ਨਈ ਦੁਨੀਆ, ਇੰਦੌਰ : ਮੱਧ ਪ੍ਰਦੇਸ਼ 'ਚ ਇੰਦੌਰ ਦੇ 'ਚ ਟੀਵੀ ਅਦਾਕਾਰਾ ਪ੍ਰੇਕਸ਼ਾ ਮਹਿਤਾ ਨੇ ਮੰਗਲਵਾਰ ਨੂੰ ਫਾਹਾ ਲਾ ਕੇ ਖ਼ੁਦਕੁਸ਼ੀ ਕਰ ਲਈ। ਲਾਕਡਾਊਨ ਤੋਂ ਬਾਅਦ ਉਹ ਡਿਪ੍ਰੈਸ਼ਨ ਵਿਚ ਸੀ। ਉਸ ਨੇ ਟੀਵੀ ਲੜੀਵਾਰ 'ਕ੍ਰਾਈਮ ਪੈਟਰੋਲ' ਤੇ 'ਨਾਲ ਇਸ਼ਕ' ਤੋਂ ਇਲਾਵਾ ਕਈ ਵੀਡੀਓ ਐਲਬਮਾਂ ਤੇ ਲਘੂ ਫਿਲਮਾਂ ਵਿਚ ਵੀ ਕੰਮ ਕੀਤਾ ਸੀ। ਪੁਲਿਸ ਅਨੁਸਾਰ ਇੰਦੌਰ ਦੇ ਬਜਰੰਗ ਨਗਰ ਦੀ ਰਹਿਣ ਵਾਲੀ 25 ਸਾਲਾ ਪ੍ਰੇਕਸ਼ਾ ਦੋ ਸਾਲ ਪਹਿਲਾਂ ਲੜੀਵਾਰਾਂ ਤੇ ਫਿਲਮਾਂ ਵਿਚ ਕੰਮ ਕਰਨ ਲਈ ਮੁੰਬਈ ਚਲੇ ਗਈ ਸੀ। ਉਸ ਦੇ ਪਿਤਾ ਰਵਿੰਦਰ ਮਹਿਤਾ ਦੀ ਕਾਲੋਨੀ ਵਿਚ ਹੀ ਦੁਕਾਨ ਹੈ। ਕੋਰੋਨਾ ਲਾਕਡਾਊਨ ਕਾਰਨ ਉਹ 25 ਮਾਰਚ ਨੂੰ ਇੰਦੌਰ ਆ ਗਈ ਸੀ ਤੇ ਉਸ ਤੋਂ ਬਾਅਦ ਡਿਪ੍ਰੈਸ਼ਨ ਵਿਚ ਸੀ।

Posted By: Seema Anand