ਨਵੀਂ ਦਿੱਲੀ, ਜੇਐੱਨਐੱਨ : ਸ਼ਾਹਰੁਖ ਖ਼ਾਨ ਜਲਦ ਫਿਲਮ ਨਿਰਦੇਸ਼ਕ ਏਟਲੀ ਦੀ ਸ਼ੂਟਿੰਗ ਕਰਨ ਵਾਲੇ ਹਨ। ਇਸ ਫਿਲਮ ’ਚ ਉਹ ਦੱਖਣ ਦੀ Famous Heroine Nayanthara ਨਾਲ ਰੋਮਾਂਸ ਕਰਦੇ ਨਜ਼ਰ ਆਉਣਗੇ। ਸ਼ਾਹਰੁਖ ਖ਼ਾਨ ਇਸ ਫਿਲਮ ’ਚ ਡਬਲ ਰੋਲ ’ਚ ਨਜ਼ਰ ਆਉਣਗੇ। ਖ਼ਾਸ ਗੱਲ ਇਹ ਹੈ ਕਿ ਸ਼ਾਹਰੁਖ ਖ਼ਾਨ ਨਾਲ Nayanthara 21 ਸਾਲ ਛੋਟੀ ਹੈ। ਸ਼ਾਹਰੁਖ ਖ਼ਾਨ ਦੀ ਉਮਰ 55 ਸਾਲ ਹੈ। ਉੱਥੇ ਹੀ Nayanthara ਦੀ ਉਮਰ 34 ਸਾਲ ਹੈ।

Nayanthara ਨੇ ਦੱਖਣੀ ਦੀਆਂ ਕਈ ਫਿਲਮਾਂ ’ਚ ਕੰਮ ਕੀਤਾ ਹੈ। ਉਹ ਜਲਦ ਸ਼ਾਹਰੁਖ ਖ਼ਾਨ ਦੇ ਨਾਲ ਫਿਲਮ ’ਚ ਨਜ਼ਰ ਆਵੇਗੀ। ਪਿੰਕਵਿਲਾ ਦੀਆਂ ਖ਼ਬਰਾਂ ਅਨੁਸਾਰ ਏਟਲੀ ਤੇ ਸ਼ਾਹਰੁਖ ਖ਼ਾਨ Nayanthara ਨਾਲ ਗੱਲਬਾਤ ਕਰ ਰਹੇ ਤੇ ਹੁਣ ਚੀਜਾਂ ਤੈਅ ਹੋ ਗਈਆਂ ਹਨ।

Nayanthara ਨੇ ਫਿਲਮ ਦੇ ਲਈ ਹਾਂ ਕਹਿ ਦਿੱਤਾ ਹੈ। ਇਹ ਇਕ action thriller ਫਿਲਮ ਹੋਵੇਗੀ। ਫਿਲਮ ਨਾਲ ਜੁੜੇ ਪੇਪਰ ਵਰਕ ਹੋਣੇ ਬਾਕੀ ਹਨ। ਇਹ ਫਿਲਮ ਪੂਰੇ ਭਾਰਤ ’ਚ ਰਿਲੀਜ਼ ਹੋਵੇਗੀ। ਨਿਰਮਾਤਾ ਫਿਲਮ ਲਈ ਕੋਈ ਕਸਰ ਨਹੀਂ ਛੱਡਣਾ ਚਾਹੁੰਦੇ। ਇਹ ਇਕ ਕਮਰਸ਼ੀਅਲ ਫਿਲਮ ਹੋਵੇਗੀ ਤੇ ਲੋਕ ਸ਼ਾਹਰੁਖ ਖ਼ਾਨ ਨੂੰ ਇਸ ਰੋਲ ’ਚ ਦੇਖਣ ਲਈ ਬੇਤਾਬ ਹਨ।

Posted By: Rajnish Kaur