ਨਵੀਂ ਦਿੱਲੀ, ਜੇਐੱਨਐੱਨ : ਸੋਨੂੰ ਸੂਦ ਇਨ੍ਹੀਂ ਦਿਨੀਂ ਸੁਰਖੀਆਂ ਵਿੱਚ ਹੈ। ਇਨਕਮ ਟੈਕਸ ਵਿਭਾਗ ਨੇ ਹਾਲ ਹੀ ਵਿੱਚ ਉਸਦੇ ਘਰ ਅਤੇ ਦਫਤਰ ਵਿੱਚ ਇੱਕ ਸਰਵੇਖਣ ਕੀਤਾ ਸੀ। ਇਸ ਤੋਂ ਪਹਿਲਾਂ ਸੋਨੂੰ ਸੂਦ 'ਆਮ ਆਦਮੀ ਪਾਰਟੀ' ਦੇ ਇੱਕ ਸਮਾਗਮ ਵਿੱਚ ਨਜ਼ਰ ਆਏ ਸਨ। ਉਦੋਂ ਤੋਂ ਸੋਸ਼ਲ ਮੀਡੀਆ 'ਤੇ ਅਜਿਹੀ ਚਰਚਾ ਹੈ ਕਿ ਉਹ ਛੇਤੀ ਹੀ ਰਾਜਨੀਤੀ ਵਿੱਚ ਪ੍ਰਵੇਸ਼ ਕਰਨ ਜਾ ਰਹੇ ਹਨ। ਹੁਣ ਸੋਨੂੰ ਸੂਦ ਨੇ ਰਾਜਨੀਤੀ ਵਿੱਚ ਆਉਣ ਬਾਰੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ।

English website spotboy ਦੀ ਖ਼ਬਰ ਦੇ ਅਨੁਸਾਰ ਸੋਨੂੰ ਸੂਦ ਨੇ ਸਿਆਸਤ 'ਚ ਜਾਣ ਦੀਆਂ ਖ਼ਬਰਾਂ ਨੂੰ ਖ਼ਾਰਿਜ ਕੀਤਾ। ਨਾਲ ਹੀ ਕਿਹਾ ਹੈ ਕਿ ਸਿਆਸਤ ਉਨ੍ਹਾਂ ਲਈ ਨਹੀਂ ਹੈ। ਉਨ੍ਹਾਂ ਦਾ ਮੰਨਣਾ ਹੈ ਹੈ ਕਿ ਰਾਜਨੇਤਾ ਬਣੇ ਬਿਨਾਂ ਹੀ ਉਨ੍ਹਾਂ ਕੋਲ ਜ਼ਿਆਦਾ ਆਜ਼ਾਦੀ ਹੈ। ਸੋਨੂੰ ਸੂਦ ਨੇ ਕਿਹਾ, 'ਮੈਨੂੰ ਨਹੀਂ ਲਗਦਾ ਕਿ ਮੈਂ ਖ਼ੁਦ ਨੂੰ ਰਾਜਨੀਤੀ 'ਚ ਦੇਖਦਾ ਹਾਂ। ਲੋਕ ਕਹਿੰਦੇ ਹਨ ਕਿ ਇਹ ਮੈਨੂੰ ਹੋਰ ਤਾਕਤ ਤੇ ਸ਼ਕਤੀ ਦੇਵੇ ਜੋ ਮੈਂ ਕੰਮ ਕਰ ਰਿਹਾ ਹਾਂ ਪਰ ਮੈਂ ਇਸ ਨੂੰ ਦੂਜੀ ਤਰ੍ਹਾਂ ਨਾਲ ਦੇਖਦਾ ਹਾਂ।'

