ਕੰਨੜ।

Posted By: Amita Verma