ਨਵੀਂ ਦਿੱਲੀ, ਜੇਐੱਨਐੱਨ : ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈੱਟੀ (Shilpa Shetty) ਦੇ ਨਾਮੀ Businessman ਪਤੀ ਰਾਜ ਕੁੰਦਰਾ ਇਨ੍ਹਾਂ ਦਿਨਾਂ ’ਚ ਸਲਾਖਾਂ ਦੇ ਪਿੱਛੇ ਕੈਦ ਹਨ। ਰਾਜ ਨੂੰ ਹਾਲ ਹੀ ’ਚ ਮੁੰਬਈ ਕਰਾਈਮ ਬ੍ਰਾਂਚ ਨੇ ਗਿ੍ਰਫਤਾਰ ਕੀਤਾ ਹੈ ਜਿਸ ਤੋਂ ਬਾਅਦ ਉਨ੍ਹਾਂ ਨੂੰ 23 ਜੁਲਾਈ ਭਾਵ ਕੱਲ੍ਹ ਤਕ ਲਈ Police custody ’ਚ ਭੇਜ ਦਿੱਤਾ ਗਿਆ ਹੈ। ਰਾਜ ਨੂੰ Crime branch ਨੇ ਅਸ਼ਲੀਲ ਫਿਲਮਾਂ ਬਣਾਉਣ ਤੇ ਉਨ੍ਹਾਂ ਨੂੰ ਕੁਝ ਐਪਸ ’ਤੇ ਦਿਖਾਉਣ ਦੇ ਮਾਮਲੇ ’ਚ ਗਿ੍ਰਫਤਾਰ ਕੀਤਾ ਗਿਆ ਹੈ।

ਰਾਜ ਦੀ ਗਿ੍ਰਫਤਾਰੀ ਤੋਂ ਬਾਅਦ ਸ਼ਿਪਲਾ ਨੂੰ ਵੀ ਸੋਸ਼ਲ ਮੀਡੀਆ ’ਤੇ ਕਾਫੀ ਟਰੋਲ ਕੀਤਾ ਜਾ ਰਿਹਾ ਹੈ। ਹਾਲਾਂਕਿ ਕੁਝ ਲੋਕ ਉਨ੍ਹਾਂ ਨੂੰ ਹਿੰਮਤ ਦੇ ਰਹੇ ਹਨ ਤਾਂ ਉੱਥੇ ਹੀ ਕੁਝ ਇਹ ਕਹਿੰਦੇ ਹੋਏ ਸਵਾਲ ਖੜ੍ਹੇ ਕਰ ਰਹੇ ਹਨ ਕਿ ਰਾਜ ਇਹ ਕੰਮ ਕਰਦੇ ਹਨ ਕੀ ਸ਼ਿਲਪਾ ਨੂੰ ਪਤਾ ਸੀ? ਫਿਲਹਾਲ, ਰਾਜ ਦੀ ਗਿ੍ਰਫਤਾਰੀ ਤੋਂ ਬਾਅਦ ਇਹ ਖ਼ਬਰ ਵੀ ਆਈ ਕਿ ਸ਼ਿਲਪਾ ਨੇ ‘ਸੁਪਰ ਡਾਂਸਰ ਚੈਪਟਰ 4’ ਦੀ ਸ਼ੂਟਿੰਗ ’ਤੇ ਆਉਣ ਲਈ ਮਨਾ ਕਰ ਦਿੱਤਾ ਗਿਆ ਹੈ ਜਿਸ ਤੋਂ ਬਾਅਦ ਫਿਲਮੀ ਅਦਾਕਾਰਾ ਕਰਿਸ਼ਮਾ ਕਪੂਰ ਉਨ੍ਹਾਂ ਨੂੰ replace ਕਰੇਗੀ ਪਰ ਹੁਣ ਇਸ ਖ਼ਬਰ ਨੂੰ ਲੈ ਕੇ ਨਵਾਂ ਅਪਡੇਟ ਸਾਹਮਣੇ ਆ ਰਿਹਾ ਹੈ।

Times of India ਦੀ ਖ਼ਬਰ ਮੁਤਾਬਕ ਕਰਿਸ਼ਮਾ, ਸ਼ਿਲਪਾ ਨੂੰ replace ਨਹੀਂ ਕਰੇਗੀ ਉਹ ਸਿਰਫ਼ ਇਕ ਐਪੀਸੋਡ ’ਚ ਗੈਸਟ ਬਣ ਕੇ ਆਵੇਗੀ। ਕਰਿਸ਼ਮਾ ਦੇ ਕਿਸੇ ਕਰੀਬੀ ਨੇ ਵੈੱਬਸਾਈਟ ਨੂੰ ਦੱਸਿਆ, ‘ਅਦਾਕਾਰਾ ਸ਼ੋਅ ਨਹੀਂ ਕਰ ਰਹੀ ਹੈ। ਉਹ ਸਿਰਫ਼ ਇਕ ਐਪੀਸੋਡ ’ਚ ਬਤੌਰ ਮਹਿਮਾਨ ਨਜ਼ਰ ਆਵੇਗੀ।’ ਦੱਸਣਯੋਗ ਹੈ ਕਿ ਸੋਨੀ ਟੀਵੀ ਨੇ ਆਪਣੇ ਆਧਿਕਾਰਤ ਇੰਸਟਗ੍ਰਾਮ ਅਕਾਊਂਟ ਅਪਕਮਿੰਗ ਪ੍ਰੋਗਰਾਮ ਦਾ ਇਕ ਛੋਟਾ ਜਿਹਾ ਪ੍ਰੋਮੋ ਵੀ ਸ਼ੇਅਰ ਕਰ ਦਿੱਤਾ ਹੈ ਜਿਸ ’ਚ ਕਰਿਸ਼ਮਾ ਕਪੂਰ, ਜੱਜ ਗੀਤਾ ਕਪੂਰ ਤੇ ਅਨੁਰਾਗ ਬਾਸੂ ਨਾਲ ਸ਼ਿਲਪਾ ਸ਼ੈੱਟੀ ਵਾਲੀ ਕੁਰਸੀ ’ਤੇ ਬੈਠੀ ਨਜ਼ਰ ਆ ਰਹੀ ਹੈ। ਵੀਡੀਓ ’ਚ ਦਿਖਾਈ ਦੇ ਰਿਹਾ ਹੈ ਕਿ ਬੱਚਿਆਂ ਦਾ ਡਾਂਸ ਦੇਖ ਕੇ ਕਰਿਸ਼ਮਾ ਬਹੁਤ ਖੁਸ਼ ਤੇ ਭਾਵੁਕ ਹੋ ਰਹੀ ਹੈ।

Posted By: Rajnish Kaur