ਜੇਐੱਨਐੱਨ, ਨਵੀਂ ਦਿੱਲੀ : ਕੋਰੋਨਾ ਵਾਇਰਸ ਕੋਵਿਡ 19 ਨੂੰ ਲੈ ਕੇ ਦੇਸ਼ ਭਰ 'ਚ ਚੱਲ ਰਹੇ ਲਾਕਡਾਊਨ ਦਾ ਸੈਲੇਬ੍ਰਿਟੀ ਆਪਣੇ-ਆਪਣੇ ਢੰਗ ਨਾਲ ਪ੍ਰਯੋਗ ਕਰ ਰਹੇ ਹਨ ਪਰ ਇਸ ਦੌਰਾਨ ਉਨ੍ਹਾਂ ਦੀ ਉਹ ਸਾਈਡ ਵੀ ਦੇਖਣ ਨੂੰ ਮਿਲ ਰਹੀ ਹੈ, ਜੋ ਦਰਸ਼ਕ ਕਦੇ ਨਹੀਂ ਦੇਖ ਪਾਉਂਦੇ। ਆਪਣੇ ਘਰ 'ਚ ਝਾੜੂ-ਪੋਚੇ ਤੋਂ ਲੈ ਕੇ ਬਾਜ਼ਾਰ 'ਚ ਮੰਮੀ ਨਾਲ ਸਬਜ਼ੀਆਂ ਤਕ ਖ਼ਰੀਦ ਰਹੇ ਹਨ।

ਲਾਕਡਾਊਨ ਦੌਰਾਨ ਸੈਲੇਬ੍ਰਿਟੀਜ਼ ਦੀ ਅਜਿਹੀ ਤਸਵੀਰ ਬਾਹਰ ਆ ਰਹੀ ਹੈ, ਜੋ ਪਹਿਲਾਂ ਸ਼ਾਇਦ ਹੀ ਕਿਤੇ ਦਿਖਾਈ ਦਿੱਤੀ ਹੋਵੇ। ਇਨ੍ਹਾਂ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿ ਕਿਸੇ ਆਮ ਇਨਸਾਨ ਵਾਂਗ ਸਾਡੇ ਸੈਲੇਬ੍ਰਿਟੀਜ਼ ਉਹ ਕੰਮ ਕਰ ਰਹੇ ਹਨ, ਜਿਸ ਨੂੰ ਕਰਨ ਲਈ ਉਨ੍ਹਾਂ ਦੇ ਕੋਲ ਲੋਕਾਂ ਦੀ ਭੀੜ ਹੋਇਆ ਕਰਦੀ ਸੀ।

ਡੇਜ਼ੀ ਸ਼ਾਹ ਲਾਕਡਾਊਨ ਦੌਰਾਨ ਪਰਿਵਾਰ ਦੇ ਨਾਲ ਸੈਲਫ਼ ਆਈਸੋਲੇਸ਼ਨ 'ਚ ਹੈ। ਡੇਜ਼ੀ ਇਸ ਦੌਰਾਨ ਘਰ ਤੋਂ ਸਾਰੇ ਕੰਮ ਕਰ ਰਹੀ ਹੈ, ਕਿਉਂਕਿ ਹਾਊਸ ਹੈਲਪ ਵੀ ਆਈਸੋਲੇਸ਼ਨ 'ਚ ਚਲੇ ਗਏ ਹਨ। ਡੇਜ਼ੀ ਨੇ ਆਪਣੀ ਤਸਵੀਰ ਪੋਸਟ ਕੀਤੀ ਹੈ, ਜਿਸ 'ਚ ਫ਼ਰਸ਼ 'ਤੇ ਬੈਠ ਕੇ ਭਿੰਡੀ ਕੱਟਦੇ ਹੋਏ ਦੇਖਿਆ ਜਾ ਸਕਦਾ ਹੈ। ਇਸ ਤਸਵੀਰ ਦੇ ਨਾਲ ਡੇਜ਼ੀ ਨੇ ਲਿਖਿਆ — ਭਿੰਡੀ ਕੱਟ ਚੁੱਕੀ ਹੁਣ ਟਮਾਟਰ ਦੀ ਵਾਰੀ ਹੈ। ਕੁਝ ਵੀ ਕਰੋ, ਬਸ ਘਰ ਹੀ ਰਹੋ।' ਡੇਜ਼ੀ ਦੀ ਇਸ ਫੋਟੋ 'ਤੇ ਇਕ ਯੂਜ਼ਰ ਨੇ ਪੁੱਛਿਆ ਕਿ ਇੰਨੀਆਂ ਸਾਰੀਆਂ ਭਿੰਡੀਆਂ ਕਿਸ ਦੇ ਲਈ ਕੱਟ ਰਹੇ ਹੋ ਤਾਂ ਡੇਜ਼ੀ ਨੇ ਦੱਸਿਆ ਕਿ ਉਨ੍ਹਾਂ ਦੇ ਪਰਿਵਾਰ 'ਚ ਕਿੰਨੇ ਲੋਕ ਹਨ।

