ਨਈ ਦੁਨੀਆ, ਨਵੀ ਦਿੱਲੀ : ਦਿੱਲੀ ਵਿਚ ਕਾਨੂੰਨ ਅਤੇ ਵਿਵਸਥਾ ਦੀ ਸਥਿਤੀ ਇਸ ਹਫ਼ਤੇ ਬੁਰੀ ਤਰ੍ਹਾਂ ਖ਼ਰਾਬ ਹੋ ਗਈ ਹੈ। ਕਈ ਬਾਲੀਵੁੱਡ ਹਸਤੀਆਂ ਨੇ ਟਵਿੱਟਰ 'ਤੇ ਦਿੱਲੀ ਵਿਚ ਹਿੰਸਾ ਦੀ ਨਿੰਦਾ ਅਤੇ ਸ਼ਾਂਤੀ ਦੀ ਅਪੀਲ ਕੀਤੀ। ਗਾਇਕ ਸੋਨਾ ਮੋਹਾਪਾਤਰਾ ਅਤੇ ਰੇਖਾ ਭਾਰਦਵਾਜ ਨੇ ਸਥਿਤੀ ਨੂੰ ਨਿਰਾਸ਼ਾਜਨਕ ਦੱਸਿਆ। ਸ਼ਰੂਤੀ ਸੇਠ ਨੇ ਸ਼ਰਾਰਤੀ ਅਨਸਰਾਂ ਨੂੰ ਕਿਹਾ,' ਮੇਰੇ ਦੇਸ਼ ਨੂੰ ਸਾੜਨਾ ਬੰਦ ਕਰੋ।' ਇਥੇ ਦੇਖੋ ਫਿਲਮ ਅਤੇ ਟੈਲੀਵੀਜ਼ਨ ਇੰਡਸਟਰੀ ਨੇ ਦਿੱਲੀ ਵਿਚ ਤਣਾਅਪੂਰਨ ਕਾਨੂੰਨ ਵਿਵਸਥਾ 'ਤੇ ਕਿਵੇਂ ਪ੍ਰਤੀਕਿਰਿਆ ਦਿੱਤੀ।


ਗਾਇਕ ਸੋਨਾ ਮੋਹਪਾਤਰਾ ਨੇ ਇਸ ਸਥਿਤੀ ਨੂੰ ਦੁਖਦਾਈ ਦੱਸਿਆ ਅਤੇ ਕਿਹਾ ਕਿ ਅਸੀਂ ਇਹ ਕਦੇ ਨਹੀਂ ਚਾਹੁੰਦੇ ਸੀ।

ਇਸ ਨੂੰ ਨਿਰਾਸ਼ਾਜਨਕ ਦੱਸਦੇ ਹੋਏ ਗਾਇਕ ਰੇਖਾ ਭਾਰਦਵਾਜ ਨੇ ਵੀ ਟਵੀਟ ਕੀਤਾ,' ਸੰਘਰਸ਼ ਹੈ, ਮੇਰੇ ਅੰਦਰ ਭਰਮ ਹੈ, ਮੈਂ ਲਗਾਤਾਰ ਸ਼ਾਂਤੀ ਲਈ ਪ੍ਰਾਰਥਨਾ ਕਰ ਰਹੀ ਹਾਂ। ਸ਼ਰਾਰਤੀ ਅਨਸਰਾਂ ਦੇ ਦਿਲਾਂ ਵਿਚ ਗਿਆਨ, ਸ਼ਾਂਤੀ, ਦਿਆਲਤਾ ਲਿਆਉਣ ਲਈ ਕੋਈ ਦੈਵੀ ਚਮਤਕਾਰ ਲਈ ਪ੍ਰਾਰਥਨਾ ਕਰ ਰਹੀ ਹਾਂ...ਇਕ ਹੀ ਸਮੇਂ ਵਿਚ ਸਿਰਫ਼ ਦਰਦ ਹਿੰਸਾ ਪੀੜਤਾਂ ਦੀ ਖ਼ਬਰ ਪੜ੍ਹਨਾ ਨਿਰਾਸ਼ਾਜਨਕ ਹੈ।'


ਮੈਂਟਲਹੁਡ ਵਿਚ ਸੰਧਿਆ ਦਾ ਕਿਰਦਾਰ ਨਿਭਾ ਰਹੀ ਸ਼ਰੂਤੀ ਸੇਠ ਨੇ ਲਿਖਿਆ, 'ਮੇਰਾ ਦੇਸ਼ ਸਾੜਨਾ ਬੰਦ ਕਰੋ।'

ਅਨੁਰਾਗ ਕਸ਼ਯਪ ਨੇ ਲਿਖਿਆ ਹੈ ਕਿ ਏਨਾ ਤਾਂ ਅੱਜ ਸਾਫ ਹੈ ਕਿ ਪ੍ਰੋ ਸੀਏਏ ਦਾ ਮਤਲਬ ਐਂਟੀ ਮੁਸਲਿਮ ਹੈ ਬਸ ਹੋਰ ਕੁਝ ਨਹੀਂ।


ਜਾਵੇਦ ਅਖ਼ਤਰ ਨੇ ਲਿਖਿਆ,'ਦਿੱਲੀ ਵਿਚ ਹਿੰਸਾ ਦੇ ਪੱਧਰ ਨੂੰ ਵਧਾਇਆ ਜਾ ਰਿਹਾ ਹੈ। ਸਾਰੇ ਕਪਿਲ ਮਿਸ਼ਰਾ ਨੂੰ ਬੇਪਰਦਾ ਕੀਤਾ ਜਾ ਰਿਹਾ ਹੈ। ਇਕ ਔਸਤ ਦਿੱਲੀ ਵਾਸੀ ਨੂੰ ਇਹ ਸਮਝਾਉਣ ਲਈ ਮਾਹੌਲ ਬਣਾਇਆ ਜਾ ਰਿਹਾ ਹੈ ਕਿ ਇਹ ਸਭ ਸੀਏਏ ਦੇ ਵਿਰੋਧ ਕਾਰਨ ਹੈ ਅਤੇ ਕੁਝ ਦਿਨਾਂ ਵਿਚ ਦਿੱਲੀ ਪੁਲਿਸ 'ਆਖਰੀ ਹੱਲ' ਤਲਾਸ਼ੇਗੀ।


ਈਸ਼ਾ ਗੁਪਤਾ ਨੇ ਟਵੀਟ ਕਰ ਪੁੱਛਿਆ ਕਿ ਇਹ ਸੀਰੀਆ ਹੈ ਦਿੱਲੀ। ਉਨ੍ਹਾਂ ਲਿਖਿਆ,'ਸੀਰੀਆ? ਦਿੱਲੀ? ਸਿਰਫ਼ ਹਿੰਸਕ ਕਾਰਜ ਕਰਨ ਵਾਲੇ ਹਿੰਸਕ ਲੋਕ ਅੱਧੇ ਗਿਆਨ ਤੋਂ ਬਿਨਾ ਵੀ ਇਸ ਗੱਲ ਬਾਰੇ ਵਿਚ ਜਾਣਦੇ ਹਨ ਕਿ ਉਹ ਮੇਰੇ ਸ਼ਹਿਰ, ਮੇਰੇ ਘਰ ਨੂੰ ਅਸੁਰੱਖਿਤ ਬਣਾਉਣ ਲਈ ਕੀ ਕਰ ਰਹੇ ਹਨ।'

Posted By: Tejinder Thind