ਨਵੀਂ ਦਿੱਲੀ, ਜੇਐੱਨਐੱਨ : ਦਿੱਗਜ ਕੋਰੀਓਗ੍ਰਾਫਰ ਸ਼ਿਵ ਸ਼ੰਕਰ ਦਾ 72 ਸਾਲ ਦੀ ਉਮਰ ਵਿਚ ਦੇਹਾਂਤ ਹੋ ਗਿਆ ਹੈ। ਸ਼ਿਵ ਸ਼ੰਕਰ ਕੁਝ ਸਮਾਂ ਪਹਿਲਾਂ ਕੋਰੋਨਾ ਵਾਇਰਸ ਤੋਂ ਇਨਫੈਕਟਿਡ ਹੋਏ ਸਨ, ਹਾਲਾਂਕਿ ਬਾਅਦ ਵਿਚ ਉਨ੍ਹਾਂ ਦਾ ਟੈਸਟ ਨੈਗੇਟਿਵ ਆਇਆ ਸੀ ਪਰ 28 ਨਵੰਬਰ ਦੀ ਰਾਤ ਨੂੰ ਉਹ ਆਖਰੀ ਸਾਹ ਲੈ ਕੇ ਇਸ ਦੁਨੀਆ ਨੂੰ ਸਦਾ ਲਈ ਅਲਵਿਦਾ ਕਹਿ ਗਏ।

ਸ਼ਿਵ ਸ਼ੰਕਰ ਦੀ ਮੌਤ ਤੋਂ ਬਾਅਦ ਬਾਲੀਵੁੱਡ ਅਦਾਕਾਰ ਸੋਨੂੰ ਸੂਦ ਨਾਲ-ਨਾਲ ਸਾਰੇ ਕਲਾਕਾਰਾਂ ਨੇ ਸ਼ਰਧਾਂਜਲੀ ਦਿੱਤੀ ਹੈ ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਦੱਸਣਯੋਗ ਹੈ ਕਿ ਸੋਨੂੰ ਸੂਦ ਸ਼ਿਵ ਸ਼ੰਕਰ ਦੇ ਇਲਾਜ 'ਚ ਮਦਦ ਕਰ ਰਹੇ ਸਨ। ਸੋਨੂੰ ਸੂਦ ਨੇ ਵੀ ਟਵਿਟਰ ਰਾਹੀਂ ਇਸ ਗੱਲ ਦੀ ਜਾਣਕਾਰੀ ਦਿੱਤੀ ਸੀ, ਉਹ ਸ਼ਿਵ ਸ਼ੰਕਰ ਦੇ ਪਰਿਵਾਰ ਦੇ ਸੰਪਰਕ ਵਿਚ ਹਨ।