ਬਿੱਗ ਬੌਸ ਦੇ ਫਾਈਨਲਿਸਟ ਰਹਿ ਚੁੱਕੇ ਪਾਰਸ ਛਾਬੜਾ ਦਾ ਸ਼ੋ 'ਮੁਝਸੇ ਸ਼ਾਦੀ ਕਰੋਗੇ' ਖ਼ਤਮ ਹੋ ਚੁੱਕਾ ਹੈ ਅਤੇ ਹੁਣ ਪਾਰਸ ਆਪਣੀ ਜ਼ਿੰਦਗੀ 'ਚ ਵਾਪਸ ਆ ਗਿਆ ਹੈ, ਪਰ ਉਨ੍ਹਾਂ ਦੀ ਇਹ ਜ਼ਿੰਦਗੀ ਲਾਕਡਾਊਨ ਕਾਰਨ ਥੋੜ੍ਹੀ ਜਿਹੀ ਬਦਲ ਗਈ ਹੈ। ਲਾਕਡਾਊਨ ਕਾਰਨ ਪਾਰਸ ਆਪਣੀ ਮੰਮੀ ਨਾਲ ਖ਼ੁਦ ਸਬਜ਼ੀ ਲੈਣ ਲਈ ਬਾਜ਼ਾਰ ਆਏ ਹਨ। ਇਤਫ਼ਾਕ ਨਾਲ ਉਨ੍ਹਾਂ ਦੀ ਮੰਮੀ ਦੇ ਹੱਥ 'ਚ ਜੋ ਬੈਗ ਹੈ, ਉਸ 'ਚ ਵੀ ਭਿੰਡੀ ਹੀ ਹੈ। ਯੋਗੇਨ ਸ਼ਾਹ ਨੇ ਆਪਣੇ ਇੰਸਟਾਗ੍ਰਾਮ 'ਤੇ ਇਹ ਫੋਟੋ ਸ਼ੇਅਰ ਕੀਤੀ ਹੈ।

ਇਸ ਤੋਂ ਪਹਿਲਾਂ ਹੀਨਾ ਖ਼ਾਨ ਆਪਣੇ ਘਰ 'ਚ ਪੋਚਾ ਲਗਾਉਂਦੀ ਹੋਈ ਨਜ਼ਰ ਆ ਰਹੀ ਹੈ। ਹੀਨਾ ਖ਼ਾਨ ਨੇ ਇਹ ਪੋਸਟ ਸੈਲਫ ਆਈਸੋਲੇਸ਼ਨ ਦੌਰਾਨ ਪੋਸਟ ਕੀਤੀ ਸੀ। ਉਨ੍ਹਾਂ ਨੇ ਲਿਖਿਆ ਕਿ ਚਾਹੇ ਜੋ ਹੋ ਮਰਜ਼ੀ ਹੋਵੇ ਪਰ ਉਹ ਲੋਕਾਂ ਨੂੰ ਇੰਟਰਟੇਨ ਕਰਦੀ ਰਹੇਗੀ।

Voompla ਦੇ ਇੰਸਟਾਗ੍ਰਾਮ 'ਤੇ ਬਿੱਗ ਬੌਸ 13 ਦੇ ਜੇਤੂ ਸਿਧਾਰਥ ਸ਼ੁਕਲਾ ਦੀ ਫੋਟੋ ਹੈ, ਜਿਸ 'ਚ ਉਨ੍ਹਾਂ ਨੂੰ ਆਪਣੇ ਖਾਣਾ ਬਣਾਉਂਦੇ ਹੋਏ ਦੇਖਿਆ ਜਾ ਸਕਦਾ ਹੈ। ਹਾਲ ਹੀ 'ਚ ਸਿਧਾਰਥ ਅਤੇ ਸ਼ਹਿਨਾਜ਼ ਸ਼ੁਕਲਾ ਦਾ ਗਾਣਾ ਰਿਲੀਜ਼ ਹੋਇਆ ਹੈ, ਜਿਸ ਨੂੰ ਕਾਫੀ ਪਸੰਦ ਕੀਤਾ ਗਿਆ।

ਕੁਝ ਦਿਨ ਪਹਿਲਾਂ ਕੈਟਰੀਨਾ ਕੈਫ਼ ਨੇ ਆਪਣਾ ਇਕ ਵੀਡਿਓ ਇੰਸਟਾਗ੍ਰਾਮ 'ਤੇ ਪਾਇਆ ਹੈ, ਜਿਸ 'ਚ ਉਹ ਭਾਂਡੇ ਧੋਂਦੇ ਹੋਏ ਨਜ਼ਰ ਆ ਰਹੀ ਹੈ।

Posted By: Amita Verma