ਨਵੀਂ ਦਿੱਲੀ : ਕੋਰੋਨਾ ਵਾਇਰ ਦੇ ਪ੍ਰਸਾਰ ਨੂੰ ਰੋਕਣ ਲਈ ਦੇਸ਼ 'ਚ ਸਿਨੇਮਾ ਘਰਾਂ ਨੂੰ 31 ਮਾਰਚ ਤਕ ਬੰਦ ਕਰਨ ਦਾ ਆਦੇਸ਼ ਪਹਿਲਾਂ ਤੋਂ ਹੀ ਜਾਰੀ ਕੀਤਾ ਜਾ ਚੁੱਕਾ ਹੈ। ਹੁਣ ਓਵਰਸੀਜ਼ 'ਚ ਵੀ ਇੰਡਸਟਰੀ ਲਈ ਝਟਕਾ ਦੇਣ ਵਾਲੀ ਖ਼ਬਰ ਆਈ ਹੈ। ਭਾਰਤੀ ਫਿਲਮਾਂ ਦੀ ਓਵਰਸੀਜ਼ ਟੇਰੀਟਰੀ ਦੇ ਕਈ ਦੇਸ਼ਾਂ ਨੇ ਅਗਲੇ 8 ਹਫ਼ਤਿਆਂ ਤਕ ਸਿਨੇਮਾ ਘਰਾਂ ਨੂੰ ਬੰਦ ਕਰਨ ਦਾ ਫੈਸਲਾ ਕੀਤਾ ਹੈ, ਜਿਸ ਕਾਰਨ ਫਿਲਮ ਉਦਯੋਗ ਨੂੰ ਭਾਰੀ ਨੁਕਸਾਨ ਹੋਣ ਦੀ ਸੰਭਾਵਨਾ ਹੈ।

ਟਰੇਡ ਵਿਸ਼ਲੇਸ਼ਕ ਤਰਣ ਆਦਰਸ਼ ਨੇ ਟਵੀਟ ਕਰਕੇ ਇਹ ਅਹਿਮ ਜਾਣਕਾਰੀ ਦਿੱਤੀ ਹੈ। ਟਵੀਟ ਮੁਤਾਬਕ ਈਵੈਂਟ ਤੇ ਵਿਲੇਜ ਥੀਏਟਰ ਕੰਪਨੀਆਂ ਨੇ ਆਸਟਰੇਲੀਆ, ਨਿਊਜ਼ੀਲੈਂਡ ਤੇ ਫਿਜੀ 'ਚ ਸਾਰੇ ਸਿਨੇਮਾ ਘਰਾਂ ਨੂੰ ਅਗਲੇ 8 ਹਫ਼ਤਿਆਂ ਲਈ ਭਾਵ ਮਈ ਦੇ ਅੰਤ ਤਕ ਬੰਦ ਕਰਨ ਦਾ ਫੈਸਲਾ ਕੀਤਾ ਹੈ। ਈਵੈਂਟ ਸਿਨੇਮਾ ਦੀ ਪ੍ਰੈੱਸ ਰਿਲੀਜ਼ 'ਚ ਦੱਸਿਆ ਗਿਆ ਹੈ ਕਿ ਇਹ ਨਿਰਦੇਸ਼ 23 ਮਾਰਚ ਤੋਂ ਹੀ ਲਾਗੂ ਹੋ ਗਿਆ ਹੈ। ਆਸਟਰੇਲੀਆ 'ਚ HOYTS ਨੇ ਵੀ ਕੋਰੋਨਾ ਦੇ ਉੱਥੇ ਦੀਆਂ ਸਰਕਾਰੀ ਨਿਰਦੇਸ਼ਾਂ ਦਾ ਪਾਲਨ ਕਰਨ ਲਈ ਅਜਿਹਾ ਹੀ ਕਦਮ ਚੁੱਕਿਆ ਹੈ।

