ਜੇਐੱਨਐੱਨ, ਨਵੀਂ ਦਿੱਲੀ : ਬਾਲੀਵੁੱਡ ਐਕਟ੍ਰੈੱਸ ਪ੍ਰਿਅੰਕਾ ਚੋਪੜਾ ਉਨ੍ਹਾਂ ਐਕਟ੍ਰੈੱਸ ਨਾਲ ਹਰ ਕੈਂਪੇਨ 'ਚ ਵਧ ਚੜ੍ਹ ਕੇ ਹਿੱਸਾ ਲੈਂਦੀ ਹੈ। ਗੱਲ ਜਦ ਦੇਸ਼ ਵਾਸੀਆਂ ਨੂੰ ਅਵੇਅਰ ਕਰਨ ਦੀ ਹੁੰਦੀ ਹੈ ਤਾਂ ਪ੍ਰਿਅੰਕਾ ਕਿਸ ਤਰ੍ਹਾਂ ਪਿੱਛੇ ਹਟ ਸਕਦੀ ਹੈ। ਕੋਰੋਨਾ ਵਾਇਰਸ ਦੇ ਡਰ ਦੇ ਵਿਚਕਾਰ ਇਨ੍ਹੀਂ ਦਿਨੀਂ ਸੈਲੇਬ੍ਰਿਟੀ ਦੀ ਇਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ 'ਚ ਸੈਲੇਬ੍ਰਿਟੀ ਆਪਣੇ ਫੈਨਜ਼ ਨੂੰ ਜ਼ਿਆਦਾ ਤੋਂ ਜ਼ਿਆਦਾ ਹੱਥ ਧੋਣ ਦੀ ਸਲਾਹ ਦੇ ਰਹੀ ਹੈ।


ਦੀਪਿਕਾ ਪਾਦੁਕੋਣ ਤੋਂ ਲੈ ਕੇ ਅਨੁਸ਼ਕਾ ਸ਼ਰਮਾ ਸਮੇਤ ਕਈ ਸੈਲੇਬ੍ਰਿਟੀ ਇਹ ਚੈਲੇਂਜ ਅਕਸੈਪਟ ਕਰ ਚੁੱਕੇ ਹਨ। ਹੁਣ ਪ੍ਰਿਅੰਕਾ ਚੋਪੜਾ ਨੇ ਵੀ ਇਸ ਚੈਲੇਂਜ ਨੂੰ ਪੂਰਾ ਕੀਤਾ ਹੈ। ਉਨ੍ਹਾਂ ਨੇ ਨਾ ਸਿਰਫ਼ ਇਹ ਚੈਲੇਂਜ ਪੂਰਾ ਕੀਤਾ ਬਲਕਿ ਇਕ ਪਿਆਰਾ ਜਿਹਾ ਗਾਣਾ ਸੁਣ ਕੇ ਲੋਕਾਂ ਨੂੰ ਮੈਸੇਜ ਵੀ ਦਿੱਤਾ ਹੈ ਕਿ ਤੁਸੀਂ ਜਿੱਥੇ ਵੀ ਹੋ ਆਪਣੇ ਹੱਥ ਸਾਫ਼ ਰੱਖੋ। ਪ੍ਰਿਅੰਕਾ ਨੇ ਆਪਣੇ ਇੰਸਟਾਗ੍ਰਾਮ 'ਤੇ ਵੀਡੀਓ ਸ਼ੇਅਰ ਕੀਤੀ ਹੈ। ਵੀਡੀਓ 'ਚ ਪ੍ਰਿਅੰਕਾ ਕਹਿੰਦੀ ਹੈ, ਮੈਨੂੰ WHO ਦੁਆਰਾ ਸੇਫ ਹੈਂਡ੍ਰਸ ਚੈਲੇਂਜ ਲਈ ਨਾਮਿਨੇਟ ਕੀਤਾ ਗਿਆ ਹੈ ਕਿ ਮੈਂ ਘੱਟ ਤੋਂ ਘੱਟ 20 ਸੈਕੰਡ ਹੱਥ ਧੋਵੋ।

Posted By: Sarabjeet Kaur