ਜੇਐੱਨਐੱਨ, ਨਵੀਂ ਦਿੱਲੀ : ਬਿੱਗ ਬੌਸ 14 'ਚੋਂ ਅੱਜ ਜੈਸਮੀਨ ਭਸੀਨ ਐਲਿਮੀਨੇਟ ਹੋ ਜਾਵੇਗੀ। ਹਾਲਾਂਕਿ ਬਿੱਗ ਬੌਸ ਦੇ ਪ੍ਰਸ਼ੰਸਕਾਂ ਨੂੰ ਇਹ ਗੱਲ ਨਾਗਵਾਰ ਗੁਜ਼ਰੀ ਹੈ ਤੇ ਉਨ੍ਹਾਂ ਨੇ ਟਵਿੱਟਰ 'ਤੇ ਜੈਸਮੀਨ ਭਸੀਨ ਨੂੰ ਵਾਪਸ ਲਿਆਉਣ ਦੀ ਮੰਗ ਕੀਤੀ ਹੈ। ਬਿੱਗ ਬੌਸ 'ਚ ਅਜਿਹਾ ਬਹੁਤ ਘੱਟ ਹੁੰਦਾ ਹੈ ਕਿ ਪ੍ਰਸ਼ੰਸਕ ਆਪਣੇ ਪਸੰਦੀਦਾ ਕੰਟੈਸਟੈਂਟ ਨੂੰ ਵਾਪਸ ਲਿਆਉਣ ਲਈ ਸੋਸ਼ਲ ਮੀਡੀਆ 'ਤੇ ਕੈਂਪੇਨ ਚਲਾਉਂਦੇ ਹਨ। ਭਾਰੀ-ਭਰਕਮ ਮਾਤਰਾ 'ਚ ਵੋਟ ਕਰਦੇ ਹਨ।

ਬਿੱਗ ਬੌਸ 14 ਦੇ ਸੀਜ਼ਨ 'ਚ ਰਾਹੁਲ ਵੈਦਿਆ, ਅਲੀ ਗੋਨੀ ਤੇ ਰਾਖੀ ਸਾਵੰਤ ਸਬੰਧੀ ਵੀ ਕਈ ਟ੍ਰੈਂਡ ਆ ਚੁੱਕੇ ਹਨ ਪਰ ਹਾਲੀਆ ਟ੍ਰੈਂਡ ਜੈਸਮੀਨ ਭਸੀਨ ਨੂੰ ਲੈ ਕੇ ਹੈ, ਜੋ ਬਿੱਗ ਬੌਸ ਤੋਂ ਬੇਘਰ ਹੋ ਚੁੱਕੀ ਹੈ। ਜੈਸਮੀਨ ਭਸੀਨ ਅੱਜ ਬਿੱਗ ਬੌਸ ਦੇ ਘਰੋਂ ਬੇਘਰ ਹੋਵੇਗੀ ਤੇ ਇਹ ਗੱਲ ਫੈਨਜ਼ ਨੂੰ ਨਾਗਵਾਰ ਗੁਜ਼ਰੀ ਹੈ। ਇਸ ਕਾਰਨ ਉਹ ਬਿੱਗ ਬੌਸ ਦੇ ਪ੍ਰੋਡਿਊਸਰਜ਼ ਤੋਂ ਉਨ੍ਹਾਂ ਨੂੰ ਵਾਪਸ ਲਿਆਉਣ ਦੀ ਮੰਗ ਕਰ ਰਹੇ ਹਨ। ਇਸ ਸਬੰਧੀ 1.12 ਮਿਲੀਅਨ ਟਵੀਟ ਲੋਕਾਂ ਨੇ ਕੀਤੇ ਹਨ।

