ਜੇਐੱਨਐੱਨ, ਨਵੀਂ ਦਿੱਲੀ : ਦੇਸ਼ਭਰ 'ਚ ਲਗਾਤਾਰ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਤੇਜ਼ੀ ਨਾਲ ਵਧਦੀ ਜਾ ਰਹੀ ਹੈ। ਇਸ ਦੇ ਚੱਲਦੇ ਸਰਕਾਰ ਲਾਕਡਾਊਨ ਨੂੰ ਅੱਗੇ ਵਧਾਉਂਦੀ ਜਾ ਰਹੀ ਹੈ। ਕੋਰੋਨਾ ਵਾਇਰਸ ਦੇ ਸਭ ਤੋਂ ਜ਼ਿਆਦਾ ਮਾਮਲੇ ਮਹਾਰਾਸ਼ਟਰ ਤੋਂ ਸਾਹਮਣੇ ਆ ਰਹੇ ਹਨ। ਇਸ ਦੇ ਕਹਿਰ ਨਾਲ ਆਮ ਜਨਤਾ ਹੀ ਨਹੀਂ ਬਲਕਿ ਸਟਾਰ ਵੀ ਬਚ ਨਹੀਂ ਪਾਏ। ਹਾਲ ਹੀ 'ਚ ਕਰਨ ਜੌਹਰ ਦੇ ਘਰ ਦੇ ਦੋ ਮੁਲਾਜ਼ਮ ਤੇ ਬੋਨੀ ਕਪੂਰ ਦੇ ਘਰ ਕੰਮ ਕਰਨ ਵਾਲੇ ਦੋ ਨੌਕਰ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਹੁਣ ਦੋ ਟੀਵੀ ਦੇ ਵੱਡੇ ਐਕਟਰਾਂ ਦੀ ਬਿਲਡਿੰਗ ਵੀ COVID-19 ਦੇ ਮਾਮਲੇ ਮਿਲਣ ਦੇ ਬਾਅਦ ਸੀਲ ਕਰ ਦਿੱਤੀ ਗਈ ਹੈ। ਸਾਹਮਣੇ ਆ ਰਹੀ ਰਿਪੋਰਟ ਦੇ ਬਾਅਦ ਉਨ੍ਹਾਂ ਦੀ ਬਿਲਡਿੰਗ ਨੂੰ ਸੀਲ ਕਰ ਦਿੱਤਾ ਗਿਆ ਹੈ। ਹੁਣ 'ਬਿੱਗ ਬੌਸ' ਫੇਮ ਵਿਕਾਸ ਗੁਪਤਾ ਦੀ ਬਿਲਡਿੰਗ 'ਚ ਇਕ ਪਾਜ਼ੇਟਿਵ ਕੇਸ ਨਿਕਲਿਆ ਹੈ।


ਐਕਟਰ ਅਰਜੁਨ ਬਿਜਲਾਨੀ ਦੇ ਬਾਅਦ ਹੁਣ 'ਬਿੱਗ ਬੌਸ' 'ਚ ਮਾਸਟਰ ਮਾਇੰਡ ਦਾ ਖਿਤਾਬ ਆਪਣੇ ਨਾਮ ਕਰਨ ਵਾਲੇ ਵਿਕਾਸ ਗੁਪਤਾ ਦੇ ਕਾਮਪਲੈਕਸ 'ਚ ਵੀ ਇਕ ਵਿਅਕਤੀ ਕੋਰੋਨਾ ਪਾਜ਼ੇਟਿਵ ਪਾਇਆ ਗਿਆ ਹੈ। ਇਸ ਦੇ ਬਾਅਦ ਉਨ੍ਹਾਂ ਦੇ ਕਾਮਪਲੈਕਸ ਨੂੰ ਸੀਲ ਕਰ ਦਿੱਤਾ ਗਿਆ ਹੈ ਦੱਸ ਦਈਏ ਕਿ ਵਿਕਾਸ ਮਲਾਡ 'ਚ ਰਹਿੰਦੇ ਹਨ। ਵਿਕਾਸ ਗੁਪਤਾ ਦੇ ਇਸ ਰੈਜ਼ੀਡੈਂਸ਼ੀਅਲ ਕਾਮਪਲੈਕਸ 'ਚ ਐਕਟ੍ਰੈੱਸ ਸਮ੍ਰਿਤੀ ਕਾਲੜਾ ਵੀ ਕੰਪਲੈਕਸ 'ਚ ਰਹਿੰਦੀ ਹੈ। ਜੇ ਐਕਟ੍ਰੈੱਸ ਅਰਜੁਨ ਬਿਜਲਾਨੀ ਦੀ ਗੱਲ ਕਰੀਏ ਤਾਂ ਉਸ ਦੇ ਕਾਮਪਲੈਕਸ ਦੀ ਦੂਸਰੀ ਬਿਲਡਿੰਗ 'ਚ ਰਹਿੰਦੇ ਹਨ। ਸੀਲ ਹੋਏ ਇਸ ਕਾਮਪਲੈਕਸ 'ਚ ਐਕਟ੍ਰੈੱਸ ਤੱਬੂ ਤੇ ਕਰੀਸ਼ਮਾ ਤੱਨਾ ਵੀ ਰਹਿੰਦੀ ਹੈ। ਅਰਜੁਨ ਇਸ ਬਿਲਡਿੰਗ 'ਚ ਆਪਣੀ ਪਤਨੀ ਤੇ ਬੇਟੇ ਦੇ ਨਾਲ ਰਹਿੰਦੀ ਹੈ।

Posted By: Sarabjeet Kaur