ਨਵੀਂ ਦਿੱਲੀ : ਐਕਟਰ ਜੈਅ ਭਾਨੂਸ਼ਾਲੀ ਦੀ ਪਤਨੀ ਮਾਹੀ ਵਿਜ ਨੇ ਹਾਲ ਹੀ 'ਚ ਇਕ ਨੰਨ੍ਹੀ ਪਰੀ ਨੂੰ ਜਨਮ ਦਿੱਤਾ ਹੈ। ਆਪਣੀ ਖ਼ੁਸ਼ੀ ਜ਼ਾਹਿਰ ਕਰਦਿਆਂ ਜੈਅ ਨੇ ਇਕ ਖ਼ੂਬਸੂਰਤ ਪੋਸਟ ਸ਼ੇਅਰ ਕੀਤੀ ਹੈ ਜਿਸ ਵਿਚ ਉਨ੍ਹਾਂ ਦੀ ਬੇਟੀ ਦੇ ਪੈਰ ਨਜ਼ਰ ਆ ਰਹੇ ਹਨ।

ਜੈ ਭਾਨੂਸ਼ਾਲੀ ਨੇ ਆਪਣੇ ਆਫਿਸ਼ੀਅਲ ਇੰਸਟਾਗ੍ਰਾਮ ਅਕਾਊਂਟ 'ਤੇ ਤਸਵੀਰ ਸ਼ੇਅਰ ਕਰਦਿਆਂ ਲਿਖਿਆ ਹੈ- ਭਵਿੱਖ ਹਾਲੇ ਆਇਆ ਹੈ, ਇਕਦਮ ਨਵਾਂ ਬੱਚਾ ਖੇਡਣ ਲਈ ਆ ਗਿਆ ਹੈ, ਦਸ ਛੋਟੀਆਂ ਹੱਥਾਂ ਦੀਆਂ ਉਂਗਲਾਂ, 10 ਛੋਟੀਆਂ ਪੈਰਾਂ ਦੀਆਂ ਉਂਗਲਾਂ, ਮੰਮੀ ਵਰਗੀਆਂ ਅੱਖਾਂ ਤੇ ਪਾਪਾ ਵਰਗੀ ਨੱਕ। ਸ਼ੁਕਰੀਆ ਪ੍ਰਿਸੰਸ ਸਾਨੂੰ ਆਪਣਾ ਮਾਤਾ-ਪਿਤਾ ਚੁਣਨ ਲਈ। ਇਹ ਇਕ ਲੜਕੀ ਹੈ। ਤਸਵੀਰ 'ਚ ਨਜ਼ਰ ਆ ਰਿਹਾ ਹੈ ਕਿ ਜੈ ਆਪਣੀ ਬੇਟੀ ਦੇ ਪੈਰ ਚੁੰਮ ਰਿਹਾ ਹੈ।

ਇਸ ਤਸਵੀਰ ਦੇ ਸ਼ੇਅਰ ਹੋਣ ਤੋਂ ਬਾਅਦ ਟੀਵੀ ਤੇ ਫਿਲਮ ਜਗਤ ਦੀਆਂ ਹਸਤੀਆਂ ਜਿਵੇਂ ਗੌਹਰ ਖ਼ਾਨ, ਕੁਸ਼ਾਲ ਟੰਡਨ, ਆਮਿਰ ਅਲੀ, ਦੇਬੋਲੀਨਾ, ਪਾਰੀਤੋਸ਼ ਤ੍ਰਿਪਾਠੀ ਅਤੇ ਮਾਸਟਰ ਮਰਸੀ ਨੇ ਜੈਅ ਤੇ ਮਾਹੀ ਨੂੰ ਵਧਾਈਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਇਸ ਤੋਂ ਬਾਅਦ ਪਹਿਲੀ ਵਾਰ ਮਾਂ ਬਣੀ ਮਾਹੀ ਨੇ ਵੀ ਇਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਇਕ ਕਵਿਤਾ ਜ਼ਰੀਏ ਆਪਣੀਆਂ ਭਾਵਨਾਵਾਂ ਸ਼ੇਅਰ ਕੀਤੀਆਂ ਹਨ।

ਇਕ ਲੰਬੇ ਸਮੇਂ ਤਕ ਰਿਲੇਸ਼ਨਸ਼ਿਪ 'ਚ ਰਹਿਣ ਤੋਂ ਬਾਅਦ ਮਾਹੀ ਤੇ ਜੈਅ ਨੇ 2011 ਚ ਵਿਆਹ ਕਰ ਲਿਆ ਸੀ। ਦੋਵਾਂ ਨੇ 2013 'ਚ ਇਕੱਠਿਆਂ ਡਾਂਸ ਰਿਅਲਟੀ ਸ਼ੋਅ 'ਨੱਚ ਬੱਲੀਏ' 'ਚ ਹਿੱਸਾ ਲਿਆ ਸੀ। ਇਸ ਤੋਂ ਇਲਾਵਾ ਦੋਵੇਂ ਕਈ ਟੀਵੀ ਸੀਰੀਅਲਜ਼ ਤੇ ਸ਼ੋਅ ਦਾ ਹਿੱਸਾ ਬਣ ਚੁੱਕੇ ਹਨ।

Posted By: Seema Anand