ਮੁੰਬਈ, ਏਜੰਸੀਆਂ : Bollywood Drugs Case News, ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਕੇਸ 'ਚ ਡਰੱਗ ਨਾਲ ਜੁੜੇ ਮਾਮਲੇ 'ਚ ਕਈ ਬਾਲੀਵੁੱਡ ਸਿਤਾਰਿਆਂ ਦਾ ਨਾਮ ਸਾਹਮਣੇ ਆਇਆ ਹੈ। ਅਦਾਕਾਰਾ ਰਕੁਲਪ੍ਰੀਤ ਸਿੰਘ ਐੱਨਸੀਬੀ ਦੇ ਦਫ਼ਤਰ ਪਹੁੰਚ ਗਈ ਹੈ, ਜਿਥੇ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਦੇ ਮਾਮਲੇ 'ਚ ਜੁੜੇ ਡਰੱਗ ਕੇਸ 'ਚ ਐੱਨਸੀਬੀ ਉਨ੍ਹਾਂ ਤੋਂ ਪੁੱਛਗਿੱਛ ਕਰ ਰਹੀ ਹੈ। ਅਦਾਕਾਰਾ ਰਕੁਲਪ੍ਰੀਤ ਸਿੰਘ ਸ਼ੁੱਕਰਵਾਰ ਸਵੇਰੇ 10.30 ਵਜੇ ਦੱਖਣੀ ਮੁੰਬਈ ਸਥਿਤ ਐੱਨਸੀਬੀ ਦੇ ਦਫ਼ਤਰ ਪਹੁੰਚੀ। ਐੱਨਸੀਬੀ ਸੁਸ਼ਾਂਤ ਸਿੰਘ ਰਾਜਪੂਤ ਕੇਸ ਨਾਲ ਜੁੜੇ ਡਰੱਗ ਦੀ ਜਾਂਚ 'ਚ ਉਨ੍ਹਾਂ ਦਾ ਬਿਆਨ ਦਰਜ ਕਰੇਗੀ।

ਰਕੁਲਪ੍ਰੀਤ ਨੂੰ ਵੀਰਵਾਰ ਨੂੰ ਐੱਨਸੀਬੀ ਨੇ ਪੁੱਛਗਿੱਛ ਲਈ ਬੁਲਾਇਆ ਸੀ ਪਰ ਰਕੁਲਪ੍ਰੀਤ ਨੇ ਦੱਸਿਆ ਕਿ ਉਨ੍ਹਾਂ ਨੂੰ ਐੱਨਸੀਬੀ ਦਾ ਸਮਨ ਨਹੀਂ ਮਿਲਿਆ ਹੈ। ਇਸਤੋਂ ਬਾਅਦ ਐੱਨਸੀਬੀ ਰਕੁਲਪ੍ਰੀਤ ਦੇ ਘਰ ਪਹੁੰਚੇ ਅਤੇ ਉਨ੍ਹਾਂ ਨੂੰ ਸਮਨ ਦਿੱਤਾ।

ਦੀਪਿਕਾ ਪਾਦੂਕੋਣ ਦੀ ਮੈਨੇਜਰ ਤੋਂ ਵੀ ਪੁੱਛਗਿੱਛ

ਨਾਰਕੋਟਿਕਸ ਕੰਟਰੋਲ ਬਿਊਰੋ (ਐੱਨਸੀਬੀ) ਅੱਜ ਦੀਪਿਕਾ ਪਾਦੂਕੋਣ ਦੀ ਮੈਨੇਜਰ ਤੋਂ ਵੀ ਪੁੱਛਗਿੱਛ ਕਰੇਗੀ। ਐੱਨਸੀਬੀ ਅੱਜ ਅਦਾਕਾਰਾ ਦੀਪਿਕਾ ਦੀ ਮੈਨੇਜਰ ਕਰਿਸ਼ਮਾ ਪ੍ਰਕਾਸ਼ ਤੋਂ ਡਰੱਗ ਕਨੈਕਸ਼ਨ ਨੂੰ ਲੈ ਕੇ ਗੱਲਬਾਤ ਕਰੇਗੀ। ਧਿਆਨ ਦੇਣ ਯੋਗ ਹੈ ਕਿ ਕਰਿਸ਼ਮਾ ਅਤੇ ਦੀਪਿਕਾ ਪਾਦੂਕੋਣ ਦੀ ਇਕ ਡਰੱਗ ਚੈਟ ਸਾਹਮਣੇ ਆਈ ਸੀ, ਜਿਸ 'ਚ ਦੋਵਾਂ ਵਿਚਕਾਰ ਹੈਸ਼ ਅਤੇ 'ਮਾਲ' ਨੂੰ ਲੈ ਕੇ ਗੱਲਬਾਤ ਹੋਈ ਸੀ। ਕਰਿਸ਼ਮਾ ਤੋਂ ਐੱਨਸੀਬੀ ਇਸੀ ਡਰੱਗ ਚੈਟ ਨੂੰ ਲੈ ਕੇ ਸਵਾਲ ਕਰੇਗੀ, ਉਥੇ ਹੀ ਦੀਪਿਕਾ ਪਾਦੂਕੋਣ ਸ਼ਨੀਵਾਰ ਨੂੰ ਐੱਨਸੀਬੀ ਦੇ ਸਾਹਮਣੇ ਪੇਸ਼ ਹੋਵੇਗੀ।

