ਜੇਐੱਨਐੱਨ, ਨਵੀਂ ਦਿੱਲੀ : ਆਮਿਰ ਖ਼ਾਨ ਨੂੰ ਵੱਡੀ ਰਾਹਤ ਵਾਲੀ ਖ਼ਬਰ ਮਿਲੀ ਹੈ। ਉਨ੍ਹਾਂ ਦੀ ਮਾਂ ਦਾ ਕੋਵਿਡ-19 ਟੈਸਟ ਨੈਗੇਟਿਵ ਆਇਆ ਹੈ। ਆਮਿਰ ਦੇ ਸਟਾਫ਼ ਦੇ ਕੁਝ ਲੋਕ ਕੋਵਿਡ-19 ਸੰਕ੍ਰਮਣ ਦੀ ਲਪੇਟ 'ਚ ਆਉਣ ਤੋਂ ਬਾਅਦ ਸਾਰਿਆਂ ਦੀ ਕੋਰੋਨਾ ਵਾਇਰਸ ਲਈ ਜਾਂਚ ਕੀਤੀ ਗਈ ਸੀ। ਆਮਿਰ ਨੇ ਇਹ ਖ਼ਬਰ ਸੋਸ਼ਲ ਮੀਡੀਆ ਰਾਹੀਂ ਸਾਂਝਾ ਕੀਤੀ ਹੈ।

ਆਮਿਰ ਨੇ ਟਵੀਟ ਕਰ ਕੇ ਦੱਸਿਆ- 'ਤੁਹਾਨੂੰ ਇਹ ਖ਼ਬਰ ਦੱਸ ਕੇ ਮੈਂ ਕਾਫੀ ਹਲਕਾ ਮਹਿਸੂਸ ਕਰ ਰਿਹਾ ਹਾਂ ਕਿ ਅੰਮੀ ਦਾ ਕੋਵਿਡ-19 ਟੈਸਟ ਨੈਗੇਟਿਵ ਆਇਆ ਹੈ। ਤੁਹਾਡਾ ਸਾਰਿਆਂ ਦੀਆਂ ਦੁਆਵਾਂ ਤੇ ਸ਼ੁੱਭਕਾਮਨਾਵਾਂ ਲਈ ਸ਼ੁਕਰੀਆ।' ਇਸ ਤੋਂ ਪਹਿਲਾਂ ਆਮਿਰ ਨੇ ਟਵੀਟ ਕਰ ਦੱਸਿਆ ਸੀ ਕਿ ਉਨ੍ਹਾਂ ਦੇ ਕੁਝ ਸਟਾਫ ਨੂੰ ਕੋਵਿਡ-19 ਦਾ ਸੰਕ੍ਰਮਣ ਹੋਇਆ ਹੈ, ਜਿਸ ਤੋਂ ਬਾਅਦ ਉਨ੍ਹਾਂ ਨੂੰ ਤੁਰੰਤ ਕੁਆਰੰਟਾਈਨ ਕਰ ਦਿੱਤਾ ਗਿਆ। ਆਮਿਰ ਨੇ ਬੀਐੱਮਸੀ ਦੀ ਤਾਰੀਫ਼ ਕਰਦਿਆਂ ਲਿਖਿਆ ਕਿ ਬੀਐੱਮਸੀ ਦੇ ਅਧਿਕਾਰੀਆਂ ਨੇ ਤੇਜ਼ੀ ਦਿਖਾਉਂਦਿਆਂ ਉਨ੍ਹਾਂ ਸਾਰਿਆਂ ਨੂੰ ਇਕ ਮੈਡੀਕਲ ਫੈਸਿਲਿਟੀ 'ਚ ਭੇੱਜ ਦਿੱਤਾ। ਮੈਂ ਉਨ੍ਹਾਂ ਦੀ ਚੰਗੀ ਦੇਖਭਾਲ ਕਰਨ ਲਈ ਬੀਐੱਮਸੀ ਦਾ ਸ਼ੁਕਰੀਆ ਅਦਾ ਕਰਨਾ ਚਾਹੁੰਗਾ। ਬੀਐੱਮਸੀ ਨੇ ਆਮਿਰ ਦੀ ਪੂਰੀ ਸੋਸਾਈਟੀ ਨੂੰ ਸੈਨੇਟਾਈਜ਼ ਵੀ ਕੀਤਾ।

ਆਮਿਰ ਦੇ ਪਰਿਵਾਰ ਦੇ ਸਾਰੇ ਲੋਕਾਂ ਦੀ ਜਾਂਚ ਪਹਿਲਾਂ ਹੀ ਕੀਤੀ ਜਾ ਚੁੱਕੀ ਸੀ, ਜਿਸ 'ਚ ਸਾਰੇ ਨੈਗੇਟਿਵ ਆਏ ਸਨ। ਆਮਿਰ ਨੇ ਦੱਸਿਆ ਕਿ ਹੁਣ ਉਹ ਆਪਣੀ ਅੰਮੀ ਦੀ ਜਾਂਚ ਲਈ ਜਾ ਰਹੇ ਹਨ। ਇਸ ਲੂਪ 'ਚ ਉਹ ਆਖਿਰੀ ਹੈ। ਆਮਿਰ ਨੇ ਲੋਕਾਂ ਨੂੰ ਕਿਹਾ ਸੀ ਕਿ ਦੁਆ ਕਰੋ ਉਹ ਵੀ ਸਾਰੇ ਨੈਗੇਟਿਵ ਨਿਕਲਣ। ਆਮਿਰ ਨੇ ਕੋਕਿਲਾ ਬੇਨ ਅੰਬਾਨੀ ਹਸਪਤਾਲ ਦੇ ਡਾਕਟਰਾਂ ਤੇ ਨਰਸਾਂ ਦੀ ਜਾਂਚ ਦੇ ਦੇਖਭਾਲ ਲਈ ਸ਼ੁਕਰੀਆ ਅਦਾ ਕੀਤਾ ਸੀ।

Posted By: Amita Verma