ਨਵੀਂ ਦਿੱਲੀ, ਜੇਐੱਨਐੱਨ : ਫ਼ਿਲਮ ਡਾਇਰੈਕਟਰ ਅਨੁਰਾਗ ਕਸ਼ਯਪ (Film director Anurag Kashya) 'ਤੇ ਜਨਸੀ ਸੋਸ਼ਣ ਦਾ ਦੋਸ਼ ਲਗਾਉਣ ਵਾਲੀ ਅਦਾਕਾਰਾ Payal Ghosh ਇਕ ਵਾਰ ਫਿਰ ਚਰਾ 'ਚ ਆ ਗਈ ਹੈ। ਹਾਲ ਹੀ 'ਚ Payal Ghosh 'ਤੇ ਕੁਝ ਲੋਕਾਂ ਨੇ ਅਟੈਕ ਕੀਤਾ ਹੈ ਜਿਸ ਤੋਂ ਬਾਅਦ ਉਨ੍ਹਾਂ ਸੱਟਾਂ ਵੀ ਲੱਗੀਆਂ ਹਨ। ਖ਼ੁਦ Payal Ghosh ਨੇ ਇਸ ਬਾਰੇ ਜਾਣਕਾਰੀ ਦਿੱਤੀ ਹੈ ਤੇ ਪੂਰੇ ਹਾਦਸੇ ਬਾਰੇ ਦੱਸਿਆ ਹੈ। Payal Ghosh ਦਾ ਇਕ ਵੀਡੀਓ ਉਨ੍ਹਾਂ ਨੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀ ਹੈ ਜਿਸ 'ਚ Payal Ghosh ਆਪਣੇ ਉੱਤਰ ਹੋਏ ਅਟੈਕ ਬਾਰੇ ਦੱਸ ਰਹੀ ਹੈ। ਇਸ ਹਾਦਸੇ ਤੋਂ Payal ਕਿੰਨੀ ਡਰੀ ਹੋਈ ਹੈ ਇਹ ਉਨ੍ਹਾਂ ਦੀ ਆਵਾਜ਼ ਤੋਂ ਹੀ ਪਤਾ ਲੱਗ ਰਿਹਾ ਹੈ।

ਵੀਡੀਓ 'ਚ ਪਾਇਲ ਕਹਿੰਦੀ ਹੈ, 'ਹੈਲੋ ਮੈਂ Payal Ghosh ... ਕੱਲ੍ਹ ਮੈਂ ਕੁਝ ਦਵਾਈਆਂ ਖਰੀਦਣ ਆਪਣੇ ਘਰ ਤੋਂ ਬਾਹਰ ਗਈ ਸੀ ਜਦੋਂ ਮੈਂ ਆਪਣੀ ਕਾਰ ਦੀ ਡਾਇਰਵਰ ਸੀਟ 'ਤੇ ਬੈਠ ਰਹੀ ਸੀ ਤਾਂ ਉਦੋਂ ਕੁਝ ਲੋਕ ਆਏ ਤੇ ਉਨ੍ਹਾਂ ਨੇ ਮੇਰੇ 'ਤੇ ਹਮਲਾ ਕਰ ਕੀਤਾ। ਉਨ੍ਹਾਂ ਦੇ ਹੱਥਾਂ 'ਚ ਇਕ ਬੋਤਲ ਸੀ, ਮੈਨੂੰ ਨਹੀਂ ਪਤਾ ਕਿ ਉਸ ਬੋਤਲ 'ਚ ਕੀ ਸੀ ਪਰ ਮੈਨੂੰ ਸ਼ੱਕ ਹੈ ਕਿ ਉਸ 'ਚ ਤੇਜ਼ਾਬ ਸੀ। ਉਨ੍ਹਾਂ ਨੇ ਮੈਨੂੰ ਰਾੜ ਨਾਲ ਮਾਰਨ ਦੀ ਕੋਸ਼ਿਸ਼ ਵੀ ਕੀਤੀ, ਮੈਂ ਉੱਥੋਂ ਭੱਜਣ ਦੀ ਵੀ ਕੋਸ਼ਿਸ਼ ਕੀਤੀ, ਮੈਂ ਚੀਕ ਮਰੀ ਤਾਂ ਰੌਡ ਮੇਰੇ ਉਲਟੇ ਹੱਥ 'ਤੇ ਲੱਗ ਗਈ ਜਿਸ ਨਾਲ ਮੇਰੇ ਹੱਥ 'ਤੇ ਸੱਟ ਲੱਗ ਗਈ ਹੈ। ਸ਼ਾਇਦ ਅੱਜ ਮੈਂ ਪੁਲਿਸ ਸਟੇਸ਼ਨ ਜਾਵਾਂ ਤੇ ਐੱਫਆਈਆਰ ਦਰਜ ਕਰਵਾਂਗੀ।

Posted By: Rajnish Kaur