ਜੇਐੱਨਐੱਨ, ਨਵੀਂ ਦਿੱਲੀ : coronavirus Pandemic ਨਾਲ ਲੜਾਈ 'ਚ ਬਾਲੀਵੁੱਡ ਕੰਧੇ ਤੋਂ ਕੰਧਾ ਮਿਲਾ ਕੇ ਸਰਕਾਰ ਤੇ ਸੰਸਥਾਵਾਂ ਨਾਲ ਖੜ੍ਹਾ ਹੈ। ਆਰਥਿਕ ਯੋਗਦਾਨ ਤੋਂ ਲੈ ਕੇ ਜਾਗਰੂਕਤਾ ਫੈਲਾਉਣ ਲਈ ਬਾਲੀਵੁੱਡ ਸੈਲੇਬ੍ਰਿਟੀਜ਼ ਆਪਣੇ-ਆਪਣੇ ਪੱਧਰ ਤੋਂ ਕੋਸ਼ਿਸ਼ਾਂ ਕਰ ਰਹੇ ਹਨ। ਅਜਿਹੀ ਇਕ ਕੋਸ਼ਿਸ਼ ਤਹਿਤ ਅਕਸ਼ੈ ਕੁਮਾਰ ਨੇ ਦੂਜੇ ਕਲਾਕਾਰਾਂ ਨਾਲ ਮਿਲ ਕੇ ਇਕ ਗਾਣਾ ਰਿਲੀਜ਼ ਕੀਤਾ ਹੈ। ਉਮੀਦ ਹੈ ਕਿ ਰੋਸ਼ਨੀ ਦਿਖਾਉਣ ਵਾਲੇ ਇਸ ਗਾਣੇ ਨੂੰ ਰੀਟਵੀਟ ਕਰ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਫਿਲਮ ਇੰਡਸਟਰੀ ਦੇ ਕੋਸ਼ਿਸ਼ਾਂ ਦੀ ਸਰਾਹਨਾ ਕੀਤੀ ਹੈ।

ਪੀਐੱਮ ਨੇ ਲਿਖਿਆ - 'ਫਿਰ ਮੁਸਕੁਰਾਏਗਾ ਇੰਡੀਆ। ਫਿਰ ਜਿੱਤ ਜਾਵੇਗਾ ਇੰਡੀਆ। ਭਾਰਤ ਲੜੇਗਾ। ਭਾਰਤ ਜਿੱਤੇਗਾ। ਇਸ ਗਾਣੇ ਦੇ ਵੀਡੀਓ ਦੀ ਸ਼ੁਰੂਆਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਭਾਸ਼ਣ ਤੋਂ ਹੁੰਦੀ ਹੈ। ਫਿਰ ਕੋਰੋਨਾ ਵਾਇਰਸ ਤੇ ਲਾਕਡਾਊਨ ਨਾਲ ਸੰਬਧਿਤ ਵਿਜ਼ੁਅਲ ਦਿਖਾਏ ਜਾਂਦੇ ਹਨ ਤੇ ਫਿਰ ਇਕ-ਇਕ ਕਰ ਕੇ ਕਲਾਕਾਰ ਆਉਂਦੇ ਹਨ। ਅਕਸ਼ੈ ਕੁਮਾਰ, ਕਾਰਤਿਕ ਆਰਯਨ, ਟਾਈਗਰ ਸ਼ਰਾਫ, ਵਿੱਕੀ ਕੌਸ਼ਲ, ਰਾਜਕੁਮਾਰ ਰਾਵ, ਸਿਧਾਰਥ ਮਲਹੋਤਰਾ, ਆਯੁਸ਼ਮਾਨ ਖੁਰਾਣਾ, ਜੈਕੀ ਭਗਨਾਨੀ, ਕ੍ਰਿਤੀ ਸਨੋਨ, ਕਿਆਰਾ ਅਡਵਾਨੀ, ਅੰਨਿਨਾ ਪਾਂਡੇਆ, ਰਕੁਲ ਪ੍ਰੀਤ ਤੇ ਸ਼ਿਖਰ ਧਵਨ ਗਾਣੇ 'ਚ ਫੀਚਰ ਹੋਏ ਹਨ।

ਫਿਰ ਮੁਸਕੁਰਾਏਗਾ ਇੰਡੀਆ...

ਫਿਰ ਜਿੱਤ ਜਾਵੇਗਾ ਇੰਡੀਆ...

India Will Fight. India Will Win!

ਮੁਸਕਾਰਏਗਾ ਇੰਡੀਆ ਨੂੰ ਜਸਟ ਮਿਊਜ਼ਿਕ ਤੇ ਕੇਪ ਆਫ ਗੁੱਡ ਫਿਲਮਜ਼ ਨੇ ਪ੍ਰੋਡਿਊਸ ਕੀਤਾ ਹੈ। ਵਿਸ਼ਾਲ ਮਿਸ਼ਰਾ ਨੇ ਇਸ ਗਾਣੇ ਨੂੰ ਗਾਇਆ ਹੈ। ਬੋਲ ਕੌਸ਼ਲ ਕਿਸ਼ੋਰ ਦੇ ਹਨ। ਸੋਮਵਾਰ ਸ਼ਾਮ 6 ਵਜੇ ਰਿਲੀਜ਼ ਹੋਏ ਗਾਣੇ ਨੂੰ 10 ਲੱਖ ਤੋਂ ਜ਼ਿਆਦਾ ਵਾਰ ਦੇਖਿਆ ਜਾ ਚੁੱਕਿਆ ਹੈ।

Posted By: Amita Verma