ਨਵੀਂ ਦਿੱਲੀ : ਸੋਸ਼ਲ ਮੀਡੀਆ 'ਤੇ ਕਿਸੇ ਵੀ ਮੁੱਦੇ 'ਤੇ ਖੁੱਲ੍ਹ ਕੇ ਆਪਣੇ ਵਿਚਾਰ ਪ੍ਰਗਟ ਕਰਨ ਵਾਲੀ ਅਦਾਕਾਰਾ ਤਾਪਸੀ ਪੰਨੂ ਨੂੰ ਅੱਜ ਕਿਸੇ ਜਾਣ-ਪਛਾਣ ਦੀ ਲੋੜ ਨਹੀਂ ਹੈ। ਫਿਲਮਾਂ 'ਚ ਦਮਦਾਰ ਪਰਫਾਰਮੈਂਸ ਦੇਣ ਵਾਲੀ ਇਹ ਅਦਾਕਾਰਾ ਸੋਸ਼ਲ ਮੀਡੀਆ 'ਤੇ ਬੋਲਡ ਤਸਵੀਰਾਂ ਸ਼ੇਅਰ ਕਰਨ ਤੋਂ ਨਹੀਂ ਝਿਜਕਦੀ ਹੈ। ਹਾਲ ਹੀ 'ਚ ਅਦਾਕਾਰਾ ਨੇ ਲੈਕਮੇ ਫੈਸ਼ਨ ਵੀਕ ਦੀਆਂ ਆਪਣੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ। ਉਸ ਦੀ ਫੋਟੋ ਦੇਖ ਕੇ ਕਈ ਯੂਜ਼ਰਸ ਨੇ ਉਸ ਨੂੰ ਟ੍ਰੋਲ ਕਰਨਾ ਸ਼ੁਰੂ ਕਰ ਦਿੱਤਾ।

ਤਾਪਸੀ ਪੰਨੂ ਨੇ ਰੈਂਪ ਵਾਕ ਤੋਂ ਇਹ ਤਸਵੀਰਾਂ ਕੀਤੀਆਂ ਸ਼ੇਅਰ

ਤਾਪਸੀ ਪੰਨੂ ਨੇ ਡਿਜ਼ਾਈਨਰ ਮੋਨੀਸ਼ਾ ਜੈਸਿੰਘ ਦੁਆਰਾ ਡਿਜ਼ਾਇਨ ਕੀਤਾ ਪਹਿਰਾਵਾ ਪਹਿਨ ਕੇ ਰੈਂਪ ਵਾਕ ਕੀਤਾ। ਉਸ ਨੇ ਲਾਲ ਰੰਗ ਦਾ ਡੀਪ ਨੈੱਕ ਈਵਨਿੰਗ ਗਾਊਨ ਪਾਇਆ ਹੋਇਆ ਸੀ। ਪਰ ਉਸ ਦੇ ਪਹਿਰਾਵੇ ਤੋਂ ਵੱਧ ਜਿਸ ਚੀਜ਼ ਨੇ ਲੋਕਾਂ ਦਾ ਧਿਆਨ ਖਿੱਚਿਆ ਉਹ ਉਸ ਦੇ ਗਹਿਣੇ ਸਨ।

