ਨਵੀਂ ਦਿੱਲੀ : ਅਕਸ਼ੇ ਕੁਮਾਰ ਨੇ ਬਾਕਸ ਆਫਿਸ 'ਤੇ ਇਕ ਅਜਿਹਾ ਅਨੋਖਾ ਰਿਕਾਰਡ ਬਣਾ ਲਿਆ ਹੈ, ਜਿਸ ਦੇ ਆਸ-ਪਾਸ ਵੀ ਨਹੀਂ ਹਨ ਬਾਲੀਵੁੱਡ ਦੇ ਤਿੰਨ ਖਾਨ। ਇਹ ਰਿਕਾਰਡ ਹੈ ਇਕ ਹੀ ਸਾਲ 'ਚ ਰਿਲੀਜ਼ ਹੋਈਆਂ ਫਿਲਮਾਂ ਦੇ ਨੈੱਟ ਕਲੈਕਸ਼ਨ ਦਾ ਜੋੜ। ਅਕਸ਼ੇ ਕੁਮਾਰ ਅਜਿਹੇ ਐਕਟਰ ਬਣ ਗਏ ਹਨ ਜਿਨ੍ਹਾਂ ਦੀ ਇਕ ਸਾਲ 'ਚ ਆਈਆਂ ਫਿਲਮਾਂ ਨੇ ਬਾਕਸ ਆਫਿਸ 'ਤੇ ਸਭ ਤੋਂ ਵੱਧ ਕਮਾਈ ਕੀਤੀ ਹੈ।

ਬਾਲੀਵੁੱਡ ਹੰਗਾਮਾ ਵੈੱਬਸਾਈਟ ਅਨੁਸਾਰ 2019 'ਚ ਅਕਸ਼ੇ ਦੀਆਂ ਚਾਰ ਫਿਲਮਾਂ ਆਈਆਂ-ਕੇਸਰੀ, ਮਿਸ਼ਨ, ਮੰਗਲ, ਹਾਉਸ ਫੁੱਲ 4 ਤੇ ਗੁੱਡ ਨਿਊਜ਼। ਇਨ੍ਹਾਂ ਚਾਰਾਂ ਫਿਲਮਾਂ ਦਾ ਨੈੱਟ ਬਾਕਸ ਆਫਿਸ ਕਲੈਕਸ਼ਨ ਲਗਭਗ 719 ਕਰੋੜ ਰਿਹਾ। ਗੁੱਡ ਨਿਊਜ਼ ਅਜੇ ਵੀ ਸਿਨੇਮਾ ਘਰਾਂ 'ਚ ਚੱਲ ਰਹੀ ਹੈ। ਇਸ ਲਈ ਇਸ ਅੰਕੜੇ 'ਚ ਅਜੇ ਵਾਧਾ ਹੋਵੇਗਾ। ਇਸ ਲਿਸਟ 'ਚ ਦੂਜੇ ਨੰਬਰ 'ਤੇ ਰਣਵੀਰ ਸਿੰਘ ਹਨ, ਜਿਨ੍ਹਾਂ ਦੀਆਂ ਫਿਲਮਾਂ ਨੇ 542 ਕਰੋੜ ਦਾ ਕਲੈਕਸ਼ਨ ਕੀਤਾ। ਰਣਵੀਰ ਨੇ ਇਹ ਉਪਲਬਧੀ 2018 'ਚ ਹਾਸਿਲ ਕੀਤੀ ਸੀ, ਜਦ ਕਿ ਉਨ੍ਹਾਂ ਦੀ ਪਦਮਾਵਤ ਤੇ ਸਿਮਬਾ ਰਿਲੀਜ਼ ਹੋਈ ਸੀ।

ਲਿਸਟ 'ਚ ਤੀਜੇ ਸਥਾਨ 'ਤੇ ਸਲਮਾਨ ਖਾਨ ਦਾ ਨਾਂ ਹੈ। 2015 'ਚ ਸਲਮਾਨ ਖਾਨ ਦੀਆਂ ਫਿਲਮਾਂ ਨੇ ਸਭ ਤੋਂ ਜ਼ਿਆਦਾ 530 ਕਰੋੜ ਦਾ ਕਲੈਕਸ਼ਨ ਕੀਤਾ ਸੀ। ਸਲਮਾਨ ਦੀ ਫਿਲਮ 'ਬਜਰੰਗੀ ਭਾਈਜਾਨ' ਤੇ ' ਰਤਨ ਧਨ ਪਾਇਓ ' 2015 'ਚ ਆਈ ਸੀ। ਚੌਥੇ ਸਥਾਨ 'ਤੇ ਪ੍ਰਭਾਸ ਹਨ ਜਿਨ੍ਹਾਂ ਦੀ 2017 'ਚ ਆਈ ਫਿਲਮ ਬਾਹੁਬਾਲੀ - The conluence ਨੇ 510 ਕਰੋੜ ਤੋਂ ਵੱਧ ਦੀ ਕਮਾਈ ਕੀਤੀ ਸੀ।

2018 'ਚ ਆਈ ਸੰਜੂ ਨੇ ਰਣਬੀਰ ਕਪੂਰ ਨੂੰ ਇਸ ਲਿਸਟ 'ਚ 9ਵੇਂ ਸਥਾਨ 'ਤੇ ਪਹੁੰਚਾਇਆ ਹੈ। ਸੰਜੂ ਨੇ 342 ਕਰੋੜ ਤੋਂ ਜ਼ਿਆਦਾ ਬਾਕਸ ਆਫਿਸ 'ਤੇ ਜਮ੍ਹਾ ਕੀਤੇ ਸਨ। ਦਸਵੇਂ ਸਥਾਨ 'ਤੇ ਸ਼ਾਹਿਦ ਕਪੂਰ ਹਨ ਪਰ ਸ਼ਾਹਿਦ ਦੀ ਇਹ ਸਥਿਤੀ 2018 'ਚ ਆਈਆਂ ਫਿਲਮਾਂ 'ਪਦਮਾਵਤ' ਤੇ 'ਬੱਤੀ ਗੁਲ ਮੀਟਰ ਚਾਲੂ' ਲਈ ਹੈ। ਜਿਨ੍ਹਾਂ ਨੇ 339 ਕਰੋੜ ਤੋਂ ਜ਼ਿਆਦਾ ਜਮ੍ਹਾ ਕੀਤੇ ਸਨ। ਹਾਲਾਂਕਿ 2019 'ਚ ਆਈ ਸ਼ਾਹਿਦ ਦੀ ਫਿਲਮ 'ਕਬੀਰ ਸਿੰਘ' ਬੀਤੇ ਸਾਲ ਦੀ ਦੂਜੀ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੀ ਫਿਲਮ ਹੈ, ਜਿਸ ਨੇ 278 ਕਰੋੜ ਦੀ ਕਮਾਈ ਕੀਤੀ ਸੀ।

Posted By: Rajnish Kaur