ਨਈ ਦੁਨੀਆ, ਨਵੀਂ ਦਿੱਲੀ : ਜੇ ਸਭ ਕੁਝ ਆਮ ਵਾਂਗ ਹੁੰਦਾ ਭਾਵ ਕੋਵਿਡ-19 ਦੇ ਕਹਿਰ ਨਾਲ ਪੂਰੀ ਦੁਨੀਆ ਨਾ ਜੂਝ ਰਹੀ ਹੁੰਦੀ ਤਾਂ ਲੋਕ ਅੱਜ ਸਿਨੇਮਾ ਘਰਾਂ ਵਿਚ ਸਲਮਾਨ ਖਾਨ ਦੀ ਫਿਲਮ 'ਰਾਧੇ' ਦੇਖ ਰਹੇ ਹੁੰਦੇ। ਨਾਲ ਹੁੰਦੀ ਅਕਸ਼ੈ ਕੁਮਾਰ ਦੀ ਫਿਲਮ 'ਲੱਛਮੀ ਬੌਂਬ' ਜੋ ਹੁਣ ਸ਼ਾਇਦ ਕਿਸੇ OTT ਪਲੇਟਫਾਰਮ 'ਤੇ ਰਿਲੀਜ਼ ਹੋ ਜਾਵੇ।

ਸਲਮਾਨ ਖਾਨ ਤਾਂ ਰੁਕਣਗੇ ਅਤੇ ਆਪਣੀ ਫਿਲਮ ਨੂੰ ਸਿਨੇਮਾਘਰਾਂ ਵਿਚ ਹੀ ਲਿਆਉਣਗੇ। ਫਿਲਹਾਲ ਉਨ੍ਹਾਂ ਦੇ ਫੈਨਜ਼ ਇੰਤਜ਼ਾਰ ਕਰ ਰਹੇ ਹਨ ਅਤੇ ਇਹ ਈਦ ਬਿਨਾ ਸਲਮਾਨ ਦੀ ਫਿਲਮ ਦੇ ਮਨਾਉਣਗੇ।

ਪਿਛਲੇ ਇਕ ਦਹਾਕੇ ਵਿਚ ਸਿਰਫ਼ ਇਕ ਵਾਰ ਅਜਿਹਾ ਹੋਇਆ ਸੀ ਕਿ ਸਲਮਾਨ ਖਾਨ ਦੀ ਫਿਲਮ ਈਦ ਮੌਕੇ ਨਾ ਆਈ ਹੋਵੇ। ਉਹ ਸਾਲ ਸੀ 2013 ਦਾ, ਹੁਣ 2020 ਵਿਚ ਅਜਿਹਾ ਹੋਇਆ ਹੈ। 2010 ਤੋਂ ਸਲਮਾਨ ਖਾਨ ਲਗਾਤਾਰ ਆਪਣੀ ਫਿਲਮ ਨੂੰ ਈਦ 'ਤੇ ਫਿਲਮ ਰਿਲੀਜ਼ ਕਰਦੇ ਹਨ ਅਤੇ ਜ਼ਬਰਦਸਤ ਕਮਾਈ ਵੀ ਕਰਦੇ ਆ ਰਹੇ ਹਨ।

2010 ਵਿਚ ਇਹ ਸਿਲਸਿਲਾ ਸ਼ੁਰੂ ਹੋਇਆ ਸੀ ਫਿਲਮ ਦਬੰਗ ਨਾਲ। ਪਿਛਲੇ ਸਾਲ ਭਾਵ 2019 ਵਿਚ ਉਨ੍ਹਾਂ ਦੀ ਫਿਲਮ ਭਾਰਤ ਵੀ ਈਦ 'ਤੇ ਹੀ ਰਿਲੀਜ਼ ਹੋਈ ਸੀ। ਈਦ 'ਤੇ ਰਿਲੀਜ਼ ਸਲਮਾਨ ਦੀ ਫਿਲਮ ਵਿਚ ਇਹ ਪਹਿਲੇ ਦਿਨ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੀ ਸਾਬਤ ਹੋਈ ਸੀ, ਭਾਰਤ ਨੇ ਪਹਿਲੇ ਦਿਨ ਹੀ 42.30 ਕਰੋੜ ਰੁਪਏ ਕਮਾ ਲਏ ਸਨ।

ਇਕ ਨਜ਼ਰ ਪਿਛਲੇ ਦਹਾਕੇ ਵਿਚ ਈਦ 'ਤੇ ਰਿਲੀਜ਼ ਹੋਈ ਸਲਮਾਨ ਖਾਨ ਦੀਆਂ ਫਿਲਮਾਂ ਅਤੇ ਉਨ੍ਹਾਂ ਦੀ ਕਮਾਈ 'ਤੇ...

2010 ਦਬੰਗ 14.50 ਕਰੋੜ ਰੁਪਏ

2011 ਬਾਡੀਗਾਰਡ 21.60 ਕਰੋੜ ਰੁਪਏ

2012 ਏਕ ਥਾ ਟਾਈਗਰ 32.93 ਕਰੋੜ ਰੁਪਏ

2014 ਕਿੱਕ 26.50 ਕਰੋੜ ਰੁਪਏ

2015 ਬਜਰੰਗੀ ਭਾਈਜਾਨ 27.25 ਕਰੋੜ ਰੁਪਏ

2016 ਸੁਲਤਾਨ 36.54 ਕਰੋੜ ਰੁਪਏ

2017 ਟਿਊਬਲਾਈਟ 21.15 ਕਰੋੜ ਰੁਪਏ

2018 ਰੇਸ3 29.17 ਕਰੋੜ ਰੁਪਏ

2019 ਭਾਰਤ 42.30 ਕਰੋੜ ਰੁਪਏ

ਸਲਮਾਨ ਖਾਨ ਦੀ ਪਿਛਲੀ ਰਿਲੀਜ਼ ਦਬੰਗ 3 ਸੀ ਜੋ ਚੰਗੀ ਕਮਾਈ ਕਰਨ ਵਿਚ ਨਾਕਾਮਯਾਬ ਰਹੀ ਸੀ। ਰਾਧੇ ਤੋਂ ਕਾਫੀ ਉਮੀਦ ਸੀ ਕਿਉਂਕਿ ਇਸ ਵਿਚ ਸਲਮਾਨ ਖਾਨ ਆਪਣੇ ਵਾਂਟੇਡ ਵਾਲ ਅੰਦਾਜ਼ ਵਿਚ ਪਰਤ ਰਹੇ ਸਨ। ਖ਼ੈਰ ਹੁਣ ਥੋੜ੍ਹਾ ਇੰਤਜ਼ਾਰ ਫੈਨਜ਼ ਨੂੰ ਕਰਨਾ ਹੋਵੇਗਾ। ਹੋ ਸਕਦਾ ਹੈ ਸਲਮਾਨ ਇਸ ਸਾਲ ਦਿਵਾਲੀ ਰੌਸ਼ਨ ਕਰ ਦੇਣ।

ਫਿਲਹਾਲ ਤਾਂ ਸਾਰੇ ਸਿਨੇਮਾਘਰ ਬੰਦ ਹਨ ਅਤੇ ਅਗਲੇ ਕੁਝ ਹਫ਼ਤਿਆਂ ਤਕ ਖੁੱਲ੍ਹਣ ਦੇ ਆਸਾਰ ਵੀ ਨਹੀਂ ਹਨ।

Posted By: Tejinder Thind