ਭਾਰਤ 'ਚ ਅਜੇ ਤਕ ਦੇ ਨਿਰਦੇਸ਼ਾਂ ਮੁਤਾਬਕ ਸਿਨੇਮਾ ਘਰਾਂ ਨੂੰ 31 ਮਾਰਚ ਤਕ ਬੰਦ ਕੀਤਾ ਗਿਆ ਹੈ। ਉੱਥੇ ਹੀ ਦੇਸ਼ ਦੇ ਕਈ ਸੂਬਿਆਂ 'ਚ 31 ਮਾਰਚ ਤਕ ਲਾਕਡਾਊਨ ਕਰ ਦਿੱਤਾ ਗਿਆ ਹੈ। ਭਾਵ ਜ਼ਰੂਰੀ ਸੇਵਾਵਾਂ ਨੂੰ ਛੱਡ ਕੇ ਸਾਰੇ ਦਫ਼ਤਰ, ਦੁਕਾਨਾਂ, ਸਕੂਲ ਬੰਦ ਰਹਿਣਗੇ।

ਜ਼ਾਹਿਰ ਹੈ ਕਿ ਜੇਕਰ ਪਹਿਲੀ ਅਪ੍ਰੈਲ ਤੋਂ ਭਾਰਤ 'ਚ ਫਿਲਮਾਂ ਰਿਲੀਜ਼ ਹੋਣੀਆਂ ਸ਼ੁਰੂ ਹੋ ਸਕਦੀਆਂ ਹਨ, ਤਾਂ ਨਿਊਜ਼ੀਲੈਂਡ, ਆਸਟਰੇਲੀਆ ਤੇ ਫਿਜੀ 'ਚ ਰਿਲੀਜ਼ ਨਹੀਂ ਹੋ ਸਕਣਗੀਆਂ। ਭਾਰਤੀ ਫਿਲਮ ਇੰਡਸਟਰੀ ਦਾ ਕਾਰੋਬਾਰ 'ਚ ਇਨ੍ਹਾਂ ਤਿੰਨ ਦੇਸ਼ਾਂ ਦਾ ਵੱਡਾ ਯੋਗਦਾਨ ਰਹਿੰਦਾ ਹੈ। ਇਨ੍ਹਾਂ ਦੇਸ਼ਾਂ 'ਚ ਭਾਰਤੀ ਦਰਸ਼ਕਾਂ ਦੀ ਵੱਡੀ ਆਵਾਦੀ ਹੋਣ ਦੀ ਵਜ੍ਹਾ ਨਾਲ ਫਿਲਮਾਂ ਚੰਗਾ ਕਾਰੋਬਾਰ ਕਰਦੀਆਂ ਹਨ। ਅਜਿਹੇ 'ਚ ਆਉਣ ਵਾਲੀਆਂ ਫਿਲਮਾਂ ਲਈ ਇਹ ਇਕ ਵੱਡਾ ਝਟਕਾ ਹੈ।

ਨਿਊਜ਼ੀਲੈਂਡ, ਆਸਟਰੇਲੀਆ ਤੇ ਫਿਜੀ 'ਚ ਬੰਦ ਦਾ ਅਸਰ ਫਿਲਮਾਂ 'ਤੇ ਪਵੇਗਾ, ਉਨ੍ਹਾਂ 'ਚ ਅਕਸ਼ੇ ਕੁਮਾਰ ਦੀ 'ਸੂਰਿਆਵੰਸ਼ੀ' ਤੇ 'ਲਕਸ਼ਮੀ ਬਮ', ਰਣਬੀਰ ਸਿੰਘ ਦੀ '83 ਦ' ਫਿਲਮ ਤੇ ਸਲਮਾਨ ਖਾਨ ਦੀ 'ਰਾਧ'ੇ ਸ਼ਾਮਿਲ ਹਨ। 'ਸੂਰਿਆਵੰਸ਼ੀ' ਪਹਿਲਾਂ 24 ਮਾਰਚ ਨੂੰ ਰਿਲੀਜ਼ ਹੋਣ ਵਾਲੀ ਸੀ, ਜੋ ਕਿ ਸਿਨੇਮਾ ਘਰ ਬੰਦ ਹੁਣ ਦੀ ਵਜ੍ਹਾ ਕਾਰਨ ਟਲ ਗਈ ਹੈ। ਹਾਲ ਹੀ 'ਚ '83' ਦੀ ਰਿਲੀਜ਼ ਡੇਟ ਦਾ ਐਲਾਨ ਮੇਕਰਜ਼ ਨੇ ਕੀਤਾ ਸੀ। ਉੱਥੇ ਹੀ 'ਲਕਸ਼ਮੀ ਬਮ' ਤੇ 'ਰਾਧੇ' ਮਈ 'ਚ ਈਦ 'ਤੇ ਆਉਣ ਵਾਲੀਆਂ ਸਨ।

Posted By: Rajnish Kaur