ਸੋਨੂੰ ਸੂਦ ਨੇ ਅੱਗੇ ਕਿਹਾ, 'ਜੇ ਮੈਂ ਸਿਆਸਤ 'ਚ ਜਾਂਦਾ ਹਾਂ ਤਾਂ ਮੈਨੂੰ ਕਿਸੇ ਨੂੰ ਵੀ ਫੋਨ ਕਰਨ ਤੋਂ ਪਹਿਲਾਂ ਦੋ-ਤਿੰਨ ਵਾਰ ਸੋਚਨਾ ਪਵੇਗਾ। ਮੈਨੂੰ ਬਹੁਤ ਸਾਵਧਾਨ ਰਹਿਣਾ ਪਵੇਗਾ ਕਿ ਮੈਂ ਆਪਣੇ ਰਾਜਨੀਤਕ ਦਲ ਦੇ ਦਿਸ਼ਾ-ਨਿਰਦੇਸ਼ਾਂ ਦੀ ਉਲੰਘਨਾ ਨਾ ਕਰਾਂ। ਅਜੇ ਮੈਂ ਕਿਸੇ ਨੂੰ ਵੀ ਕਾਲ ਕਰ ਸਕਦਾ ਹਾਂ। ਮੈਂ ਰਾਜਨੀਤੀ ਦੇ ਬਿਨਾਂ ਕਿਸੇ ਵੀ ਸਥਾਨ 'ਚ ਜਾ ਸਕਦਾ ਹਾਂ। ਇਸ ਲਈ ਸਿਆਸਤ ਮੇਰੇ ਲਈ ਨਹੀਂ ਹੈ।' ਸੋਨੂੰ ਸੂਦ ਤੋਂ ਪੁੱਛਿਆ ਗਿਆ ਕਿ ਜੇਕਰ ਉਨ੍ਹਾਂ ਨੂੰ ਅਗਲਾ ਪ੍ਰਧਾਨ ਮੰਤਰੀ ਬਣਨ ਦਾ ਮੌਕਾ ਮਿਲਦਾ ਹੈ, ਤਾਂ ਕੀ ਉਹ ਫਿਰ ਵੀ ਰਾਜਨੀਤੀ ਵਿੱਚ ਸ਼ਾਮਲ ਨਹੀਂ ਹੋਣਗੇ?

ਇਸ ਸਵਾਲ 'ਤੇ ਹੱਸਦੇ ਹੋਏ, ਅਦਾਕਾਰ ਨੇ ਕਿਹਾ, 'ਇਹ ਦੂਰ ਦੀ ਸੰਭਾਵਨਾ ਵੀ ਨਹੀਂ ਹੈ। ਦੇਸ਼ ਚਲਾਉਣਾ ਇੱਕ ਵੱਡੀ ਜ਼ਿੰਮੇਵਾਰੀ ਹੈ। ਮੈਂ ਇਸ ਲਈ ਆਪਣੇ ਆਪ ਨੂੰ ਨਹੀਂ ਦੇਖਦਾ। ਮੈਂ ਚੀਫ ਕਮਾਂਡਿੰਗ ਅਫਸਰ ਨਾਲੋਂ ਆਪਣੇ ਦੇਸ਼ ਨੂੰ ਬਿਹਤਰ ਬਣਾਉਣ ਦੀ ਲੜਾਈ ਵਿੱਚ ਸਿਪਾਹੀ ਹੋਣਾ ਪਸੰਦ ਕਰਾਂਗਾ. ਤੁਹਾਨੂੰ ਦੱਸ ਦੇਈਏ ਕਿ ਇਨਕਮ ਟੈਕਸ ਵਿਭਾਗ ਨੇ ਟੈਕਸ ਚੋਰੀ ਦੇ ਲਈ ਸੋਨੂੰ ਸੂਦ ਦੇ ਖਿਲਾਫ 15 ਸਤੰਬਰ ਨੂੰ ਸਰਵੇਖਣ ਸ਼ੁਰੂ ਕੀਤਾ ਸੀ, ਜੋ ਚਾਰ ਦਿਨ ਤੱਕ ਜਾਰੀ ਰਿਹਾ।

Posted By: Rajnish Kaur