ਨਵੀਂ ਦਿੱਲੀ, ਜੇਐੱਨਐੱਨ : ਬਾਲੀਵੁੱਡ ਅਦਾਕਾਰਾ ਏਲੀ ਅਵਰਾਮ (Elli Avrram) ਆਪਣੀ ਆਗਾਮੀ ਫਿਰਮ ‘ਕੋਈ ਜਾਨੇ ਨਾ’ ਨੂੰ ਲੈ ਕੇ ਕਾਫੀ ਉਤਸਾਹਿਤ ਨਜ਼ਰ ਆ ਰਹੀ ਹੈ ਨਾਲ ਹੀ ਸੋਸ਼ਲ ਮੀਡੀਆ ’ਤੇ ਫਿਲਮ ਨਾਲ ਜੁੜੀ ਅਪਡੇਟ ਸ਼ੇਅਰ ਕਰਦੀ ਰਹਿੰਦੀ ਹੈ। ਹੁਣ ਉਨ੍ਹਾਂ ਨੇ ਫਿਲਮ ਦੇ ਗੀਤ ਨਾਲ ਜੁੜੇ ਆਪਣੇ First look ਜਾਰੀ ਕੀਤਾ ਹੈ। ਜਿਸ ’ਚ ਉਨ੍ਹਾਂ ਨਾਲ ਬਾਲੀਵੁੱਡ ਦੇ ਸੁਪਰਸਟਾਰ ਆਮਿਰ ਖ਼ਾਨ ਨਜ਼ਰ ਆਉਣ ਵਾਲੇ ਹਨ।

ਗੀਤ ਦੇ ਰਿਲੀਜ਼ ਹੋਣ ਦੇ ਐਲਾਨ ਤੋਂ ਬਾਅਦ ਆਮਿਰ ਦੇ ਫੈਨਜ਼ ਇਸ ਗੀਤ ਦੀ ਰਿਲੀਜ਼ ਡੇਟ ਦਾ ਕਾਫੀ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਏਲੀ ਨੇ ਆਪਣੇ Official Instagram Account ’ਤੇ ਫਿਲਮ ‘ਕੋਈ ਜਾਨੇ ਨਾ’ ਗੀਤ ‘ਹਰਫਨਮੌਲਾ’ ਦਾ First Look ਸ਼ੇਅਰ ਕੀਤਾ ਹੈ, ਇਸ ਫੋਟੋ ’ਚ ਉਹ ਆਮਿਰ ਖ਼ਾਨ ਦੇ ਨਾਲ ਡਾਂਸ ਕਰਦੀ ਨਜ਼ਰ ਆ ਰਹੀ ਹੈ। ਫੋਟੋ ’ਚ ਆਮਿਰ ਤੇ ਏਲੀ ਅਵਰਾਮ ਰੋਮਾਂਟਿਕ ਅੰਦਾਜ਼ ’ਚ ਨਜ਼ਰ ਆ ਰਹੇ ਹਨ। ਇਸ ਤਸਵੀਰ ਨੂੰ ਸੋਸ਼ਲ ਮੀਡੀਆ ’ਤੇ ਕਾਫੀ ਪਸੰਦ ਕੀਤਾ ਜਾ ਰਿਹਾ ਹੈ ਨਾਲ ਹੀ ਤਸਵੀਰ ’ਤੇ ਬਾਲੀਵੁੱਡ ਕਲਾਕਾਰ ਟਿੱਪਣੀਆਂ ਦੇ ਰਾਹੀਂ ਪ੍ਰਤੀਕਿਰਿਆ ਦੇ ਰਹੇ ਹਨ। ਏਲੀ ਅਵਰਾਮ ਨੇ ਇੰਸਟਾਗ੍ਰਾਮ ’ਤੇ ਫੋਟੋ ਸ਼ੇਅਰ ਕਰ ਕੇ ਕੈਪਸ਼ਨ ’ਚ ਲਿਖਿਆ, ‘ਉਹ ਸਾਰੇ Trades ਦਾ ਜੈਕ ਹੈ, ਉਹ ਡਾਂਸ ਫਲੋਰ ਦੀ ਰਾਣੀ ਹੈ। 10 ਮਾਰਚ ਨੂੰ ਇਨ੍ਹਾਂ ਨੂੰ ਮਿਲਣ ਲਈ ਤਿਆਰ ਹੋ ਜਾਓ।’ ਇਹ ਗੀਤ 10 ਮਾਰਚ ਨੂੰ ਰਿਲੀਜ਼ ਹੋਵੇਗਾ।

Posted By: Rajnish Kaur