ਐੱਨਸੀਬੀ ਦੀ ਮੁੰਬਈ 'ਚ ਛਾਪੇਮਾਰੀ

ਡਰੱਗ ਮਾਮਲੇ ਦੀ ਜਾਂਚ 'ਚ ਜੁਟੀ ਨਾਰਕੋਟਿਸ ਕੰਟਰੋਲ ਬਿਊਰੋ ਨੇ ਮੁੰਬਈ 'ਚ ਅਲੱਗ-ਅਲੱਗ ਥਾਵਾਂ 'ਤੇ ਛਾਪੇਮਾਰੀ ਕੀਤੀ ਹੈ। ਨਾਰਕੋਟਿਸ ਕੰਟਰੋਲ ਬਿਊਰੋ ਦੀ ਜੋਨਲ ਯੁਨਿਟ ਦੀਆਂ ਟੀਮਾਂ ਮੁੰਬਈ 'ਚ ਤਿੰਨ ਅਲੱਗ-ਅਲੱਗ ਸਥਾਨਾਂ 'ਤੇ ਛਾਪੇਮਾਰੀ ਕਰ ਰਹੀਆਂ ਹਨ।

ਅਦਾਕਾਰਾ ਦੀਪਿਕਾ ਪਾਦੂਕੋਣ ਤੋਂ ਕੱਲ੍ਹ ਹੋਵੇਗੀ ਪੁੱਛਗਿੱਛ

ਅਦਾਕਾਰਾ ਦੀਪਿਕਾ ਪਾਦੂਕੋਣ ਤੋਂ ਨਾਰਕੋਟਿਸ ਕੰਟਰੋਲ ਬਿਊਰੋ ਹੁਣ ਸ਼ਨੀਵਾਰ ਨੂੰ ਪੁੱਛਗਿੱਛ ਕਰੇਗੀ। ਪਹਿਲਾਂ ਇਹ ਪੁੱਛਗਿੱਛ ਸ਼ੁੱਕਰਵਾਰ ਨੂੰ ਹੋਣ ਵਾਲੀ ਸੀ। ਦੋ ਹੋਰ ਅਦਾਕਾਰਾਵਾਂ ਸਾਰਾ ਅਲੀ ਖ਼ਾਨ ਤੇ ਸ਼ਰਧਾ ਕਪੂਰ ਤੋਂ ਵੀ ਸ਼ਨੀਵਾਰ ਨੂੰ ਪੁੱਛਗਿੱਛ ਹੋਣੀ ਹੈ। ਦੀਪਿਕਾ ਅਤੇ ਉਨ੍ਹਾਂ ਦੀ ਮੈਨੇਜਰ ਕਰਿਸ਼ਮਾ ਪ੍ਰਕਾਸ਼ 'ਚ ਵਟ੍ਹਸਐਪ ਚੈਟ ਦਾ ਪਤਾ ਲੱਗਣ ਤੋਂ ਬਾਅਦ ਹੀ ਐੱਨਸੀਬੀ ਨੇ ਅਦਾਕਾਰਾ ਤੋਂ ਪੁੱਛਗਿੱਛ ਕਰਨ ਦਾ ਫ਼ੈਸਲਾ ਕੀਤਾ ਹੈ।

Posted By: Ramanjit Kaur