ਜੇਐੱਨਐੱਨ, ਨਵੀਂ ਦਿੱਲੀ : ਬਾਲੀਵੁੱਡ ਪ੍ਰੋਡਿਊੁਸਰ ਕਰੀਮ ਮੋਰਾਨੀ ਦੀ ਬੇਟੀ ਤੇ ਐਕਟ੍ਰੈਸ ਮੋਰਾਨੀ ਦਾ ਕੋਵਿਡ 19 ਟੈਸਟ ਪੌਜ਼ਿਟਿਵ ਆਇਆ ਹੈ। ਪਿਛਲੇ ਕੁਝ ਦਿਨਾਂ ਤੋਂ ਉਨ੍ਹਾਂ 'ਚ ਵਾਇਰਸ ਸੰਕ੍ਰਮਣ ਦੇ ਲੱਛਣ ਵਿਖਾਈ ਦੇ ਰਹੇ ਸਨ। ਜ਼ੋਆ ਦੀ ਭੈਣ ਦਾ ਟੈਸਟ ਪਹਿਲਾਂ ਹੀ ਪੌਜ਼ਿਟਿਵ ਹੋ ਚੁੱਕਾ ਹੈ। ਜ਼ੋਆ ਨੂੰ ਫਿਲਹਾਲ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ, ਜਿਥੇ ਉਨ੍ਹਾਂ ਨੂੰ ਕੋਵਿਡ 19 ਲਈ ਆਈਸੋਲੇਟ ਵਾਰਡ 'ਚ ਰੱਖਿਆ ਗਿਆ ਹੈ।

ਟਾਇਮਜ਼ ਆਫ ਇੰਡੀਆ ਮੁਤਾਬਕ ਜ਼ੋਆ ਨੇ ਗੱਲਬਾਤ 'ਚ ਖ਼ੁਦ ਪੌਜ਼ਿਟਿਵ ਹੋਣ ਦੀ ਪੁਸ਼ਟੀ ਕੀਤੀ। ਬਾਂਬੇ ਟਾਇਮਜ਼ ਨੂੰ ਦਿੱਤੇ ਆਪਣੇ ਬਿਆਨ 'ਚ ਜ਼ੋਆ ਨੇ ਆਖਿਆ ਕਿ ਟੈਸਟ ਪੌਜ਼ਿਟਿਵ ਆਇਆ ਹੈ। ਮੈਨੂੰ ਕੋਵਿਡ 19 ਪੌਜ਼ਿਟਿਵ ਮਰੀਜ਼ਾਂ ਲਈ ਆਈਸੋਲੇਸ਼ਨ ਆਈਸੀਯੂ ਵਾਰਡ 'ਚ ਰੱਖਿਆ ਗਿਆ ਹੈ।

ਜ਼ੋਆ ਮੁੰਬਈ ਦੇ ਕੋਕਿਨਾਬੇਨ ਅੰਬਾਨੀ ਹਸਪਤਾਲ 'ਚ ਦਾਖ਼ਲ ਹੈ। ਇਸ ਤੋਂ ਪਹਿਲੇ ਦਿਨ 'ਚ ਉਸ ਦੀ ਭੈਣ ਸ਼ਜਾ ਮੋਰਾਨੀ ਦਾ ਕੋਵਿਡ 19 ਟੈਸਟ ਪੌਜ਼ਿਟਿਵ ਆਇਆ ਸੀ। ਸ਼ਜਾ ਨਾਨਵਟੀ ਹਸਪਤਾਲ 'ਚ ਦਾਖ਼ਲ ਹੈ।

Posted By: Susheel Khanna