ਅਭਿਨੇਤਾ ਵਿਵੇਕ ਓਬਰਾਏ ਵੈੱਬ ਸੀਰੀਜ਼ 'ਇਨਸਾਈਡ ਏਜ' ਦੇ ਦੂਜੇ ਸੀਜ਼ਨ ਵਿਚ ਨਜ਼ਰ ਆਉਣਗੇ। ਉਨ੍ਹਾਂ ਦਾ ਕਹਿਣਾ ਹੈ ਕਿ ਸੈਂਸਰਸ਼ਿਪ ਹੁਣ ਪੁਰਾਣੇ ਜ਼ਮਾਨੇ ਦੀ ਗੱਲ ਹੋ ਗਈ ਹੈ। ਦਰਸ਼ਕਾਂ ਨੂੰ ਉਨ੍ਹਾਂ ਦੀਆਂ ਪਸੰਦ ਦੀਆਂ ਫਿਲਮਾਂ ਅਤੇ ਸ਼ੋਅ ਦੇਖਣ ਦੀ ਆਜ਼ਾਦੀ ਮਿਲਣੀ ਚਾਹੀਦੀ ਹੈ। ਵਿਵੇਕ ਕਹਿੰਦੇ ਹਨ, 'ਮੇਰਾ ਮੰਨਣਾ ਹੈ ਕਿ ਡਿਜੀਟਲ ਪਲੇਟਫਾਰਮ 'ਤੇ ਸੈਂਸਰਸ਼ਿਪ ਨਹੀਂ ਹੋਣੀ ਚਾਹੀਦੀ ਹੈ। ਇਹ ਇਕ ਪੁਰਾਣਾ ਵਿਚਾਰ ਹੋ ਗਿਆ ਹੈ। ਇਸ ਦੀ ਥਾਂ ਰੇਟਿੰਗ ਦਾ ਨਵਾਂ ਸਿਸਟਮ ਹੋਣਾ ਚਾਹੀਦਾ ਹੈ, ਜਿਸ ਵਿਚ ਕੁਝ ਇਤਰਾਜ਼ਯੋਗ ਸ਼ੋਅ ਨੂੰ ਲੋਕ ਰੇਟਿੰਗ ਦੇ ਸਕਣ। ਜੇਕਰ ਤੁਸੀਂ 18 ਸਾਲ ਦੇ ਹੋ ਅਤੇ ਦੇਸ਼ ਦੀ ਸੱਤਾ ਲਈ ਵੋਟ ਦਿੰਦੇ ਹੋ ਤਾਂ ਆਪਣੀ ਪਸੰਦ ਦੇ ਸ਼ੋਅ ਵੀ ਦੇਸ਼ ਸਕਦੇ ਹੋ।' ਦੱਸਣਯੋਗ ਹੈ ਕਿ 'ਇਨਸਾਈਡ ਏਜ' ਦੇ ਦੂਜੇ ਸੀਜ਼ਨ ਵਿਚ ਵਿਵੇਕ ਓਬਰਾਏ ਤੋਂ ਇਲਾਵਾ ਅੰਗਦ ਬੇਦੀ, ਸਿਧਾਂਤ ਚਤੁਰਵੇਦੀ, ਸ਼ਾਓਨੀ ਗੁਪਤਾ, ਸਪਨਾ ਪੱਬੀ ਅਤੇ ਅਮਿਤ ਵਰਗੇ ਕਲਾਕਾਰ ਨਜ਼ਰ ਆਉਣਗੇ।

Posted By: Rajnish Kaur