ਨਵੀਂ ਦਿੱਲੀ : ਫ਼ਿਲਮ ਅਦਾਕਾਰ ਰਿਤਿਕ ਰੋਸ਼ਨ ਦੀ ਫ਼ਿਲਮ 'ਸੁਪਰ 30' ਦਾ ਟ੍ਰੇਲਰ ਜਾਰੀ ਕਰ ਦਿੱਤਾ ਗਿਆ ਹੈ। ਇਸ ਫ਼ਿਲਮ 'ਚ ਰਿਤਿਕ ਰੋਸ਼ਨ ਆਨੰਦ ਕੁਮਾਰ ਦੀ ਭੂਮਿਕਾ ਨਿਭਾ ਰਹੇ ਹਨ। ਫ਼ਿਲਮ ਦਾ ਟ੍ਰੇਲਰ ਆਉਂਦੇ ਹੀ ਸੋਸ਼ਲ ਮੀਡੀਆ 'ਤੇ ਉਹ ਵਾਇਰਲ ਹੋ ਗਿਆ ਹੈ । ਇਕ ਘੰਟੇ 'ਚ ਹੀ ਇਸ ਨੂੰ YouTube 'ਤੇ 5 ਲੱਖ ਤੋਂ ਜ਼ਿਆਦਾ ਲੋਕਾਂ ਨੇ ਦੇਖ ਲਿਆ ਹੈ।

ਫ਼ਿਲਮ ਅਦਾਕਾਰਾ ਆਲੀਆ ਭੱਟ ਨੇ ਇੰਸਟਾਗ੍ਰਾਮ 'ਤੇ ਫ਼ਿਲਮ ਦੇ ਟ੍ਰੇਲਰ ਨੂੰ ਹੱਥੋਂ ਹੱਥ ਲੈਂਦੇ ਹੋਏ ਰਿਤਿਕ ਰੋਸ਼ਨ ਦੇ ਅਕਾਊਂਟ 'ਤੇ ਲਿਖਿਆ ਹੈ ਕਿ ਉਨ੍ਹਾਂ ਨੂੰ ਫ਼ਿਲਮ ਦਾ ਟ੍ਰੇਲਰ 'ਸੁਪਰ' ਲੱਗਿਆ।


ਉੱਥੇ ਹੀ ਅਦਾਕਾਰਾ ਗੌਹਰ ਖ਼ਾਨ ਨੇ ਫ਼ਿਲਮ ਦਾ ਟ੍ਰੇਲਰ ਸੋਸ਼ਲ ਮੀਡੀਆ 'ਤੇ ਸਾਂਝਾ ਕਰਦੇ ਹੋਏ ਇਸ ਨੂੰ 'Wow' ਕਰਾਰ ਦਿੱਤਾ ਹੈ। ਉਨ੍ਹਾਂ ਨੇ ਇਸ ਨੂੰ ਸੋਸ਼ਲ ਮੀਡੀਆ 'ਤੇ ਸਾਂਝਾ ਕਰਦੇ ਹੋਏ ਲਿਖਿਆ ਹੈ, 'ਇਹ ਰਿਹਾ 'ਸੁਪਰ 30' ਦਾ ਟ੍ਰੇਲਰ, ਮੈਂ ਇਸ ਫ਼ਿਲਮ ਦਾ ਬਹੁਤ ਹੀ ਬੇਸਬਰੀ ਨਾਲ ਇੰਤਜ਼ਾਰ ਕਰ ਰਹੀ ਹਾਂ।'


ਯਸ਼ਰਾਜ ਫ਼ਿਲਮ ਦੀ ਕਾਸਟਿੰਗ ਡਾਇਰੈਕਟਰ ਸ਼ਾਨੂ ਸ਼ਰਮਾ ਨੇ ਵੀ ਇਸ ਫ਼ਿਲਮ ਦੇ ਟ੍ਰੇਲਰ ਪਸੰਦ ਕੀਤਾ ਹੈ ਤੇ ਲਿਖਿਆ ਹੈ ਕਿ ਉਹ ਇਸ ਫ਼ਿਲਮ ਨੂੰ ਦੇਖਣਾ ਚਾਹੇਗੀ। ਅਦਾਕਾਰਾ ਅਨੀਤਾ ਹੰਸਨੰਦਾਨੀ ਨੇ ਵੀ ਇਸ ਟ੍ਰੇਲਰ ਨੂੰ ਪਸੰਦ ਕੀਤਾ ਹੈ।

ਤੁਸ਼ਾਰ ਬੈਨਰਜੀ ਨੇ ਇਕ ਟਵੀਟ 'ਚ ਲਿਖਿਆ ਹੈ, 'ਫੈਂਟਮ ਇਸ ਰਿਤਿਕ ਰੋਸ਼ਨ ਤੋਂ ਅਜਿਹਾ ਕਰਵਾ ਸਕਦਾ ਹੈ। ਸੁਪਰ 30 ਦਾ ਟ੍ਰੇਲਰ ਇਕ ਨੰਬਰ ਹੈ।'


ਰਿਤਿਕ ਰੋਸ਼ਨ ਦੇ ਸਾਂਝਾ ਕੀਤੇ ਗਏ ਟ੍ਰੇਲਰ ਨੂੰ ਸੋਸ਼ਲ ਮੀਡੀਆ 'ਤੇ ਕਈ ਲੱਖ ਵਾਰ ਦੇਖਿਆ ਗਿਆ ਹੈ, ਜੋ ਇਹ ਜ਼ਾਹਰ ਕਰਦਾ ਹੈ ਕਿ ਸੁਪਰ 30 ਦਾ ਟ੍ਰੇਲਰ ਲੋਕਾਂ ਨੂੰ ਬਹੁਤ ਪਸੰਦ ਆ ਰਿਹਾ ਹੈ।

Posted By: Akash Deep