ਨਵੀਂ ਦਿੱਲੀ, ਜੇਐੱਨਐੱਨ : ਬਾਲੀਵੁੱਡ ਦੀ ਖੂਬਸੂਰਤ ਅਦਾਕਾਰਾ ਕੰਗਨਾ ਰਣੌਤ ਇਨ੍ਹਾਂ ਦਿਨਾਂ ’ਚ ਆਪਣੀਆਂ ਕਈ ਫਿਲਮਾਂ ਨੂੰ ਲੈ ਕੇ ਚਰਚਾ ’ਚ ਹੈ। ਇਸ ਸਾਲ ਉਨ੍ਹਾਂ ਦੀਆਂ ਕਈ ਫਿਲਮਾਂ ਸਿਨੇਮਾ ਘਰਾਂ ’ਚ ਰਿਲੀਜ਼ ਹੋਣਗੀਆਂ। ਕੰਗਨਾ ਰਣੌਤ ਆਪਣੀ ਫਿਲਮ ‘ਤੇਜਸ’ ਨੂੰ ਲੈ ਕੇ ਵੀ ਕਾਫੀ ਸੁਰਖੀਆਂ ’ਚ ਹੈ। ਇਸ ਫਿਲਮ ’ਚ ਉਹ ਭਾਰਤੀ ਹਵਾਈ ਫ਼ੌਜ ਅਫ਼ਸਰ ਦਾ ਕਿਰਦਾਰ ਨਿਭਾਉਣ ਵਾਲੀ ਹੈ।


ਇਸ ਫਿਲਮ ਨੂੰ ਲੈ ਕੇ ਕੰਗਨਾ ਰਣੌਤ ਸਮੇਂ-ਸਮੇਂ ’ਤੇ ਫੈਨਜ਼ ਨੂੰ ਜਾਣਕਾਰੀ ਦਿੰਦੀ ਰਹਿੰਦੀ ਹੈ। ਹੁਣ ਉਨ੍ਹਾਂ ਨੇ ਫਿਲਮ ਤੇਜਸ ’ਚ ਆਪਣੇ ਕਿਰਦਾਰ ਨੂੰ ਲੈ ਕੇ ਵੱਡਾ ਖੁਲਾਸਾ ਕੀਤਾ ਹੈ। ਉਨ੍ਹਾਂ ਨੇ ਦੱਸਿਆ ਹੈ ਕਿ ਉਹ ਫਿਲਮ ’ਚ ਸਿੱਖ ਭਾਰਤੀ ਹਵਾਈ ਫ਼ੌਜ ਅਫ਼ਸਰ ਦਾ ਕਿਰਦਾਰ ਨਿਭਾਉਣ ਵਾਲੀ ਹੈ। ਇਸ ਗੱਲ ਦੀ ਜਾਣਕਾਰੀ ਕੰਗਨਾ ਰਣੌਤ ਨੇ ਖੁਦ ਸੋਸ਼ਲ ਮੀਡੀਆ ਦੇ ਰਾਹੀਂ ਦਿੱਤੀ ਹੈ। ਉਨ੍ਹਾਂ ਨੇ ਆਪਣੇ ਅਧਿਕਾਰਿਤ ਟਵਿੱਟਰ ਅਕਾਊਂਟ ’ਤੇ ਆਪਣੀ ਤੇਜਸ ਫਿਲਮ ’ਚ ਆਪਣੀ ਵਰਦੀ ਦੀ ਤਸਵੀਰ ਸਾਂਝੀ ਕੀਤੀ ਹੈ। ਇਸ ਵਰਦੀ ’ਤੇ ਲਿਖਿਆ ਹੈ ‘ਤੇਜਸ ਗਿੱਲ’ ਹੈ।


