ਜੇਐੱਨਐੱਨ, ਨਵੀਂ ਦਿੱਲੀ : ਕੋਰੋਨਾ ਵਾਇਰਸ ਤੇ ਲਾਕਡਾਊਨ ਦਰਮਿਆਨ ਬਾਲੀਵੁੱਡ ਤੋਂ ਇਕ ਬੇਹੱਦ ਬੁਰੀ ਖ਼ਬਰ ਸਾਹਮਣੇ ਆ ਰਹੀ ਹੈ। ਬਾਲੀਵੁੱਡ ਅਦਾਕਾਰ ਸਲਮਾਨ ਖ਼ਾਨ ਦੇ ਭਤੀਜੇ ਅਬਦੁੱਲਾ ਖ਼ਾਨ ਦਾ ਦੇਹਾਂਤ ਹੋ ਗਿਆ ਹੈ। ਅਬਦੁੱਲਾ ਮੁੰਬਈ ਦੇ ਕੋਕਿਲਾਬੇਨ ਹਸਪਤਾਲ 'ਚ ਜ਼ੇਰੇ ਇਲਾਜ ਸਨ। ਜਾਣਕਾਰੀ ਮੁਤਾਬਿਕ ਅਬਦੁੱਲਾ ਦੇ ਫੇਫੜਿਆਂ 'ਚ ਸੰਕ੍ਰਮਣ ਸੀ। ਦੋ ਦਿਨ ਪਹਿਲਾਂ ਹੀ ਉਨ੍ਹਾਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਸੀ। ਮੌਤ ਦੀ ਖ਼ਬਰ ਸੁਣਦਿਆਂ ਹੀ ਸਲਮਾਨ ਦੇ ਪਰਿਵਾਰ 'ਚ ਚੀਕ-ਚਿਹਾੜਾ ਪੈ ਗਿਆ ਹੈ।

ਅਬਦੁੱਲਾ ਖ਼ਾਨ ਦੀ ਮੌਤ ਦੀ ਜਾਣਕਾਰੀ ਖ਼ੁਦ ਸਲਮਾਨ ਖ਼ਾਨ ਨੇ ਦਿੱਤੀ ਹੈ। ਉਨ੍ਹਾਂ ਅਬਦੁੱਲਾ ਬਾਰੇ ਸੋਸ਼ਲ ਮੀਡੀਆ 'ਤੇ ਇਕ ਟਵੀਟ ਰਾਹੀਂ ਫੈਨਜ਼ ਨਾਲ ਇਹ ਗੱਲ ਸ਼ੇਅਰ ਕੀਤੀ ਹੈ। ਸਲਮਾਨ ਨੇ ਇਕ ਟਵੀਟ ਕਰ ਕੇ ਅਬਦੁੱਲਾ ਨੂੰ ਸ਼ਰਧਾਂਜਲੀ ਦਿੱਤੀ ਹੈ। ਉਨ੍ਹਾਂ ਅਬਦੁੱਲਾ ਦੀ ਫੋਟੋ ਟਵੀਟ ਕਰਦੇ ਹੋਏ ਲਿਖਿਆ- ਹਮੇਸ਼ਾ ਤੈਨੂੰ ਪਿਆਰ ਕਰਾਂਗੇ।

ਦੱਸ ਦੇਈਏ ਕਿ ਅਬਦੁੱਲਾ, ਸਲਮਾਨ ਖ਼ਾਨ ਦੀ ਛੋਟੀ ਭੈਣ ਦਾ ਪੁੱਤਰ ਸੀ। ਰਿਪੋਰਟ ਅਨੁਸਾਰ, ਸਲਮਾਨ ਦੇ ਭਤੀਜੇ ਅਬਦੁੱਲਾ ਖ਼ਾਨ ਨੂੰ ਮੁੰਬਈ ਦੇ ਕੋਕਿਲਾਬੇਨ ਹਸਪਤਾਲ 'ਚ ਫੇਫੜਿਆਂ ਦੇ ਸੰਕ੍ਰਮਣ ਕਾਰਨ ਦੋ ਦਿਨ ਪਹਿਲਾਂ ਹੀ ਦਾਖ਼ਲ ਕਰਵਾਇਆ ਗਿਆ ਸੀ।

ਸਲਮਾਨ ਖ਼ਾਨ ਨੇ ਅਬਦੁੱਲਾ ਨਾਲ ਜਿਹੜੀ ਤਸਵੀਰ ਸ਼ੇਅਰ ਕੀਤੀ ਹੈ, ਉਸ ਵਿਚ ਉਹ ਪੋਜ਼ ਦਿੰਦੇ ਨਜ਼ਰ ਆ ਰਹੇ ਹਨ। ਦੱਸ ਦੇਈਏ ਕਿ ਸਲਮਾਨ ਦੇ ਟਵੀਟ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਐਕਟਰ ਰਾਹੁਲ ਦੇਵ ਨੇ ਵੀ ਟਵੀਟ ਕਰ ਕੇ ਦੁੱਖ ਜ਼ਾਹਿਰ ਕੀਤਾ ਹੈ। ਉਨ੍ਹਾਂ ਇਸ ਦੁੱਖ ਦੀ ਘੜੀ 'ਚ ਸਲਮਾਨ ਦੇ ਪਰਿਵਾਰ ਨੂੰ ਭਗਵਾਨ ਨੂੰ ਹਿੰਮਤ ਦੇਣ ਦੀ ਪ੍ਰਾਰਥਨਾ ਕੀਤੀ। ਉੱਥੇ ਹੀ ਫੈਨਜ਼ ਵੀ ਲਗਾਤਾਰ ਸੋਸ਼ਲ ਮੀਡੀਆ 'ਤੇ ਦੁੱਖ ਜ਼ਾਹਿਰ ਕਰ ਰਹੇ ਹਨ।

Posted By: Seema Anand