ਨਈ ਦੁਨੀਆ, ਨਵੀਂ ਦਿੱਲੀ : ਬਾਲੀਵੁੱਡ 'ਚ ਡਰੱਗਸ ਦੇ ਵਧਦੇ ਮਾਮਲਿਆਂ ਨੂੰ ਲੋਕ ਸਭਾ 'ਚ ਉਠਾਉਣ ਵਾਲੇ ਭਾਰਤੀ ਜਨਤਾ ਪਾਰਟੀ ਦੇ ਸੰਸਦ ਮੈਂਬਰ ਰਵੀ ਕਿਸ਼ਨ ਨੂੰ ਡਰੱਗਸ ਮਾਫੀਆ ਤੋਂ ਧਮਕੀਆਂ ਮਿਲ ਰਹੀਆਂ ਹਨ। ਗੋਰਖਪੁਰ ਤੋਂ BJP ਸੰਸਦ ਮੈਂਬਰ ਤੇ ਫਿਲਮ ਅਦਾਕਾਰ ਰਵੀ ਕਿਸ਼ਨ ਨੇ ਕਿਹਾ ਕਿ ਦੇਸ਼ ਦੇ ਭਵਿੱਖ ਨੂੰ ਡਰੱਗਸ ਦੀ ਗ੍ਰਿਫ਼ਤ 'ਚ ਆਉਣ ਤੋਂ ਬਚਾਉਣ ਦੀ ਖਾਤਿਰ ਅਸੀਂ ਤਾਂ ਮਾਫੀਆ ਦੀ ਗੋਲ਼ੀ ਵੀ ਖਾਣ ਨੂੰ ਤਿਆਰ ਹਨ ਪਰ ਅਸੀਂ ਇਸ ਮੁੱਦੇ ਨੂੰ ਛੱਡਾਂਗੇ ਨਹੀਂ।

ਫਿਲਮ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਤੋਂ ਬਾਅਦ ਮੁੰਬਈ ਫਿਲਮ ਇੰਡਸਟਰੀ 'ਚ ਡਰੱਗਸ ਦੇ ਮਾਮਲੇ ਸਾਹਮਣੇ ਆਉਣ 'ਤੇ ਇਸ ਨੂੰ ਲੋਕ ਸਭਾ 'ਚ ਉਠਾਉਣ ਤੋਂ ਪਹਿਲਾਂ ਵੀ ਰਵੀ ਕਿਸ਼ਨ ਬਾਲੀਵੁੱਡ ਤੇ ਦੇਸ਼ 'ਚ ਫੈਲ ਰਹੇ ਡਰੱਗਸ ਕਨੈਕਸ਼ਨ ਦੀ ਗੱਲ ਕਰ ਚੁੱਕੇ ਹਨ। ਭਾਜਪਾ ਸੰਸਦ ਮੈਂਬਰ ਰਵੀ ਕਿਸ਼ਨ ਨੂੰ ਧਮਕੀ ਮਿਲਣ 'ਤੇ ਕਿਹਾ, 'ਮੈਂ ਇਸ ਮਾਮਲੇ 'ਚ ਆਪਣੀ ਆਵਾਜ਼ ਹਮੇਸ਼ਾ ਚੁੱਕਦਾ ਰਹਾਂਗਾ। ਮੈਨੂੰ ਆਪਣੀ ਜਾਨ ਦੀ ਫਿਕਰ ਨਹੀਂ ਹੈ। ਇਸ ਤੋਂ ਇਲਾਵਾ ਰਵੀ ਕਿਸ਼ਨ ਨੇ ਕਿਹਾ ਕਿ ਮੈਂ ਫਿਲਮ ਇੰਡਸਟਰੀ ਤੇ ਨੌਜਵਾਨਾਂ ਦੇ ਭਵਿੱਖ ਲਈ ਆਪਣੀ ਗੱਲ ਜ਼ਰੂਰ ਕਹਾਂਗਾ।'

ਗੋਰਖਪੁਰ ਤੋਂ ਭਾਜਪਾ ਸੰਸਦ ਰਵੀ ਕਿਸ਼ਨ ਨੇ ਕਿਹਾ ਕਿ ਦੇਸ਼ ਦੇ ਭਵਿੱਖ ਲਈ ਦੋ-ਪੰਜ ਗੋਲ਼ੀ ਵੀ ਖਾ ਲੈਣਗੇ ਤਾਂ ਕੋਈ ਚਿੰਤਾ ਨਹੀਂ। ਸੰਸਦ 'ਚ ਬਾਲੀਵੁੱਡ ਦੇ ਡਰੱਗਸ ਨੈੱਟਵਰਕ ਦੇ ਮੁੱਦੇ ਨੂੰ ਚੁੱਕਣ ਤੋਂ ਬਾਅਦ ਰਵੀ ਕਿਸ਼ਨ ਨੂੰ ਡਰੱਗਸ ਮਾਫੀਆਂ ਤੋਂ ਧਮਕੀਆਂ ਮਿਲ ਰਹੀਆਂ ਹਨ। ਭਾਜਪਾ ਸੰਸਦ ਮੈਂਬਰ ਸ਼ਨਿਚਰਵਾਰ ਨੂੰ ਦਿੱਲੀ ਤੋਂ ਗੋਰਖੁਪਰ ਰਵਾਨਾ ਹੋ ਗਏ। ਉਹ ਅੱਜ ਇਸ ਮਾਮਲੇ 'ਚ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨਾਲ ਮੁਲਾਕਾਤ ਕਰ ਰਹੇ ਉਨ੍ਹਾਂ ਨੂੰ ਧਮਕੀ ਬਾਰੇ ਜਾਣਕਾਰੀ ਦੇਣ ਸਕਦੇ ਹਨ।

Posted By: Amita Verma