ਨਵੀਂ ਦਿੱਲੀ, ਜੇਐੱਨਐੱਨ : ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਸੁਸਾਈਡ ਕੇਸ 'ਚ ਲਗਾਤਾਰ ਕਈ ਪੇਂਚ ਸਾਹਮਣੇ ਆ ਰਹੇ ਹਨ। ਕੇਸ ਹੁਣ ਸੀਬੀਆਈ ਕੋਲ ਹੈ ਤੇ ਈਡੀ ਵੀ ਇਸ ਮਾਮਲੇ 'ਚ ਜਾਂਚ ਕਰ ਰਿਹਾ ਹੈ। ਸੁਸ਼ਾਂਤ ਸਿੰਘ ਰਾਜਪੂਤ ਤੇ ਇਸ ਕੇਸ ਨਾਲ ਜੁੜੇ ਕਈ ਲੋਕਾਂ ਦੇ ਬਿਆਨ ਦਰਜ ਕੀਤੇ ਜਾ ਚੁੱਕੇ ਹਨ। ਸ਼ੁੱਕਰਵਾਰ ਨੂੰ ਰੀਆ ਚੱਕਰਵਤੀ ਵੀ ਈਡੀ ਦੇ ਸਾਹਮਣੇ ਪੇਸ਼ ਹੋਈ ਸੀ ਜਿਥੇ ਉਸ ਤੋਂ ਲੰਬੀ ਪੁੱਛਗਿੱਛ ਕੀਤੀ ਗਈ। ਹੁਣ ਸੀਬੀਆਈ ਇਸ ਮਾਮਲੇ 'ਚ ਅੱਗ ਦੀ ਜਾਂਚ ਕਰ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਸੁਸ਼ਾਂਤ ਸਿੰਘ ਸੁਸਾਈਡ ਕੇਸ 'ਚ ਈਡੀ ਨੇ ਸ਼ੁੱਕਰਵਾਰ ਨੂੰ ਰੀਆ ਤੇ ਉਨ੍ਹਾਂ ਦੇ ਘਰਵਾਲਿਆਂ ਤੋਂ ਪੁੱਛਗਿੱਛ ਕੀਤੀ ਸੀ। ਰੀਆ ਚੱਕਰਵਤੀ ਤੋਂ ਪੁੱਛਗਿੱਛ ਕੀਤੇ ਜਾਣ ਤੋਂ ਬਾਅਦ ਹੁਣ ਸਿਧਾਰਥ ਪਿਠਾਨੀ ਤੋਂ ਪੁੱਛਗਿੱਛ ਕੀਤੀ ਜਾਵੇਗੀ। ਸਿਦਾਰਥ ਨਾ ਸਿਰਫ਼ ਸੁਸ਼ਾਂਤ ਦੇ ਚੰਗੇ ਦੋਸਤ ਸੀ ਜਦਕਿ ਉਨ੍ਹਾਂ ਦੇ ਕ੍ਰਿਏਟਿਵ ਕੰਟੈਂਟ ਮੈਨੇਜਰ ਵੀ ਸੀ।

ਪਟਨਾ ਵਾਪਸ ਪਰਤੇ ਆਈਪੀਐੱਸ ਵਿਨੈ ਤਿਵਾਰੀ

ਦੂਜੇ ਪਾਸੇ ਬਿਹਾਰ ਆਈਪੀਐੱਸ ਵਿਨੈ ਤਿਵਾਰੀ ਵੀ ਦੇਰ ਰਾਤ ਵਾਪਸ ਪਟਨਾ ਆ ਗਏ ਹਨ। ਜ਼ਿਕਰਯੋਗ ਹੈ ਕਿ ਵਿਨੈ ਤਿਵਾਰੀ ਸੁਸ਼ਾਂਤ ਸਿੰਘ ਰਾਜਪੂਤ ਕੇਸ 'ਚ ਜਾਂਚ ਲਈ ਮੁੰਬਈ ਗਏ ਸੀ ਜਦਕਿ ਬੀਐੱਮਸੀ ਨੇ ਉਨ੍ਹਾਂ ਨੂੰ ਕੋਰੋਨਾ ਵਾਇਰਸ ਨੂੰ ਲੈ ਕੇ ਕੁਆਰੰਟਾਈਨ ਕਰ ਦਿੱਤੀ ਸੀ ਤੇ ਉਨ੍ਹਾਂ ਦੇ ਹੱਥ 'ਚ ਮੋਹਰ ਲਾ ਦਿੱਤੀ ਸੀ।

Posted By: Ravneet Kaur