ਨਵੀਂ ਦਿੱਲੀ, ਜੇਐੱਨਐੱਨ : ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਨੂੰ ਇਕ ਮਹੀਨੇ ਤੋਂ ਜ਼ਿਆਦਾ ਹੋ ਗਿਆ ਹੈ। ਪਹਿਲੇ ਦਿਨ ਤੋਂ ਉਨ੍ਹਾਂ ਦੀ ਆਤਮਹੱਤਿਆ ਨੂੰ ਲੈ ਕੇ ਸੀਬੀਆਈ ਜਾਂਚ ਦੀ ਮੰਗ ਚੱਲ ਰਹੀ ਹੈ। ਕੁਝ ਸਮੇਂ ਪਹਿਲਾਂ ਤਕ ਇਸ ਮੰਗ ਨੂੰ ਲੈ ਕੇ ਅਦਾਕਾਰ ਸੇਖਰ ਸੁਮਨ ਮੁੱਖ ਰੂਪ ’ਚ ਅੱਗੇ ਆਏ ਸੀ। ਉਨ੍ਹਾਂ ਨੇ ਇਸ ਨੂੰ ਲੈ ਕੇ ਸੁਸ਼ਾਂਤ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ ਤੇ ਬਾਅਦ ’ਚ ਪੈ੍ੱਸ ਕਾਨਫਰੰਸ ਵੀ ਕੀਤੀ। ਹਾਲਾਂਕਿ ਉਹ ਇਸ ਮੁੱਦੇ ਤੋਂ ਪਿੱਛੇ ਹੱਟ ਗਏ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਸੁਸ਼ਾਂਤ ਦੇ ਪਰਿਵਾਰ ਦੀ ਚੁੱਪੀ ਉਨ੍ਹਾਂ ਨੂੰ ਬੇਚੈਨ ਕਰ ਰਹੀ ਹੈ।

ਦਰਅਸਲ ਸੇਖਰ ਸੁਮਨ ਨੇ 15 ਜੁਲਾਈ ਭਾਵ ਬੁੱਧਵਾਰ ਇਕ ਤੋਂ ਬਾਅਦ ਇਕ ਟਵੀਟ ਕਰ ਕੇ ਇਸ ਗੱਲ ਦੀ ਜਾਣਕਾਰੀ ਦਿੱਤੀ। ਸੇਖਰ ਨੇ ਲਿਖਿਆ ਇਸ ਸਮੇਂ ਮੇਰੀ ਆਵਾਜ਼ ਨੂੰ ਮਜ਼ਬੂਤ ਬਣਾਉਣ ਲਈ ਤੁਹਾਡਾ ਸ਼ੁਕਰਗੁਜਾਰ ਹੈ। ਹੁਣ ਮੈਨੂੰ ਪਿੱਛੇ ਜਾਣ ਦੀ ਇਜ਼ਾਜਤ ਦਿਓ। ਪਰਿਵਾਰ ਇਸ ਮਾਮਲੇ ’ਚ ਬਿਲਕੁੱਲ ਸ਼ਾਂਤ ਹੈ। ਇਹ ਮੈਂ ਕਾਫੀ ਬੇਚੈਨ ਕਰ ਰਿਹਾ ਹੈ।

ਸੁਬਰਾਮਨੀਅਮ ਸਵਾਮੀ ਦਾ ਕੀਤਾ ਧੰਨਵਾਦ

ਸੇਖਰ ਸੁਮਨ ਨੇ ਸੁਬਰਾਮਨੀਅਮ ਸਵਾਨੀ ਨੂੰ ਸੀਬੀਆਈ ਜਾਂਚ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖਣ ਲਈ ਧੰਨਵਾਦ ਕੀਤਾ ਉਨ੍ਹਾਂ ਨੇ ਲਿਖਿਆ ‘ਪਰ ਮੈਂ ਇੱਥੇ ਤੁਹਾਡੇ ਸਾਰਿਆਂ ਦੇ ਪਿੱਛੇ ਇਕ ਸ਼ਾਂਤ ਫੋਰਸ ਦੀ ਤਰ੍ਹਾਂ ਖੜਾ ਰਾਹਾਂਗਾ। ਬਸ ਮੈਨੂੰ ਬੁਲਾਉਣ ਤੇ ਮੈਂ ਉੱਥੇ ਰਾਹਾਂਗਾ। ਸੁਸ਼ਾਂਤ ਨੂੰ ਨਿਆਂ ਮਿਲਣ ਤੋਂ ਬਾਅਦ ਸਭ ਤੋਂ ਖ਼ੁਸ਼ ਇਨਸਾਨ ਮੈਂ ਹੀ ਹੋਵਾਂਗਾ। ਤੁਹਾਡਾ ਸਾਰਿਆਂ ਦਾ ਧੰਨਵਾਦ। ਸ਼ੁਕਰੀਆ ਸੁਬਰਾਮਨੀਅਮ ਸਵਾਮੀ।

ਬਾਅਦ ’ਚ ਲਿਆ ਯੂਟਰਨ

ਇਸ ਟਵੀਟ ਤੋਂ ਕੁਝ ਦੇਰ ਬਾਅਦ ਸੇਖਰ ਸੁਮਨ ਨੇ ਯੂਟਰਨ ਲੈ ਲਿਆ। ਉਨ੍ਹਾਂ ਨੇ ਲਿਖਿਆ ‘ਮੈਂ ਇਸ ਬਾਰੇ ਵਾਰ-ਵਾਰ ਸੋਚਿਆ, ਵਾਰ-ਵਾਰ ਸੋਚਿਆ ਤੇ ਮਹਿਸੂਸ ਕੀਤਾ ਕਿ ਮੈਂ ਇਨ੍ਹਾਂ ਸਾਰੇ ਲੋਖਾਂ ਦੀ ਭਾਵਨਾ ਨੂੰ ਠੇਸ ਨਹੀਂ ਪਹੁੰਚਾ ਸਕਦਾ। ਮੈਂ ਇਸ ਲੜਾਈ ਦਾ ਸਾਹਮਣੇ ਤੋਂ ਲੀਡ ਕਰਨਾ ਹੋਵੇਗਾ। ਕੀ ਹੋਇਆ ਜੇ ਪਰਿਵਾਰ ਸਾਹਮਣੇ ਨਹੀਂ ਆ ਰਿਹਾ। ਸੁਸ਼ਾਂਤ ਇਕ ਪਬਲਿਕ ਫੀਗਰ ਹੈ ਤੇ ਅਸੀਂ ਉਨ੍ਹਾਂ ਲਈ ਲੜਾਂਗੇ। ਇਸ ਤੋਂ ਬਾਅਦ ਉਹ ਵਾਪਸ ਸੁਸ਼ਾਂਤ ਲਈ ਸੀਬੀਆਈ ਜਾਂਚ ਦੀ ਮੰਗ ਲਈ ਵਾਪਸ ਸਰਗਰਮ ਹੋ ਗਏ।

Posted By: Ravneet Kaur