ਨਵੀਂ ਦਿੱਲੀ, ਜੇਐੱਨਐੱਨ : ਜਾਨਵੀ ਕਪੂਰ, ਰਾਜ ਕੁਮਾਰ ਰਾਵ ਤੇ ਵਰੂਣ ਸ਼ਰਮਾ ਦੀ Most Awaited ਫਿਲਮ ‘ਰੂਹੀ’ ਕੱਲ੍ਹ ਭਾਵ 11 ਮਾਰਚ ਨੂੰ ਸਿਨੇਮਾ ਘਰਾਂ ’ਚ ਰਿਲੀਜ਼ ਹੋਈ ਹੈ। ਇਸ ਫਿਲਮ ਨੂੰ ਲੈ ਕੇ ਦਰਸ਼ਕਾਂ ’ਚ ਕਾਫੀ ਉਤਸ਼ਾਹ ਬਣਾਇਆ ਹੋਇਆ ਸੀ। ਉੱਥੇ ਹੀ ਕੋਰੋਨਾ ਵਾਇਰਸ ਮਹਾਮਾਰੀ ਦੇ ਪੂਰੇ ਇਕ ਸਾਲ ਬਾਅਦ ਕੋਈ ਵੱਡੀਆਂ ਫਿਲਮਾਂ ਸਿਨੇਮਾ ਘਰਾਂ ’ਚ ਰਿਲੀਜ਼ ਹੋਈਆਂ ਹਨ। ਉੱਥੇ ਹੀ ਫਿਲਮ ‘ਰੂਹੀ’ ਨੂੰ ਲੈ ਕੇ ਮੰਨਿਆ ਜਾ ਰਿਹਾ ਹੈ ਕਿ ਇਹ ਫਿਲਮ ਦਰਸ਼ਕਾਂ ਨੂੰ ਇਕ ਵਾਰ ਫਿਰ ਤੋਂ ਸਿਨੇਮਾ ਘਰਾਂ ’ਚ ਵਾਪਸ ਲਿਆਉਣ ’ਚ ਕਾਮਯਾਬ ਹੋਵੇਗੀ ਤੇ ਚੰਗੀ ਕਲੈਕਸ਼ਨ ਕਰੇਗੀ। ਉੱਥੇ ਹੀ ਸ਼ਿਵਰਾਤਰੀ ਦੇ ਮੌਕੇ ਰਿਲੀਜ਼ ਹੋਈ ‘ਰੂਹੀ’ ਨੂੰ ਦਰਸ਼ਕਾਂ ਦਾ ਚੰਗਾ Response ਮਿਲ ਰਿਹਾ ਹੈ।


ਦੱਸਣਯੋਗ ਹੈ ਕਿ ‘ਰੂਹੀ’ ਨੇ ਪਹਿਲੇ ਦਿਨ 3.06 ਕਰੋੜ ਰੁਪਏ ਦੀ ਸ਼ਾਨਦਾਰ ਕਮਾਈ ਕੀਤੀ ਹੈ। ਦੱਸਣਯੋਗ ਹੈ ਕਿ ਕੋਵਿਡ-19 ਦੇ ਚੱਲਦੇ ਲੰਬੇ ਸਮੇਂ ਤਕ ਸਿਨੇਮਾ ਘਰ ਬੰਦ ਰਹੇ ਸਨ ਤੇ ਹੁਣ ਕਈ ਮਹੀਨਿਆਂ ਬਾਅਦ ਥਿਏਟਰ ’ਚ ਕੋਈ ਫਿਲਮ ਰਿਲੀਜ਼ ਹੋਈ ਹੈ। ਅਜਿਹੇ ’ਚ ਤਿੰਨ ਕਰੋੜ ਦੀ ਕਮਾਈ ਕਰਨਾ ਵੱਡੀ ਗੱਲ ਹੈ। ਉਮੀਦ ਹੈ ਕਿ ਇਹ ਫਿਲਮ ਅੱਗ ਹੋਰ ਵੀ ਚੰਗੀ ਕਮਾਈ ਕਰੇਗੀ।


ਦੱਸਣਯੋਗ ਹੈ ਕਿ ਪਿਛਲੇ ਸਾਲ ਇਨ੍ਹਾਂ ਦਿਨਾਂ ’ਚ ਸਿਨੇਮਾ ਘਰਾਂ ਰਿਲੀਜ਼ ਹੋਣ ਵਾਲੀ ਫਿਲਮ ਇਰਫਾਨ ਖ਼ਾਨ ਤੇ ਕਰੀਨਾ ਕਪੂਰ ਸਟਾਰਰ ‘ਅੰਗਰੇਜੀ ਮੀਡੀਅਮ’ ਸੀ। ਇਹ ਫਿਲਮ ਪਿਛਲੇ ਸਾਲ 13 ਮਾਰਚ ਨੂੰ ਰਿਲੀਜ਼ ਹੋਈ ਸੀ। ਉਸ ਤੋਂ ਬਾਅਦ ਹੁਣ ਵੱਡੀ ਫਿਲਮ ‘ਰੂਹੀ’ ਨੇ ਸਿਨੇਮਾ ਘਰ ’ਚ ਦਸਤਕ ਦਿੱਤੀ ਹੈ।

Posted By: Rajnish Kaur