Alia Bhatt ਹੁਣ ਅਫਸੋਸ ਜ਼ਾਹਿਰ ਕਰ ਰਹੀ ਹੈ। ਉਸ ਨੇ ਇਕ ਸਮੇਂ 'ਇੰਸ਼ਾਅੱਲਾਹ' ਨੂੰ ਚੁਣ ਲਿਆ ਸੀ ਤੇ ਹੁਣ ਇਹ ਫਿਲਮ ਬੰਦ ਹੋ ਚੁੱਕੀ ਹੈ। ਆਲੀਆ ਨੂੰ ਇਸ ਕਾਰਨ ਆਮਿਰ ਦੀ ਫਿਲਮ ਛੱਡਣੀ ਪਈ ਸੀ ਤੇ ਹੁਣ ਉਹ ਇਸ ਦੋਹਰੇ ਨੁਕਸਾਨ ਤੋੇਂ ਦੁਖੀ ਹੈ।


ਆਲੀਆ ਖੁਸ਼ ਸੀ ਕਿ ਉਸ ਨੂੰ ਹਿੰਦੀ ਸਿਨੇਮਾ 'ਚ ਬਿਹਤਰੀਨ ਫਿਲਮਮੇਕਰਜ਼ 'ਚ ਸ਼ਾਮਲ ਸੰਜੇ ਲੀਲਾ ਭੰਸਾਲੀ ਦੇ ਨਾਲ ਕੰਮ ਕਰਨ ਮੌਕਾ ਮਿਲ ਰਿਹਾ ਹੈ। ਇੰਸ਼ਾਅੱਲਾਹ ਫਿਲਮ ਦੇ ਰਿਲੀਜ਼ ਹੋਣ ਦੀ ਤਰੀਕ ਵੀ ਅਗਲੇ ਸਾਲ ਦੀ ਈਦ 'ਤੇ ਤੈਅ ਹੋ ਗਈ ਸੀ। ਫਿਲਮ ਸ਼ੁਰੂ ਹੋਣ ਹੀ ਵਾਲੀ ਸੀ ਕਿ ਅਚਾਨਕ ਇੰਸ਼ਾਅੱਲਾਹ ਬੰਦ ਹੋਣ ਦੀ ਖਬਰ ਆ ਗਈ। ਇਸ ਫਿਲਮ ਦੇ ਬੰਦ ਹੋਣ ਕਾਰਨ ਆਲੀਆ ਭੱਟ ਦਾ ਦੋਹਰਾ ਨੁਕਸਾਨ ਹੋਇਆ ਹੈ, ਜਿਸ ਨੂੰ ਲੈ ਕੇ ਉਹ ਕਾਫੀ ਨਿਰਾਸ਼ ਦੱਸੀ ਜਾ ਰਹੀ ਹੈ।


'ਟਾਈਮਜ਼ ਆਫ ਇੰਡੀਆ' ਦੀ ਖਬਰ ਹੈ ਕਿ ਆਲੀਆ ਨੇ ਇੰਸ਼ਾਅੱਲਾਹ ਲਈ ਆਮਿਰ ਖਾਨ ਦੇ ਨਾਲ ਇਕ ਪ੍ਰੋਜੈਕਟ ਠੁਕਰਾ ਦਿੱਤਾ ਸੀ। ਜਦੋਂ ਆਮਿਰ ਖਾਨ ਦੀ ਫਿਲਮ ਲਈ ਆਲੀਆ ਨੂੰ ਯਾਦ ਕੀਤਾ ਗਿਆ ਤਾਂ ਉਸ ਤੋਂ ਪਹਿਲਾਂ ਹੀ ਉਹ ਆਪਣੀ ਡੀਲ ਇੰਸ਼ਾਅੱਲਾਹ ਲਈ ਤੈਅ ਕਰ ਚੁੱਕੀ ਹੈ। ਹਾਲੇ ਤਾਂ ਆਲੀਆ ਆਪਣੇ ਪਿਤਾ ਲਈ ਸੜਕ-2 ਦੀ ਸ਼ੂਟਿੰਗ ਕਰ ਰਹੀ ਹੈ। ਇਸ ਫਿਲਮ ਨੂੰ ਉਨ੍ਹਾਂ ਦੇ ਪਿਤਾ ਮਹੇਸ਼ ਭੱਟ ਨਿਰਦੇਸ਼ਿਤ ਕਰ ਰਹੇ ਹਨ। ਗੌਰਤਲਬ ਹੈ ਕਿ ਉਹ ਦੋ ਅਰਸੇ ਬਾਅਦ ਡਾਇਰੈਕਸ਼ਨ 'ਚ ਪਰਤੇ ਹਨ। ਆਪਣੀ ਬੇਟੀ ਦੇ ਨਾਲ ਉਨ੍ਹਾਂ ਦੀ ਪਹਿਲੀ ਫਿਲਮ ਹੈ। ਇਸ 'ਚ ਆਦਿਤਿਆ ਰਾਏ ਕਪੂਰ ਲੀਡ ਰੋਲ 'ਚ ਹਨ, ਜਦਕਿ ਅਸਲੀ 'ਸੜਕ' 'ਚ ਲੀਡ 'ਚ ਰਹੇ ਸੰਜੇ ਦੱਤ ਤੇ ਪੂਜਾ ਭੱਟ ਇਸ ਸੀਕਵਲ 'ਚ ਨਜ਼ਰ ਆਉਣਗੇ।


Posted By: Jaskamal