ਕੋਰੋਨਾ ਮਹਾਮਾਰੀ ਨੇ ਪੂਰੀ ਦੁਨੀਆ ਨੂੰ ਹਿਲਾ ਕੇ ਰੱਖ ਦਿੱਤਾ ਹੈ। ਇਸ ਨੇ ਲਗਪਗ ਹਰ ਚੀਜ਼ ਨੂੰ ਬਦਲ ਕੇ ਰੱਖ ਦਿੱਤਾ ਹੈ। ਇਸ ਕਾਰਨ ਜ਼ਿੰਦਗੀ ਦੇ ਪ੍ਰਤੀ ਇਨਸਾਨ ਦਾ ਨਜ਼ਰੀਆ ਵੀ ਬਦਲ ਗਿਆ ਹੈ। ਕੈਟਰੀਨਾ ਕੈਫ਼ ਦਾ ਵੀ ਕੁਝ ਅਜਿਹਾ ਹੀ ਮੰਨਣਾ ਹੈ। ਕੈਟ ਨੇ ਕਿਹਾ ਕਿ 'ਇਹ ਮਹਾਮਾਰੀ ਅਤੇ ਇਸ ਦੇ ਚੱਲਦਿਆਂ ਕੀਤੇ ਗਏ ਲਾਕਡਾਊਨ ਨੇ ਸਾਡੇ 'ਚੋਂ ਕਈ ਲੋਕਾਂ ਨੂੰ ਸਵੈ-ਨਿਰੀਖਣ ਕਰਨ ਦਾ ਮੌਕਾ ਦਿੱਤਾ ਹੈ ਕਿ ਸਾਡੀ ਜ਼ਿੰਦਗੀ ਕਿੰਨੀ ਚੰਗੀ ਹੈ ਜਾਂ ਕਿਸ ਤਰ੍ਹਾਂ ਨਾਲ ਅਸੀਂ ਇਸ ਨੂੰ ਆਮ ਤੌਰ 'ਤੇ ਵੇਖਦੇ ਹਾਂ। ਇਸ ਨਾਲ ਹੀ ਕੋਰੋਨਾ ਮਾਮਲਿਆਂ ਦੀ ਵੱਧਦੀ ਗਿਣਤੀ ਦੇ ਕਾਰਨ ਮੇਰਾ ਮੰਨਣਾ ਹੈ ਕਿ ਸਾਨੂੰ ਆਪਣੇ ਖਾਣ-ਪੀਣ ਅਤੇ ਜੀਵਨ ਸ਼ੈਲੀ ਦੇ ਮਾਧਿਅਮ ਨਾਲ ਆਪਣੀ ਚੰਗੀ ਇਮਿਊਨਿਟੀ ਦੀ ਦਿਸ਼ਾ 'ਚ ਵੀ ਕੰਮ ਕਰਨਾ ਚਾਹੀਦਾ ਹੈ। ਇਸ ਦੌਰਾਨ ਮੇਰੀ ਜ਼ਿੰਦਗੀ ਪ੍ਰਤੀ ਸੋਚ ਵੀ ਬਦਲ ਗਈ ਹੈ।' ਕੈਟਰੀਨਾ ਨੇ ਇਹ ਵੀ ਦੱਸਿਆ ਕਿ ਉਹ ਮੌਜੂਦਾ ਸਥਿਤੀ ਨੂੰ ਲੈ ਕੇ ਕਾਫ਼ੀ ਚਿੰਤਤ ਹੈ ਅਤੇ ਨਾਲ ਹੀ ਉਸ ਨੇ ਇਸ ਵਕਤ ਤਨਾਓ ਨੂੰ ਆਪਣੇ ਕਾਬੂ 'ਚ ਰੱਖਣ ਸੰਬੰਧੀ ਕੁਝ ਨੁਕਤੇ ਵੀ ਦੱਸੇ ਹਨ।

ਕੈਟਰੀਨਾ ਨੇ ਕਿਹਾ ਕਿ 'ਮੈਂ ਇਹ ਸੋਚ ਕੇ ਕਦੇ-ਕਦੇ ਪਰੇਸ਼ਾਨ ਹੋ ਜਾਂਦੀ ਹਾਂ ਕਿ ਜ਼ਿੰਦਗੀ ਮੁੜ ਪਟੜੀ 'ਤੇ ਕਦੋਂ ਆਵੇਗੀ ਪਰ ਦੁਨੀਆ ਇਸ ਵਕਤ ਜਿਸ ਪਰੇਸ਼ਾਨੀ ਦਾ ਸਾਹਮਣਾ ਕਰ ਰਹੀ ਹੈ ਮੈਂ ਉਸ ਨੂੰ ਵੀ ਸਮਝਦੀ ਹਾਂ। ਤਨਾਓ ਅਜਿਹੀ ਸਥਿਤੀ 'ਚ ਇਕ ਗੰਭੀਰ ਮੁੱਦਾ ਹੈ। ਮੇਰਾ ਸਾਰਿਆਂ ਨੂੰ ਇਹੀ ਸੁਝਾਅ ਹੈ ਕਿ ਸ਼ਾਂਤ ਰਹੋ, ਧਿਆਨ ਲਗਾਓ ਜਾਂ ਯੋਗਾ ਕਰੋ ਅਤੇ ਇਸ ਦੇ ਚੰਗੇ ਪਹਿਲੂਆਂ ਬਾਰੇ ਸੋਚਣ ਦੀ ਕੋਸ਼ਿਸ਼ ਕਰੋ। ਇਸ ਦੌਰ ਤੋਂ ਬਾਅਦ ਆਉਣ ਵਾਲੇ ਸਮੇਂ ਬਾਰੇ 'ਚ ਸੋਚੋ, ਇਸ 'ਤੇ ਵੀ ਵਿਚਾਰ ਕਰੋ ਕਿ ਆਉਣ ਵਾਲੇ ਸਮੇਂ 'ਚ ਵਾਤਾਵਰਣ ਨੂੰ ਲੈ ਕੇ ਪਹਿਲਾਂ ਕੀਤੀਆਂ ਗਈ ਗ਼ਲਤੀਆਂ ਨੂੰ ਮੁੜ ਨਾ ਦੋਹਰਾਇਆ ਜਾਵੇ।।'


Posted By: Harjinder Sodhi