ਜੇਐੱਨਐੱਨ, ਨਵੀਂ ਦਿੱਲੀ : ਫਿਲਮੀ ਸਿਤਾਰਿਆਂ ਲਈ ਕੋਰੋਨਾ ਵਾਇਰਸ ਵੱਡੀ ਆਫਤ ਬਣ ਗਿਆ ਹੈ। ਇਕ ਤੋਂ ਬਾਅਦ ਇਕ ਕਈ ਫਿਲਮੀ ਸਿਤਾਰੇ ਇਸ ਜਾਨਲੇਵਾ ਵਾਇਰਸ ਦੀ ਜੱਦ 'ਚ ਆਉਂਦੇ ਜਾ ਰਹੇ ਹਨ। ਮੰਗਲਵਾਰ ਨੂੰ ਅਦਾਕਾਰਾ ਕੈਟਰੀਨਾ ਕੈਫ ਕੋਰੋਨਾ ਵਾਇਰਸ ਨਾਲ ਸੰਕ੍ਰਮਿਤ ਹੋ ਗਈ ਸੀ। ਹੁਣ ਅਦਾਕਾਰਾ ਨਿਕਿਤਾ ਦੱਤਾ ਵੀ ਕੋਰੋਨਾ ਵਾਇਰਸ ਦੀ ਲਪੇਟ 'ਚ ਆ ਗਈ ਹੈ। ਜਿਸ ਤੋਂ ਬਾਅਦ ਉਨ੍ਹਾਂ ਨੇ ਖ਼ੁਦ ਨੂੰ ਘਰ 'ਚ ਕੁਆਰੰਟਾਈਨ ਕਰ ਲਿਆ ਹੈ। ਨਿਕਿਤਾ ਦੱਤਾ ਨੇ ਫਿਲਮ 'ਕਬੀਰ ਸਿੰਘ' 'ਚ ਜਿਆ ਸ਼ਰਮਾ ਦਾ ਕਿਰਾਦਾਰ ਨਿਭਾਇਆ ਸੀ।

ਅੰਗ੍ਰੇਜ਼ੀ ਵੈੱਬਸਾਈਟ ਟਾਈਮਜ਼ ਆਫ ਇੰਡੀਆ ਮੁਤਾਬਿਕ ਨਿਕਿਤਾ ਦੱਤਾ ਆਪਣੀ ਆਉਣ ਵਾਲੀ ਫਿਲਮ 'ਰਾਕੇਟ ਗੈਂਗ' ਦੀ ਸ਼ੂਟਿੰਗ ਦੌਰਾਨ ਕੋਰੋਨਾ ਵਾਇਰਸ ਸੰਕ੍ਰਮਿਤ ਹੋ ਗਈ ਹੈ। ਨਿਕਿਤਾ ਦੱਤਾ ਨਾਲ ਉਨ੍ਹਾਂ ਦੀ ਮਾਂਂ ਵੀ ਇਸ ਮਹਾਮਾਰੀ ਦੀ ਲਪੇਟ 'ਚ ਆ ਗਈ ਹੈ।

ਨਿਕਿਤਾ ਦਿੱਤਾ ਨੇ ਕਿਹਾ, ਇਹ ਸਭ ਬਹੁਤ ਬਦਕਿਸਮਤੀ ਤੇ ਨਿਰਾਸ਼ਾਜਨਕ ਹੈ ਪਰ ਐਕਟਿੰਗ ਤੁਹਾਨੂੰ ਸਬਰ ਰੱਖਣਾ ਸਿਖਾਉਂਦੀ ਹੈ। ਅਸੀਂ 2019 ਤੋਂ ਫਿਲਮ ਦੀ ਸ਼ੂਟਿੰਗ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਪਰ ਸਾਨੂੰ ਮਹਾਮਾਰੀ ਕਾਰਨ ਸ਼ੈਡਿਊਲ ਨੂੰ ਰੋਕਣਾ ਪਿਆ। ਅਸੀਂ ਪਿਛਲੇ ਸਾਲ ਦਸੰਬਰ 'ਚ ਸ਼ੂਟਿੰਗ ਮੁੜ ਤੋਂ ਸ਼ੁਰੂ ਕੀਤੀ ਪਰ ਬਾਸਕੋ ਕੋਵਿਡ-19 ਨਾਲ ਸੰਕ੍ਰਮਿਤ ਹੋ ਗਏ। ਬਾਅਦ 'ਚ ਆਦਿਤਿਆ ਵੀ ਤੇ ਹੁਣ ਮੈਂ ਵੀ।'

Posted By: Amita Verma