ਮੁੰਬਈ : ਬਾਲੀਵੁੱਡ ਦੇ ਕੁਝ ਸਿਤਾਰਿਆਂ ਲਈ ਇਸ ਵਾਰ ਦਾ ਕਾਨ ਫਿਲਮ ਫੈਸਟੀਵਲ ਹੋਣ ਜਾ ਰਿਹਾ ਹੈ। ਪਿਛਲੀ ਵਾਰ ਦੀ ਤਰ੍ਹਾਂ ਇਸ ਵਾਰੀ ਵੀ ਐਸ਼ਵਰਿਆ ਰਾਏ, ਦੀਪਿਕਾ ਪਾਦੂਕੋਨ, ਕੰਗਨਾ ਰਨੌਤ, ਸੋਨਮ ਕਪੂਰ, ਰੈੱਡ ਕਾਰਪੈੱਟ ਤੇ ਬਾਲੀਵੁੱਡ ਨੂੰ ਰਿਪ੍ਰਜ਼ੈਂਟ ਕਰਨ ਵਾਲੇ ਹਨ। ਵੱਡੇ ਪਰਦੇ ਤੋਂ ਇਲਾਵਾ ਛੋਟੇ ਪਰਦੇ ਦੀਆਂ ਵੀ ਕੁਝ ਹਸਤੀਆਂ ਇਸ ਫੈਸਟੀਵਲ 'ਚ ਆਪਣੇ ਫੈਸ਼ਨ ਤੇ ਖ਼ੂਬਸੂਰਤੀ ਨਾਲ ਲੋਕਾਂ ਦਾ ਦਿਲ ਲੁੱਟ ਲੈਣਗੀਆਂ।

ਫਰਾਂਸ 'ਚ 14 ਮਈ ਨੂੰ ਸ਼ੁਰੂ ਹੋਣ ਵਾਲਾ ਕਾਨ ਸਮਾਗਮ ਦਾ ਇਕ 72ਵਾਂ ਐਡੀਸ਼ਨ ਹੋਵੇਗਾ। ਪੂਰੇ 11 ਦਿਨ ਚੱਲਣ ਵਾਲੇ ਇਸ ਫੈਸਟੀਵਲ 'ਚ ਦੁਨੀਆ ਭਰ ਦੇ ਸਿਤਾਰਿਆਂ ਨੂੰ ਬੁਲਾਵਾ ਭੇਜਿਆ ਗਿਆ ਹੈ। ਭਾਰਤ ਤੋਂ ਵੀ ਕਈ ਸਿਤਾਰਿਆਂ ਨੂੰ ਸੱਦਾ ਦਿੱਤਾ ਗਿਆ ਹੈ। ਖ਼ਬਰਾਂ ਮੁਤਾਬਿਕ ਐਸ਼ਵਰਿਆ ਰਾਏ, ਕੰਗਨਾ ਰਣੌਤ, ਦੀਪਿਕਾ ਪਾਦੂਕੋਨ ਤੇ ਸੋਨਮ ਕਪੂਰ ਕਾਨ ਫਿਲਮ ਫੈਸਟੀਵਲ 'ਚ ਸ਼ਰੀਕ ਹੋ ਕੇ ਆਪਣੀ ਖੂਬਸਰੁਤੀ ਦਾ ਜਲਵਾ ਬਿਖਰੇਣਗੀਆਂ। ਛੋਟੇ ਪਰਦੇ ਦੀ ਖ਼ੂਬਸੂਰਤ ਅਦਾਕਾਰਾ ਹਿਨਾ ਖ਼ਾਨ ਵੀ ਕਾਨ ਫੈਸਟੀਵਲ ਦੀ ਰੈੱਡ ਕਾਰਪੈੱਟ 'ਤੇ ਖ਼ੂਬਸੂਰਤੀ ਨਾਲ ਲੋਕਾਂ ਦਾ ਦਿਲ ਜਿੱਤਣ ਦੇ ਇਰਾਦੇ ਨਾਲ ਪਹੁੰਚੇਗੀ।

ਹਾਲ ਹੀ 'ਚ ਨਿਊਯਾਰਕ 'ਚ ਹੋਏ ਮੈੱਟ ਗਾਲਾ ਈਵੈਂਟ 'ਚ ਆਪਣੀ ਫੈਸ਼ਨ ਸੈਂਸ ਤੇ ਖ਼ੂਬਸੂਰਤੀ ਦਾ ਜਲਵਾ ਬਿਖੇਰ ਕੇ ਵਾਪਸ ਆਈ ਖ਼ੂਬਸੂਰਤ ਅਦਾਕਾਰਾ ਦੀਪਿਕਾ ਪਾਦੂਕੋਨ ਕਾਨ ਲਈ ਤਿਆਰੀਆਂ 'ਚ ਜੁੱਟ ਗਈ ਹੈ। ਦਿੱਗਜ ਅਦਾਕਾਰਾ ਕੰਗਨਾ ਰਣੌਤ ਵੀ ਕਾਂਸ ਸਮਾਗਮ 'ਚ ਦੂਜੀ ਵਾਰ ਸ਼ਿਰਕਤ ਕਰੇਗੀ। ਦੱਸਿਆ ਜਾ ਰਿਹਾ ਹੈ ਕਿ ਦੀਪਿਕਾ ਤੇ ਕੰਗਨਾ 16 ਤੋਂ 18 ਮਈ 'ਚ ਫੈਸਟੀਵਲ 'ਚ ਪਹੁੰਚੇਗੀ।

View this post on Instagram

❤️

A post shared by Hina Khan (@realhinakhan) on

ਟੀਵੀ ਜਗਤ ਦੀ ਚਰਿਚਤ ਅਦਾਕਾਰਾ ਹਿਨਾ ਖ਼ਾਨ ਕਾਂਸ ਫਿਲਮ ਫੈਸਟੀਵਲ 'ਚ ਡੈਬਿਊ ਕਰੇਗੀ। ਇਕ ਇੰਟਰਵਿਊ 'ਚ ਉਨ੍ਹਾਂ ਕਿਹਾ ਹੈ ਕਿ ਉਹ ਕਾਂਸ 'ਚ ਪਰਫਾਰਮ ਕਰਨ ਲਈ ਉਹ ਏਕਸਾਈਟੇਡ ਹੈ। ਉਨ੍ਹਾਂ ਲਈ ਕਾਂਸ ਦੀ ਰੈੱਡ ਕਾਰਪੇਟ 'ਤੇ ਚਲਣਾ ਗਰਵ ਦੀ ਗੱਲ਼ ਹੈ। ਹਿਨਾ ਖ਼ਾਨ 17 ਮਈ ਨੂੰ ਫੈਸਟੀਵਲ 'ਚ ਸ਼ਿਰਕਤ ਕਰ ਸਕਦੀ ਹੈ।

Posted By: Amita Verma