ਗਹਿਣਿਆਂ ਨੂੰ ਲੈ ਕੇ ਟਰੋਲ ਹੋਈ ਤਾਪਸੀ

ਅਭਿਨੇਤਰੀ ਨੇ ਆਪਣੇ ਪਹਿਰਾਵੇ ਦੇ ਨਾਲ ਰਿਲਾਇੰਸ ਜਵੇਲਜ਼ ਅਕਸ਼ੈ ਤ੍ਰਿਤੀਆ ਕਲੈਕਸ਼ਨ ਤੋਂ ਇਕ ਜਵੇਲਰੀ ਪਹਿਨੀ ਹੋਈ ਸੀ ਅਤੇ ਇਸੇ ਕਾਰਨ ਹੰਗਾਮਾ ਹੋ ਗਿਆ। ਦਰਅਸਲ, ਤਾਪਸੀ ਪੰਨੂ ਦੁਆਰਾ ਪਹਿਨੇ ਗਏ ਗਹਿਣਿਆਂ 'ਤੇ ਮਾਂ ਲਕਸ਼ਮੀ ਦੀ ਤਸਵੀਰ ਬਣੀ ਹੋਈ ਹੈ। ਜਿਵੇਂ ਹੀ ਉਸ ਨੇ ਇਸ ਅੰਦਾਜ਼ 'ਚ ਆਪਣੀਆਂ ਤਸਵੀਰਾਂ ਸ਼ੇਅਰ ਕੀਤੀਆਂ ਤਾਂ ਲੋਕਾਂ ਨੇ ਉਸ ਨੂੰ ਡੀਪ ਨੈੱਕ ਵਾਲੇ ਗਾਊਨ ਦੇ ਨਾਲ ਅਜਿਹੇ ਗਹਿਣੇ ਪਹਿਨਣ ਦਾ ਤਾਅਨਾ ਮਾਰਨਾ ਸ਼ੁਰੂ ਕਰ ਦਿੱਤਾ।

'ਸ਼ਰਮ ਨਹੀਂ ਆਉਂਦੀ ਇਸਨੂੰ'

ਇਕ ਯੂਜ਼ਰ ਨੇ ਕਮੈਂਟ ਕੀਤਾ, 'ਇੰਨੀ ਅਸ਼ਲੀਲ ਫੋਟੋ 'ਚ ਮਾਂ ਲਕਸ਼ਮੀ ਦਾ ਹਾਰ ਪਾਇਆ ਹੋਇਆ ਹੈ। ਸ਼ਰਮ ਕਰੋ ਤਾਪਸੀ। ਇਕ ਹੋਰ ਨੇ ਕੁਮੈਂਟ ਕੀਤਾ, 'ਇਹ ਲੋਕ ਸਿਰਫ਼ ਸਾਡੇ ਸਨਾਤਨ ਧਰਮ ਨੂੰ ਨਿਸ਼ਾਨਾ ਬਣਾਉਂਦੇ ਹਨ। ਇਸ ਦੇ ਗਲੇ ਵਿਚ ਜੋ ਪਹਿਨਿਆ ਹੋਇਆ ਹੈ ਉਸ ਵਿਚ ਦੇਵੀ ਮਾਂ ਦੀ ਮੂਰਤੀ ਵੀ ਹੈ। ਸ਼ਰਮ ਨਹੀਂ ਆਉਂਦੀ ਹੈ ਇਸਨੂੰ।

ਇਕ ਹੋਰ ਯੂਜ਼ਰ ਨੇ ਕਮੈਂਟ ਕੀਤਾ, 'ਭਗਵਾਨ ਦੀ ਮੂਰਤੀ ਨੂੰ ਲੈ ਕੇ ਬਣਾਇਆ ਨੈੱਕਲੈੱਸ ਇੰਨੇ ਖਰਾਬ ਪਹਿਰਾਵੇ 'ਤੇ ਪਹਿਨਿਆ ਗਿਆ ਹੈ। ਕੁਝ ਸ਼ਰਮ ਕਰੋ।

ਤਾਪਸੀ ਪੰਨੂ ਵਰਕਫਰੰਟ

ਤਾਪਸੀ ਪੰਨੂ ਕੋਲ ਕਾਫੀ ਫਿਲਮਾਂ ਹਨ। ਉਸ ਦੀ ਝੋਲੀ 'ਚ ਅਨੁਭਵ ਸਿਨਹਾ ਦੀ 'ਅਫਵਾਹ' ਹੈ। ਇਸ 'ਚ ਉਨ੍ਹਾਂ ਦੇ ਕੋ-ਸਟਾਰ ਭੂਮੀ ਪੇਡਨੇਕਰ ਤੇ ਨਵਾਜ਼ੂਦੀਨ ਸਿੱਦੀਕੀ ਹੋਣਗੇ। ਇਸ ਤੋਂ ਇਲਾਵਾ ਪ੍ਰਸ਼ੰਸਕਾਂ ਨੂੰ 'ਫਿਰ ਆਈ ਹਸੀਨਾ ਦਿਲਰੁਬਾ' 'ਚ ਵੀ ਉਨ੍ਹਾਂ ਦੀ ਝਲਕ ਦੇਖਣ ਨੂੰ ਮਿਲੇਗੀ।

Posted By: Shubham Kumar