ਨਵੀਂ ਦਿੱਲੀ, ਜੇਐੱਨਐੱਨ : ਹਰਿਆਣਾਵੀ ਦੀ ਕਵੀਨ ਸਪਨਾ ਚੌਧਰੀ ਹਮੇਸ਼ਾ ਹੀ ਆਪਣੇ ਅਲਗ ਅੰਦਾਜ਼ ਲਈ ਜਾਣੀ ਜਾਂਦੀ ਹੈ। ਸਪਨਾ ਆਪਣੇ ਡਾਂਸ ਤੇ ਗਾਣਿਆਂ ਦੇ ਚੱਲਦੇ ਤਾਂ ਫੈਨਜ਼ ਦੇ ਦਿਲਾਂ ’ਤੇ ਰਾਜ ਕਰਦੀ ਹੀ ਹੈ। ਉੱਥੇ ਹੀ ਉਨ੍ਹਾਂ ਦਾ ਦੇਸੀ ਅੰਦਾਜ਼ ਉਨ੍ਹਾਂ ਦੇ ਫੈਨਜ਼ ਨੂੰ ਹੋਰ ਕਰੀਬ ਲੈ ਲਿਆੳਂਦਾ ਹੈ। ਸਪਨਾ ਅੱਜ ਭਾਵ ਹੀ ਵੱਡੀ ਸਟਾਰ ਕਿਉਂ ਨਾ ਬਣ ਗਈ ਹੋਵੇ ਪਰ ਉਨ੍ਹਾਂ ਨੂੰ ਜ਼ਮੀਨ ਨਾਲ ਜੁੜ ਕੇ ਰਹਿਣਾ ਪਸੰਦ ਹੈ। ਇਸ ਦੌਰਾਨ ਸਪਨਾ ਦਾ ਇਕ ਵੀਡੀਓ ਸੋਸ਼ਲ ਮੀਡੀਆ ’ਤੇ ਜੰਮ ਕੇ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਨੂੰ ਦੇਖ ਕੇ ਫੈਨਜ਼ ਕਾਫੀ ਹੈਰਾਨ ਹਨ।ਸਪਨਾ ਚੌਧਰੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਕੁਝ ਦੇਰ ਪਹਿਲਾਂ ਇਕ ਵੀਡੀਓ ਪੋਸਟ ਕੀਤਾ ਹੈ। ਇਸ ਵੀਡੀਓ ’ਚ ਉਹ ਟੀਵੀ ’ਤੇ ਆਪਣੇ ਗਾਣੇ ਚੱਲਾ ਕੇ ਪੋਚਾ ਲਗਾਉਂਦੀ ਨਜ਼ਰ ਆ ਰਹੀ ਹੈ। ਉੱਥੇ ਹੀ ਉਨ੍ਹਾਂ ਦਾ ਕੋਈ ਵੀਡੀਓ ਬਣਦਾ ਨਜ਼ਰ ਆ ਰਿਹਾ ਹੈ। ਹਾਲਾਂਕਿ ਇਸ ਵੀਡੀਓ ’ਚ ਉਸ ਦਾ ਚਿਹਰਾ ਦਿਖਾਈ ਨਹੀਂ ਦੇ ਰਿਹਾ। ਕੋਲ ਹੀ ਬੈੱਡ ’ਤੇ ਬੈਠੇ ਬੇਟੇ ਦੇ ਪੈਰ ਵੀ ਦਿਖਾਈ ਦੇ ਰਹੇ ਹਨ। ਉੱਥੇ ਹੀ ਤੁਸੀਂ ਵੀਡੀਓ ’ਚ ਦੇਖ ਸਕਦੇ ਹੋ ਕਿ ਸਪਨਾ ਪੋਚਾ ਲਗਾਉਂਦੀ ਹੋਈ ਕੈਮਰੇ ਵੱਲ ਦੇਖ ਕੇ ਡਾਂਸ ਵੀ ਕਰਦੀ ਨਜ਼ਰ ਆ ਰਹੀ ਹੈ। ਇਸ ਵੀਡੀਓ ਨੂੰ ਪੋਸਟ ਕਰਦੇ ਹੋਏ ਸਪਨਾ ਨੇ ਕੈਪਸ਼ਨ ’ਚ ਲਿਖਿਆ, ‘ਕਦੇ-ਕਦੇ ਤੁਹਾਨੂੰ ਆਪਣੀ ਕੰਪਨੀ enjoy ਕਰਨ ਲਈ ਕੁਝ ਸਮਾਂ ਚਾਹੀਦਾ ਹੁੰਦਾ ਹੈ।’

Posted By: Rajnish Kaur