ਨਵੀਂ ਦਿੱਲੀ, ਜੇਐਨਐਨ : ਮਸ਼ਹੂਰ ਟੀਵੀ ਅਦਾਕਾਰ ਅਤੇ ਬਿੱਗ ਬੌਸ 13 ਦੇ ਜੇਤੂ ਸਿਧਾਰਥ ਸ਼ੁਕਲਾ ਸੋਸ਼ਲ ਮੀਡੀਆ ’ਤੇ ਸਭ ਤੋਂ ਮਸ਼ਹੂਰ ਸੈਲੀਬ੍ਰੇਟੀਜ਼ ’ਚੋਂ ਇਕ ਹਨ। ਸਿਧਾਰਥ ਦਾ ਨਾਮ ਅਕਸਰ ਕਿਸੇ ਨਾ ਕਿਸੇ ਕਾਰਨ ਸੋਸ਼ਲ ਮੀਡੀਆ ’ਤੇ ਛਾਇਆ ਰਹਿੰਦਾ ਹੈ। ਕਦੇ ਉਹ ਆਪਣੀ ਹਾਜ਼ਰ ਜਵਾਬੀ ਨਾਲ ਲੋਕਾਂ ਦਾ ਦਿਲ ਜਿੱਤ ਲੈਂਦਾ ਹੈ ਤੇ ਕਈ ਵਾਰ ਉਸਦੇ ਅਤੇ ਸ਼ਹਿਨਾਜ਼ ਕੌਰ ਗਿੱਲ ਦੀਆਂ ਵੀਡਿਓਜ਼ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਜਾਂਦੀਆਂ ਹਨ।

ਪਰ ਸਿਡ ਫਿਲਹਾਲ ਆਪਣੀ ਆਉਣ ਵਾਲੀ ਸੀਰੀਜ਼ ‘ਬ੍ਰੋਕਨ ਬਟ ਬਿਊਟੀਫੁਲ 3’ ਨੂੰ ਲੈ ਕੇ ਸੁਰਖੀਆਂ ’ਚ ਹੈ। ‘ਬ੍ਰੋਕਨ ਬਟ ਬਿਊਟੀਫੁਲ 3’ ਅਾਲਟ ਬਾਲਾਜੀ ਦੀ ਇਕ ਮਸ਼ਹੂਰ ਸੀਰੀਜ਼ ਹੈ ਜਿਸ ਦਾ ਤੀਜਾ ਸੀਜ਼ਨ ਜਲਦੀ ਹੀ ਰਿਲੀਜ਼ ਹੋਣ ਵਾਲਾ ਹੈ। ਇਸ ਸੀਜ਼ਨ ਵਿਚ ਸਿਧਾਰਥ ਸ਼ੁਕਲਾ ਅਤੇ ਸੋਨੀਆ ਰਾਠੀ ਮੁੱਖ ਭੂਮਿਕਾਵਾਂ ਵਿੱਚ ਨਜ਼ਰ ਆਉਣਗੇ। ਸਿਧਾਰਥ ਦੇ ਪ੍ਰਸ਼ੰਸਕ ਬੇਸਬਰੀ ਨਾਲ ਇਸ ਸ਼ੋਅ ਦੇ ਜਾਰੀ ਹੋਣ ਦਾ ਇੰਤਜ਼ਾਰ ਕਰ ਰਹੇ ਹਨ। ਇਸ ਦੌਰਾਨ ਨਿਰਮਾਤਾ ਏਕਤਾ ਕਪੂਰ ਨੇ ਫੈਂਸ ਦੀ ਉਤਸੁਕਤਾ ਨੂੰ ਹੋਰ ਵਧਾ ਦਿੱਤਾ ਹੈ।


ਏਕਤਾ ਨੇ ਆਪਣੀ ਇੰਸਟਾਗ੍ਰਾਮ ਸਟੋਰੀ ’ਤੇ ਸ਼ੋਅ ਦਾ ਇਕ ਸੀਨ ਸ਼ੇਅਰ ਕੀਤਾ ਹੈ ਜਿਸਨੂੰ ਦੇਖ ਪ੍ਰਸ਼ੰਸਕ ਪੂਰੇ ਸੀਜ਼ਨ ਨੂੰ ਦੇਖਣ ਲਈ ਉਤਸੁਕ ਹਨ। ਇਹ ਸੀਨ ਸਿਧਾਰਥ ਅਤੇ ਸੋਨੀਆ ਦਾ ਭਾਵੁਕ ਅਤੇ ਰੋਮਾਂਟਿਕ ਸੀਨ ਹੈ, ਜਿਸ ਦੀ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ। ਵੀਡੀਓ ਵਿਚ ਦੇਖਿਆ ਜਾ ਰਿਹਾ ਹੈ, ਸਿਧਾਰਥ ਬੈਠ ਕੇ ਸ਼ਰਾਬ ਪੀ ਰਿਹਾ ਹੈ ਉਦੋਂ ਹੀ ਸੋਨੀਆ ਉਥੇ ਆਉਂਦੀ ਹੈ ਅਤੇ ਉਸ ਨਾਲ ਲੜਨਾ ਸ਼ੁਰੂ ਕਰ ਦਿੰਦੀ ਹੈ ਤਾਂ ਦੋਵਾਂ ਵਿਚ ਮਾਮੂਲੀ ਤਕਰਾਰ ਹੋ ਜਾਂਦੀ ਹੈ ਅਤੇ ਫਿਰ ਇਕ ਲਿਪਲਾਕ ਸੀਨ ਆਉਂਦਾ ਹੈ। ‘ਬ੍ਰੋਕਨ ਬਟ ਬਿਊਟੀਫੁਲ’ ’ਚ ਦਾ ਇਹ ਵੀਡੀਓ ਕਾਫ਼ੀ ਵਾਇਰਲ ਹੋ ਰਿਹਾ ਹੈ। ਸਿਡ ਦੇ ਪ੍ਰਸ਼ੰਸਕ ਆਪਣੇ ਟਵਿੱਟਰ ’ਤੇ ਵੀਡੀਓ ਸ਼ੇਅਰ ਕਰਕੇ ਇਸ ਨਵੀਂ ਆਨਸਕ੍ਰੀਨ ਜੋੜੀ ਦੀ ਪ੍ਰਸ਼ੰਸਾ ਕਰ ਰਹੇ ਹਨ।

Posted By: Sunil Thapa