ਮੁੰਬਈ : ਕੰਗਣਾ ਰਣੌਤ ਦੀ ਫਿਲਮ ਮਣੀਕਰਨਿਕਾ ਦਿ ਕਵੀਨ ਆਫ ਝਾਂਸੀ ਦਾ ਰਫਤਾਰ ਕੁਝ ਇਸ ਤਰ੍ਹਾਂ ਹੈ ਕਿ 100 ਕਰੋੜ ਵੱਲ ਵਧ ਰਹੀ ਹੈ। ਇਸ ਹਫਤੇ ਇਹ ਰਫਤਾਰ ਹੌਲੀ ਜ਼ਰੂਰ ਹੋ ਗਈ ਪਰ ਇਸ ਵੀਕੈਂਡ 'ਚ ਫਿਲਮ ਤੋਂ ਕਾਫੀ ਉਮੀਦਾਂ ਹਨ। ਸ਼ੁੱਕਰਵਾਰ ਨੂੰ ਫਿਲਮ ਨੇ 1.25 ਕਰੋੜ ਰੁਪਏ ਆਪਣੀ ਝੋਲੀ ਪਾਏ ਹਨ। ਇਸੇ ਤਰ੍ਹਾਂ ਫਿਲਮ ਦੀ ਕੁਲ ਕਮਾਈ 85 ਕਰੋੜ 80 ਲੱਖ ਰੁਪਏ ਹੋ ਗਈ ਹੈ।

ਮਣੀਕਰਨਿਕਾ : ਦਿ ਕਵੀਨ ਆਫ ਝਾਂਸੀ 100 ਕਰੋੜ ਵੱਲ ਵਧ ਰਹੀ ਹੈ। ਸ਼ੁੱਕਰਵਾਰ ਨੂੰ ਫਿਲਮ ਨੇ 1.25 ਕਰੋੜ ਦੀ ਕਮਾਈ ਕਰ ਲਈ ਹੈ। ਇਸ ਫਿਲਮ ਨੇ ਪਹਿਲੇ ਹਫਤੇ 'ਚ 61 ਕਰੋੜ 15 ਲੱਖ, ਦੂਸਰੇ ਹਫਤੇ 23 ਕਰੋੜ 40 ਲੱਖ ਰੁਪਏ ਦੀ ਕਮਾਈ ਕੀਤੀ ਹੈ। ਫਿਲਮ ਦੇ ਰਿਲੀਜ਼ ਹੋਣ ਤੋਂ 50 ਕਰੋੜ ਦਾ ਅੰਕੜਾ ਤੇ 10ਵੇਂ ਦਿਨ 75 ਕਰੋੜ ਦਾ ਅੰਕੜਾ ਛੂਹ ਲਿਆ ਸੀ। ਹੁਣ ਫਿਲਮ ਦੀ ਕੁਲ ਕਮਾਈ 85.80 ਕਰੋੜ ਰੁਪਏ ਹੋ ਗਈ ਹੈ। 100 ਕਰੋੜੀ ਫਿਲਮ ਬਨਣ ਲਈ ਮਹਿਜ਼ 15 ਲੱਖ ਰੁਪਏ ਦੀ ਕਮਾਈ ਹੋਰ ਕਰਨੀ ਪਵੇਗੀ। ਹਾਲਾਂਕਿ ਸ਼ਨਿਚਰਵਾਰ ਤੇ ਐਤਵਾਰ ਨੂੰ ਫਿਲਮ ਦੇ ਕੁਲੈਕਸ਼ਨ 'ਚ ਇਜ਼ਾਫਾ ਹੁੰਦਾ ਹੈ ਤਾਂ ਅੰਦਾਜ਼ਾ ਲਗਾਇਆ ਜਾਵੇ ਕਿ ਦੋ ਦਿਨਾਂ 'ਚ ਫਿਲਮ ਚੰਗੀ ਕਮਾਈ ਕਰ ਸਕਦੀ ਹੈ।