ਕੰਗਨਾ ਰਣੌਤ ਨੇ ਵਰਦੀ ਦੀ ਵਰਦੀ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਫੈਨਜ਼ ਨੂੰ ਫਿਲਮ ਤੇਜਸ ’ਚ ਆਪਣੇ ਕਿਰਦਾਰ ਦੇ ਬਾਰੇ ਦੱਸਿਆ ਹੈ। ਉਨ੍ਹਾਂ ਨੇ ਆਪਣੇ ਟਵੀਟ ’ਚ ਲਿਖਿਆ, ‘ਤੇਜਸ ’ਚ ਇਕ ਸਿੱਖ ਫ਼ੌਜੀ ਦੀ ਭੂਮਿਕਾ ਨਿਭਾ ਰਹੀ ਹਾਂ। ਮੈਨੂੰ ਕਦੇ ਨਹੀਂ ਪਤਾ ਲੱਗਾ ਕਿ ਮੈਨੂੰ ਕਦੇ ਆਪਣੀ ਵਰਦੀ ’ਤੇ ਆਪਣੇ ਕਿਰਦਾਰ ਦਾ ਪੂਰਾ ਨਾਂ ਪੜ੍ਹਨਾ ਪਵੇਗਾ। ਮੇਰੇ ਚਿਹਰੇ ’ਤੇ ਤੁਰੰਤ ਮੁਸਕਾਨ ਆ ਗਈ ਸੀ। ਸਾਡੇ ਕੋਲ ਪਿਆਰ ਨੂੰ ਬਿਆਨ ਕਰਨ ਦਾ ਤਰੀਕਾ ਹੈ। ਬ੍ਰਹਿਮੰਡ ਸਾਨੂੰ ਜਿੰਨਾ ਸਮਝ ’ਚ ਆਉਂਦਾ ਹੈ ਉਸ ਤੋਂ ਜ਼ਿਆਦਾ ਤਰੀਕਿਆਂ ’ਚ ਬੋਲਦਾ ਹੈ।’


ਸੋਸ਼ਲ ਮੀਡੀਆ ’ਤੇ ਕੰਗਨਾ ਰਣੌਤ ਦਾ ਇਹ ਟਵੀਟ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਅਭਿਨੇਤਰੀ ਦੇ ਕਈ ਫੈਨਜ਼ ਤੇ ਤਮਾਮ ਸੋਸ਼ਲ ਮੀਡੀਆ ਯੂਜ਼ਰਜ਼ ਉਨ੍ਹਾਂ ਦੇ ਟਵੀਟ ਨੂੰ ਖੂਬ ਪਸੰਦ ਕਰ ਰਹੇ ਹਨ। ਨਾਲ ਹੀ ਕਮੇਂਟ ਕਰ ਕੇ ਆਪਣੀ ਪ੍ਰਤੀਕਿਰਿਆ ਵੀ ਦੇ ਰਹੇ ਹਨ। ਦੱਸਣਯੋਗ ਹੈ ਕਿ ਕੰਗਨਾ ਰਣੌਤ ਫਿਲਮ ਤੇਜਸ ਤੋਂ ਇਲਾਵਾ ਫਿਲਮ Thalaivi ’ਚ ਨਜ਼ਰ ਆਉਣ ਵਾਲੀ ਹੈ। ਹਾਲ ਹੀ ’ਚ ਉਨ੍ਹਾਂ ਨੇ ਇਸ ਫਿਲਮ ਦੀ ਰਿਲੀਜ਼ ਡੇਟ ਦਾ ਐਲਾਨ ਕੀਤਾ ਹੈ।

Thalaivi ਤਮਿਲ ਫਿਲਮ ਇੰਡਸਟਰੀ ਦੀ ਦਿੱਗਜ਼ ਅਦਾਕਾਰਾ ਤੇ ਵੱਡੀ ਰਾਜਨੇਤਾ ਜੈ ਲਲਿਤਾ ਦੀ ਬਾਇਓਪਿਕ ਹੈ। ਕੰਗਨਾ ਰਣੌਤ ਇਸ ’ਚ ਜੈ ਲਲਿਤਾ ਦੇ ਕਿਰਦਾਰ ’ਚ ਹੈ। ਇਹ ਫਿਲਮ 24 ਫਰਵਰੀ ਨੂੰ ਜੈ ਲਲਿਤਾ ਦੇ ਜਨਮ ਦਿਨ ’ਤੇ ਕੰਗਨਾ ਰਣੌਤ ਵੱਲੋਂ ਫਿਲਮ ਦਾ ਟੀਜ਼ਰ ਵੀ ਜਾਰੀ ਕੀਤਾ ਹੈ।

Posted By: Rajnish Kaur