ਇਕ ਫੈਨਜ਼ ਨੇ ਲਿਖਿਆ ਹੈ, 'ਜੈਸਮਿਨ ਸਭ ਤੋਂ ਵਧੀਆ ਹੈ। ਇਸ ਨੂੰ ਵਾਪਸ ਲੈ ਆਓ। ਨਹੀਂ ਤਾਂ ਅਸੀਂ ਸ਼ੋਅ ਨਹੀਂ ਦੇਖਾਂਗੇ। ਅਸੀਂ ਜੈਸਮਿਨ ਦੇ ਨਾਲ ਹਾਂ।' ਇਕ ਹੋਰ ਨੇ ਲਿਖਿਆ ਹੈ, 'ਅਸੀਂ ਜਾਣਦੇ ਹਾਂ ਕਿ ਫੈਨਜ਼ ਭਾਵੁਕ ਹਨ ਤੇ ਨਿਰਮਾਤਾ ਚੀਪ ਟੈਕਟਿਕਸ ਕਰ ਕੇ ਜੈਸਮਿਨ ਭਸੀਨ ਦੇ ਪ੍ਰਸ਼ੰਸਕਾਂ ਦੀਆਂ ਭਾਵਨਾਵਾਂ ਨਾਲ ਖੇਡ ਰਹੇ ਹਨ। ਅਸੀਂ ਪ੍ਰਸ਼ੰਸਕ ਇੱਕੋ ਜਿਹੇ ਹਾਂ। ਜੈਸਮਿਨ ਨੂੰ ਵਾਪਸ ਲਿਆਓ।'

ਕਾਬਿਲੇਗ਼ੌਰ ਹੈ ਕਿ ਜੈਸਮਿਨ ਭਸੀਨ ਨੂੰ ਸ਼ੋਅ ਤੋਂ ਬੇਘਰ ਹੋਣ ਦੀ ਗੱਲ ਦਾ ਐਲਾਨ ਕਰਨ ਦੌਰਾਨ ਸਲਮਾਨ ਖ਼ਾਨ ਭਾਵੁਕ ਹੋ ਜਾਂਦੇ ਹਨ। ਇਸ ਹਫ਼ਤੇ ਅਭਿਨਵ ਸ਼ੁਕਲਾ, ਰੁਬੀਨਾ ਦਿਲੈਕ, ਅਲੀ ਗੋਨੀ ਤੇ ਜੈਸਮਿਨ ਭਸੀਨ ਨੋਮੀਨੇਟਿਡ ਹਨ। ਇਨ੍ਹਾਂ ਵਿਚੋਂ ਜੈਸਮਿਨ ਭਸੀਨ ਨੂੰ ਘਰ ਛੱਡ ਕੇ ਜਾਣਾ ਪੈਂਦਾ ਹੈ। ਇਸ ਕਾਰਨ ਸਲਮਾਨ ਖ਼ਾਨ ਵੀ ਭਾਵੁਕ ਹੋ ਜਾਂਦੇ ਹਨ ਤੇ ਉਨ੍ਹਾਂ ਦੀਆਂ ਅੱਖਾਂ ਵਿਚ ਹੰਝੂ ਆ ਜਾਂਦੇ ਹਨ।

ਇਸ ਵਾਰ ਦੇ ਬਿੱਗ ਬੌਸ 'ਚ ਕਈ ਟਵਿਟਸ ਆ ਚੁੱਕੇ ਹਨ। ਇਸ ਤੋਂ ਪਹਿਲਾਂ ਰੁਬੀਨਾ ਦਿਲੈਕ, ਅਭਿਨਵ ਸ਼ੁਕਲਾ, ਏਜਾਜ਼ ਖ਼ਾਨ ਤੇ ਜੈਸਮਿਨ ਭਸੀਨ ਬਤੌਰ ਫਾਇਨਲਿਸਟ ਚੁਏ ਗਏ ਸਨ। ਹਾਲਾਂਕਿ ਇਸ ਤੋਂ ਬਾਅਦ ਕਈ ਕਲਾਕਾਰਾਂ ਦੀ ਬਤੌਰ ਕੰਟੈਸਟੈਂਟ ਐਂਟਰੀ ਹੋ ਚੁੱਕੀ ਹੈ।

Posted By: Seema Anand