ਨਵੀਂ ਦਿੱਲੀ, ਜੇਐੱਨਐੱਨ। ਕੋਰੋਨਾ ਨੂੰ ਲੈ ਕੇ ਹਰੇਕ ਸ਼ਖ਼ਸ ਇਸ ਸਮੇਂ ਡਰਿਆ ਹੋਇਆ ਹੈ। ਅਜਿਹੇ 'ਚ ਹਰ ਕੋਈ ਇਸ ਤੋਂ ਸੁਰੱਖਿਅਤ ਰਹਿਣਾ ਚਾਹੁੰਦਾ ਹੈ। ਉੱਥੇ ਹੀ ਬਾਲੀਵੁੱਡ ਸਟਾਰ ਵੀ ਸੋਸ਼ਲ ਮੀਡੀਆ ਜ਼ਰੀਏ ਫੈਂਸ ਨੂੰ ਕੋਰੋਨਾ ਤੋਂ ਬਚਣ ਲਈ ਜਾਗਰੂਕ ਕਰ ਰਹੇ ਹਨ। ਹੁਣ ਬਾਲੀਵੁੱਡ ਬਾਦਸ਼ਾਹ ਸ਼ਾਹਰੁਖ਼ ਖ਼ਾਨ ਨੇ ਇਕ ਵੀਡੀਓ ਜ਼ਰੀਏ ਕੋਰੋਨਾ ਵਾਇਰਸ ਤੋਂ ਦੂਰ ਰਹਿਣ ਤੇ ਇਸ ਦੇ ਲੱਛਣਾਂ ਬਾਰੇ ਦੱਸਿਆ ਹੈ। ਸ਼ਾਹਰੁਖ਼ ਖ਼ਾਨ ਨੇ ਇਸ 'ਤੇ ਇਕ ਫ਼ਿਲਮ ਬਣਾਈ ਹੈ। ਉਨ੍ਹਾਂ ਦੇ ਇਸ ਵੀਡੀਓ ਨੂੰ ਫੈਂਸ ਕਾਫ਼ੀ ਪਸੰਦ ਕਰ ਰਹੇ ਹਨ।


ਸ਼ਾਹਰੁਖ਼ ਖ਼ਾਨ ਨੇ ਇਸ ਵੀਡੀਓ ਦੀ ਸ਼ੁਰੂਆਤ ਕੋਰੋਨਾ ਦੇ ਲੱਛਣਾਂ ਤੋਂ ਸ਼ੁਰੂ ਹੁੰਦੀ ਹੈ। ਉਹ ਦੱਸਦੇ ਹਨ ਕਿ ਕੋਰੋਨਾ ਦੌਰਾਨ ਸਭ ਤੋਂ ਪਹਿਲਾਂ ਸਰਦੀ ਤੇ ਖਾਂਸੀ ਹੁੰਦੀ ਹੈ। ਇਸ ਤੋਂ ਬਾਅਦ ਸ਼ਾਹਰੁਖ਼ 'ਤੇ ਹੀ ਫ਼ਿਲਮਾਇਆ ਗਿਆ ਉਨ੍ਹਾਂ ਦੀ ਫ਼ਿਲਮ ਦਾ ਗਾਣਾ 'ਸਰਦੀ ਖਾਂਸੀ ਨਾ ਮਲੇਰੀਆ ਹੁਆ, ਯੇ ਗਯਾ ਯਾਰੋਂ ਇਸ ਕੋਂ ਲਵੇਰੀਆ ਹੁਆ' ਚੱਲਦਾ ਹੈ। ਇਸ ਤੋਂ ਬਾਅਦ ਜਦੋਂ ਉਹ ਥਕਾਵਟ ਦੀ ਗੱਲ ਕਰਦੇ ਹਨ, ਕਮਜ਼ੋਰੀ ਦੀ ਗੱਲ ਕਰਦੇ ਹਨ ਤਾਂ 'ਕੱਲ੍ਹ ਹੋ ਨਾ ਹੋ' ਦੇ ਵਿਜ਼ੂਅਲ ਦਿਖਾਈ ਦਿੰਦੇ ਹਨ। ਇਸ ਤਰ੍ਹਾਂ ਜਦੋਂ ਇਕੱਲੇ 'ਚ ਰਹਿਣ ਦੀ ਗੱਲ ਕਰਦੇ ਹਨ ਤਾਂ ਉਨ੍ਹਾਂ ਦੀ 'ਜ਼ੀਰੋ' ਫ਼ਿਲਮ ਦੇ ਵਿਜ਼ੂਅਲ ਦਿਖਾਈ ਦਿੰਦੇ ਹਨ। ਇਸ ਤੋਂ ਬਾਅਦ ਉਹ ਕਹਿੰਦੇ ਹਨ ਕਿ ਜੇਕਰ ਤੁਹਾਡੇ 'ਚ ਇਹ ਲੱਛਣ ਹਨ ਤਾਂ ਸਾਵਧਾਨ ਹੋ ਜਾਵੋ।

ਅੱਗੇ ਜਦੋਂ ਸ਼ਾਹਰੁਖ਼ ਗਲ਼ੇ 'ਚ ਪਰੇਸ਼ਾਨੀ ਦੀ ਗੱਲ ਕਰਦੇ ਹਨ ਤਾਂ 'ਬਾਦਸ਼ਾਹ' ਫ਼ਿਲਮ ਦੇ ਵਿਜ਼ੂਅਲ ਦਿਖਾਈ ਦਿੰਦੇ ਹਨ। ਇਸ 'ਚ ਉਹ ਚੀਕਣ ਦੀ ਕੋਸ਼ਿਸ਼ ਕਰਦੇ ਹਨ ਪਰ ਚੀਕ ਨਹੀਂ ਪਾਉਂਦੇ। ਇਸ ਤੋਂ ਇਲਾਵਾ ਹੋਰ ਕਈ ਚੀਜ਼ਾਂ ਜ਼ਰੀਏ ਸ਼ਾਹਰੁਖ਼ ਖ਼ਾਨ ਨੇ ਫੈਂਸ ਨੂੰ ਕੋਰੋਨਾ ਦੇ ਲੱਛਣ ਤੇ ਉਸ ਤੋਂ ਬਚਾਅ ਬਾਰੇ ਦੱਸਿਆ।

Posted By: Akash Deep