ਨਵੀਂ ਦਿੱਲੀ, ਜੇਐੱਨਐੱਨ : ਕੋਰੋਨਾ ਵਾਇਰਸ ਕਾਰਨ ਲੋਕਾਂ ਨੇ ਆਪਣੇ-ਆਪ ਨੂੰ ਘਰ ਦੀ ਚਾਰ-ਦੀਵਾਰੀ ਦੇ ਅੰਦਰ ਬੰਦ ਕਰ ਲਿਆ ਹੈ। ਸਿਨੇਮਾ ਹਾਲ ਤੋਂ ਦੂਰ ਨੈਟਫਲਿਕਸ ਤੇ ਐਮਾਜ਼ੋਨ ਪ੍ਰਾਇਮ ਵੀਡੀਓ ਵਰਗੀਆਂ ਸਟ੍ਰੀਮਿੰਗ ਪਲੇਟਫਾਰਮ ਕਾਫੀ ਮਨੋਰੰਜਨ ਕਰ ਰਹੀਆਂ ਹਨ। ਪਰ ਲਗਾਤਾਰ ਦਫ਼ਤਰ ਦਾ ਕੰਮ ਤੇ ਬਾਹਰ ਨਾ ਨਿਕਲਣ ਕਾਰਨ ਲੋਕ ਕਾਫੀ ਪ੍ਰੇਸ਼ਾਨ ਹੋ ਰਹੇ ਹਨ। ਅਜਿਹੇ 'ਚ ਬਾਲੀਵੁੱਡ ਫਿਲਮਾਂ ਲਈ ਨਵੇਂ ਤੇ ਪੁਰਾਣੇ ਗਾਣੇ ਮੂਡ ਹਲਕਾ ਕਰ ਸਕਦੇ ਹਨ। ਅਜਿਹੇ ਗਾਣੇ ਜਿਨਾਂ ਨੂੰ ਸੁਣਨ ਤੋਂ ਬਾਅਦ ਤੁਸੀਂ ਮੋਟੀਵੇਟ ਮਹਿਸੂਸ ਕਰਦੇ ਹੋ। ਆਓ ਜਾਣਦੇ ਹਾਂ ਇਹ ਗੀਤ :

- ਰੁਕ ਜਾਣਾ ਨਹੀਂ ਤੂੰ ਕਹੀਂ ਹਾਰ ਕੇ

ਫਿਲਮ 'ਇਮਤਿਹਾਨ' ਫਿਲਮ ਦਾ ਇਹ ਗਾਣਾ ਆਪਣੇ ਸਮੇਂ 'ਚ ਲੋਕਾਂ 'ਚ ਕਾਫੀ ਫੇਮਸ ਰਿਹਾ ਹੈ। ਇਸਦੇ ਗਾਇਕ ਕਿਸ਼ੋਰ ਕੁਮਾਰ ਹਨ ਤੇ ਗਾਣੇ ਦੇ ਬੋਲ ਮਜਰੂਹ ਸੁਲਤਾਨਪੁਰੀ ਨੇ ਲਿਖੇ ਹਨ। ਗਾਣੇ ਦਾ ਸੰਗੀਤ ਲਕਸ਼ਮੀਕਾਂਤ, ਪਿਆਰੇਲਾਲ ਨੇ ਦਿੱਤਾ ਹੈ। ਇਸਨੂੰ ਤੁਸੀਂ ਗਾਣਾ.ਕੌਮ, ਜਿਓ ਸਾਵਨ, ਗੂਗਲ ਮਿਊਜ਼ਿਕ ਅਤੇ ਵਿੰਕ ਜਿਹੇ ਮਿਊਜ਼ਿਕ ਪਲੇਟਫਾਰਮ 'ਤੇ ਸੁਣ ਸਕਦੇ ਹੋ। ਉਥੇ ਹੀ ਇਹ ਗਾਣਾ ਯੂ-ਟਿਊਬ 'ਤੇ ਵੀ ਉਪਲੱਬਧ ਹੈ।

- ਜ਼ਿੰਦਾ, ਹੈ ਤੋਂ, ਪਿਆਲਾ ਪੂਰਾ ਭਰ ਲੇ....