ਨੈਸ਼ਨਲ ਫਿਲਮਫੇਅਰ ਐਵਾਰਡ ਜਿੱਤਿਆ

ਦੱਸਣਯੋਗ ਹੈ ਕਿ ਸ਼ਿਵ ਸ਼ੰਕਰ ਕੁਝ ਦਿਨ ਪਹਿਲਾਂ ਕੋਰੋਨਾ ਵਾਇਰਸ ਦੀ ਲਪੇਟ 'ਚ ਆਏ ਸਨ, ਜਿਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ। ਹਾਲਤ ਵਿਗੜਦੀ ਦੇਖ ਕੇ ਉਸ ਨੂੰ ਆਈਸੀਯੂ (intensive care unit) ਵਿਚ ਸ਼ਿਫਟ ਕਰ ਦਿੱਤਾ ਗਿਆ ਜਿੱਥੇ ਉਸ ਨੇ 28 ਨਵੰਬਰ ਦਿਨ ਐਤਵਾਰ ਨੂੰ ਆਖਰੀ ਸਾਹ ਲਿਆ। ਸ਼ਿਵ ਸ਼ੰਕਰ ਖਾਸ ਤੌਰ 'ਤੇ ਦੱਖਣੀ ਸਿਨੇਮਾ ਦੇ ਮਸ਼ਹੂਰ ਕੋਰੀਓਗ੍ਰਾਫਰ ਸਨ। ਸ਼ਿਵ ਸ਼ੰਕਰ ਨੇ ਜ਼ਿਆਦਾਤਰ ਤੇਲਗੂ ਅਤੇ ਤਾਮਿਲ ਫਿਲਮਾਂ ਵਿੱਚ ਆਪਣੀ ਕੋਰੀਓਗ੍ਰਾਫੀ ਦਿੱਤੀ ਹੈ। 800 ਫਿਲਮਾਂ 'ਚ ਸਿਤਾਰਿਆਂ ਨੂੰ ਨੱਚਣ ਵਾਲੇ ਸ਼ਿਵ ਸ਼ੰਕਰ ਨੇ ਐੱਸਐੱਸ. ਰਾਜਾਮੌਲੀ ਦੀ ਫਿਲਮ 'ਮਗਧੀਰਾ' ਦੇ ਗੀਤ 'ਧੀਰਾ-ਧੀਰਾ' ਲਈ ਕੋਰਿਓਗ੍ਰਾਫੀ ਲਈ ਨੈਸ਼ਨਲ ਫਿਲਮਫੇਅਰ ਐਵਾਰਡ ਵੀ ਜਿੱਤਿਆ ਹੈ।

ਸੈਲੇਬਸ ਨੇ ਸ਼ਰਧਾਂਜਲੀ ਦਿੱਤੀ

ਸ਼ਿਵ ਸ਼ੰਕਰ ਦੇ ਦੇਹਾਂਤ 'ਤੇ ਸੋਨੂੰ ਸੂਦ ਨੇ ਆਪਣੇ ਟਵਿੱਟਰ 'ਤੇ ਲਿਖਿਆ, 'ਸ਼ਿਵ ਸ਼ੰਕਰ ਮਾਸਟਰ ਜੀ ਦੇ ਦੇਹਾਂਤ ਦੀ ਖਬਰ ਸੁਣ ਕੇ ਦਿਲ ਟੁੱਟ ਗਿਆ। ਅਸੀਂ ਉਸ ਨੂੰ ਬਚਾਉਣ ਦੀ ਪੂਰੀ ਕੋਸ਼ਿਸ਼ ਕੀਤੀ, ਪਰ ਰੱਬ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਅਸੀਂ ਤੁਹਾਨੂੰ ਹਮੇਸ਼ਾ ਯਾਦ ਕਰਾਂਗੇ ਮਾਸਟਰ ਜੀ। ਪ੍ਰਮਾਤਮਾ ਉਨ੍ਹਾਂ ਦੇ ਪਰਿਵਾਰ ਨੂੰ ਇਸ ਦੁੱਖ ਨਾਲ ਲੜਨ ਦਾ ਬਲ ਬਖਸ਼ੇ। ਸਿਨੇਮਾ ਤੁਹਾਨੂੰ ਹਮੇਸ਼ਾ ਯਾਦ ਰੱਖੇਗਾ ਸਰ।

'ਬਾਹੂਬਲੀ' ਦੇ ਨਿਰਦੇਸ਼ਕ ਐੱਸਐੱਸ ਰਾਜਾਮੌਲੀ ਨੇ ਟਵੀਟ ਕੀਤਾ ਅਤੇ ਲਿਖਿਆ, 'ਇਹ ਜਾਣ ਕੇ ਬਹੁਤ ਦੁੱਖ ਹੋਇਆ ਕਿ ਮਾਸਟਰ ਗੁਰੂ ਸ਼ਿਵ ਸ਼ੰਕਰ ਇਸ ਦੁਨੀਆ ਵਿੱਚ ਨਹੀਂ ਰਹੇ। ਮਗਧੀਰ ਵਿੱਚ ਉਸਦੇ ਨਾਲ ਕੰਮ ਕਰਨਾ ਇੱਕ ਯਾਦਗਾਰ ਅਨੁਭਵ ਸੀ। ਰੱਬ ਉਸਦੀ ਆਤਮਾ ਨੂੰ ਸ਼ਾਂਤੀ ਦੇਵੇ।''

Posted By: Rajnish Kaur