ਤੁਹਾਨੂੰ ਦੱਸ ਦਈਏ ਕਿ, ਮਣੀਕਰਨਿਕਾ ਨੇ 8 ਕਰੋੜ 75 ਲੱਖ ਰੁਪਏ ਨਾ ਓਪਨਿੰਗ ਕੀਤੀ ਸੀ। ਫਿਲਮ ਨੂੰ ਪਹਿਲਾਂ ਪੰਜ ਦਿਨ 'ਚ 50 ਕਰੋੜ ਤੇ ਉਸਤੋਂ ਅਗਲੇ ਪੰਜ ਦਿਨਾਂ 'ਚ 26 ਕਰੋੜ ਦੇ ਨਜ਼ਦੀਕ ਦੀ ਕਮਾਈ ਹੋਈ ਹੈ।

ਮਣੀਕਰਨਿਕਾ ਦਿ ਕਵੀਨ ਆਫ ਝਾਂਸੀ ਨੂੰ ਹਿੰਦੀ ਤੋਂ ਇਲਾਵਾ ਤਮਿਲ ਤੇ ਤੇਲਗੂ ਦੇ ਡਬ ਵਰਜਨ ਦੇ ਨਾਲ ਰਿਲੀਜ਼ ਕੀਤਾ ਗਿਆ ਹੈ। ਫਿਲਮ ਦੇਸ਼ 'ਚ ਸ਼ੁਰੂਆਤ 'ਚ 3000 ਤੇ ਓਵਰਸੀਜ਼ 'ਚ 700 ਸਕਰੀਨਜ਼ 'ਤੇ ਰਿਲੀਜ਼ ਕੀਤਾ ਗਿਆ।

110 ਕਰੋੜ ਰੁਪਏ ਦੀ ਲਾਗਤ (ਪ੍ਰਚਾਰ ਖਰਚ ਛੱਡ ਕੇ) ਨਾਲ ਬਣੀ ਮਣੀਕਰਨਿਕਾ ਦੀ ਕਹਾਣੀ ਬਾਹੂਬਲੀ ਦੇ ਲੇਖਕ ਕੇ ਵੀ ਵਿਜੇਇੰਦਰ ਪ੍ਰਸਾਦ ਨੇ ਇਸ ਫਿਲਮ ਦੀ ਕਹਾਣੀ ਲਿਖੀ ਹੈ ਤੇ ਰਾਧਾਕ੍ਰਿਸ਼ਣ ਜਗਰਲਮੁਡੀ ਮਤਲਬ ਕ੍ਰਿਸ਼ ਨੇ ਵੀ ਇਸ ਫਿਲਮ ਦਾ ਨਿਰਦੇਸ਼ਨ ਕੀਤਾ ਹੈ। ਫਿਲਮ 'ਚ ਅਤੁਲ ਕੁਲਕਰਨੀ ਨੇ ਤਾਤਿਆ, ਵੈਭਵ ਤਤਿਆਵਾਦੀ ਨੇ ਪੂਰਣ ਸਿੰਘ ਤੇ ਤਾਹੇਰ ਸ਼ੱਬੀਰ ਨੇ ਸੰਗਰਾਮ ਸਿੰਘ ਦਾ ਰੋਲ ਕੀਤਾ ਹੈ। ਇਸ ਫਿਲਮ 'ਚ ਕੰਗਣਾ ਤੋਂ ਬਾਅਦ ਮਹੱਤਵਪੂਰਨ ਕਿਰਦਾਰ ਝਲਕਾਰੀ ਬਾਈ ਹੈ, ਜਿਸ ਨੂੰ ਅੰਕਿਤਾ ਲੋਖੰਡੇ ਨੇ ਨਿਭਾਇਆ ਹੈ। ਮਿਛਟੀ ਚੱਕਰਵਰਤੀ, ਕਾਸ਼ੀਬਾਈ ਬਣੀ ਹੈ। ਉੱਨਤੀ ਦੇਵਰਾ, ਪ੍ਰਿਆ ਗਮਰੇ, ਸਵਾਤੀ ਸੇਮਵਾਲ, ਨਿਹਾਰ ਪੰਡਿਆ ਤੇ ਮੁਹੰੰਮਦ ਜੀਸ਼ਨ ਅਯੂਬ ਨੇ ਅਹਿਮ ਰੋਲ ਨਿਭਾਇਆ ਹੈ।

Posted By: Sukhdev Singh