'ਭਾਗ ਮਿਲਖਾ ਭਾਗ' ਫਿਲਮ ਦਾ ਇਹ ਗਾਣਾ ਉਤਸ਼ਾਹਿਤ ਕਰ ਦਿੰਦਾ ਹੈ। ਸਿਧਾਰਥ ਮਹਾਦੇਵਨ ਨੇ ਇਸ ਗਾਣੇ ਨੂੰ ਗਾਇਆ ਹੈ। ਗਾਣੇ 'ਚ ਫਰਹਾਨ ਅਖ਼ਤਰ ਆਪਣੀ ਆਉਣ ਵਾਲੀ ਦੌੜ ਲਈ ਵੀ ਜਾਨ ਤੋਂ ਵੱਧ ਮਿਹਨਤ ਕਰਦੇ ਦਿਖਾਈ ਦਿੰਦੇ ਹਨ। ਮਿਊਜ਼ਿਕ ਪਲੇਟਫਾਰਮ 'ਤੇ ਇਹ ਗਾਣਾ ਮੋਟੀਵੇਸ਼ਨਲ ਲਿਸਟ 'ਤੇ ਟ੍ਰੇਂਡ ਕਰਦਾ ਰਹਿੰਦਾ ਹੈ।


- ਯੂਹੀ ਚਲਾ ਚੱਲ

ਫਿਲਮ ਸਵਦੇਸ਼ ਦਾ ਇਹ ਗਾਣਾ ਸਾਲ 2007 'ਚ ਆਇਆ ਸੀ। ਉੱਦਿਤ ਨਾਰਾਇਣ ਦਾ ਇਹ ਗਾਣਾ ਲੋਕਾਂ ਨੂੰ ਬਹੁਤ ਪਸੰਦ ਆਇਆ। ਗਾਣੇ ਦੇ ਬੋਲ ਏਆਰ ਰਹਿਮਾਨ ਅਤੇ ਜਾਵੇਦ ਅਖ਼ਤਰ ਦੁਆਰਾ ਦਿੱਤੇ ਗਏ ਹਨ।

-ਆਨੇ ਵਾਲਾ ਪਲ਼ !

ਆਨੇ ਵਾਲਾ ਪਲ਼, ਜਾਨੇ ਵਾਲਾ ਹੈ...

ਇੱਥੇ ਦੁਨੀਆ ਕੋਰੋਨਾ (ਕੋਵਿਡ 19) ਨਾਲ ਦਿਨ-ਰਾਤ ਜੰਗ ਲੜ ਰਹੀ ਹੈ, ਉੱਥੇ ਇਹ ਗਾਣਾ ਇਕ ਆਸ਼ਾ ਦੀ ਉਮੀਦ ਵਰਗਾ ਹੈ। ਜੋ ਹੋ ਰਿਹਾ ਹੈ ਜਾਂ ਹੋਣ ਵਾਲਾ ਹੈ, ਇਹ ਵੀ ਬੀਤ ਜਾਵੇਗਾ। ਗਾਣੇ ਦੀ ਬੋਲ ਆਨੰਦ ਰਾਜ ਆਨੰਦ ਨੇ ਦਿੱਤੇ ਹਨ। ਗਾਇਕ ਕੋਸ਼ਰ ਕੁਮਾਰ ਹਨ।


-ਮੈਂ ਜ਼ਿੰਦਗੀ ਦਾ ਸਾਥ

ਮੁਹੰਮਦ ਰਫ਼ੀ ਦਾ ਇਹ ਗਾਣਾ ਫਿਲਮ 'ਹਮ ਦੋਨੋਂ' 'ਚੋਂ ਹੈ। ਗਾਣੇ ਦੇ ਬੋਲ ਸਾਹਿਰ ਲੁਧਿਆਣਵੀਂ ਦੇ ਹਨ ਤੇ ਸੰਗੀਤ ਜੈਅਦੇਵ ਦਾ ਹੈ। ਗਾਣੇ ਦੇ ਬੋਲ 'ਜੋ ਹੋ ਚੁੱਕਾ ਉਸ 'ਤੇ ਅਫਸੋਸ ਮਨਾਉਣ ਦੀ ਥਾਂ ਉਸਨੂੰ ਸਵੀਕਾਰ ਕਰ ਕੇ ਅੱਗੇ ਵੱਧਣ ਦੀ ਪ੍ਰੇਰਣਾ ਦਿੰਦੇ ਹਨ।

Posted By: Rajnish Kaur